11 C
Toronto
Saturday, October 18, 2025
spot_img
Homeਕੈਨੇਡਾਸਕੂਲ ਬੋਰਡ ਅਤੇ ਸਿਟੀ ਦਾ ਤਾਲਮੇਲ ਹੋਣਾ ਜ਼ਰੂਰੀ : ਸਤਪਾਲ ਸਿੰਘ ਜੌਹਲ

ਸਕੂਲ ਬੋਰਡ ਅਤੇ ਸਿਟੀ ਦਾ ਤਾਲਮੇਲ ਹੋਣਾ ਜ਼ਰੂਰੀ : ਸਤਪਾਲ ਸਿੰਘ ਜੌਹਲ

ਵਾਰਡ 9-10 ਵਿੱਚ ਜੌਹਲ ਦੀ ਉਮੀਦਵਾਰੀ ਨੂੰ ਭਰਵਾਂ ਸਮਰੱਥਨ ਮਿਲਣਾ ਜਾਰੀ
ਬਰੈਂਪਟਨ/ਹਰਜੀਤ ਸਿੰਘ ਬਾਜਵਾ : 24 ਅਕਤੂਬਰ ਨੂੰ ਆ ਰਹੀ ਮਿਊਂਸਪਲ ਇਲੈਕਸ਼ਨ ਵਿੱਚ ਬਰੈਂਪਟਨ ਦੇ ਵਾਰਡ 9-10 ਤੋਂ ਸਕੂਲ ਟਰੱਸਟੀ ਉਮੀਦਵਾਰ ਸਤਪਾਲ ਸਿੰਘ ਜੌਹਲ ਨੇ ਆਖਿਆ ਹੈ ਕਿ ਸਕੂਲ ਜਾਣ ਅਤੇ ਘਰ ਮੁੜਨ ਦੀ ਆਵਾਜਾਈ ਬੱਚਿਆਂ ਅਤੇ ਮਾਪਿਆਂ ਵਾਸਤੇ ਇਕ ਚੁਣੌਤੀ ਨਹੀਂ ਹੋਣੀ ਚਾਹੀਦੀ, ਸਗੋਂ ਇਕ ਸਹੂਲਤ ਵਜੋਂ ਵਿਕਸਤ ਹੋਵੇ ਤਾਂ ਕਿ ਪੜ੍ਹਨ ਜਾਣ ਵਾਲੇ ਬੱਚਿਆਂ ਦੀ ਸਕੂਲਾਂ ਪ੍ਰਤੀ ਦਿਲਚਸਪੀ ਵਧੇ ਅਤੇ ਸਿਸਟਮ ਤੋਂ ਮਾਪੇ ਸੰਤੁਸ਼ਟ ਹੋਣ। ਜੌਹਲ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਬਰੈਂਪਟਨ ਵਿੱਚ ਪੀਲ ਸਕੂਲ ਬੋਰਡ ਨਾਲ ਸਬੰਧਿਤ ਬਹੁਤ ਸਾਰੇ ਮਾਪੇ ਬੱਸਾਂ ਦੀ ਘਾਟ ਅਤੇ ਬੱਸ ਨਾ ਮਿਲਣ ਦੀਆਂ ਸ਼ਿਕਾਇਤਾਂ ਕਰ ਰਹੇ ਹਨ ਅਤੇ ਮਾਪੇ ਅਜਿਹਾ ਵੀ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦੀ ਕਿਤੇ ਸੁਣਵਾਈ ਨਹੀਂ ਹੈ। ਇਹ ਵੀ ਕਿ ਅੱਕ ਕੇ ਮਾਪੇ ਆਪਣੇ ਬੱਚਿਆਂ ਦੀਆਂ ਬੱਸਾਂ ਵਾਸਤੇ ਵੱਡੇ ਖਰਚੇ ਕਰਨ ਲਈ ਮਜਬੂਰ ਹਨ। ਵਾਰਡ 9 ਅਤੇ 10 ਵਿੱਚ ਚੋਣ ਪ੍ਰਚਾਰ ਦੌਰਾਨ ਸਤਪਾਲ ਸਿੰਘ ਜੌਹਲ ਨੇ ਕਿਹਾ ਕਿ ਸਕੂਲ ਬੋਰਡ, ਸਿਟੀ ਅਤੇ ਬਰੈਂਪਟਨ ਟ੍ਰਾਂਜਿਟ ਦੇ ਸਹਿਯੋਗ ਨਾਲ਼ ਬੱਸਾਂ ਦੀ ਆਵਾਜਾਈ ਦੀ ਸਹੂਲਤ ਬਿਹਤਰ ਕੀਤੀ ਜਾ ਸਕਦੀ ਹੈ। ਜੌਹਲ ਨੇ ਕਿਹਾ ਕਿ ਬੱਸਾਂ ਵਿੱਚ ਇਕੱਲੇ ਸਫਰ ਕਰ ਸਕਣ ਦੀ ਉਮਰ ਵਾਲੇ ਵਿਦਿਆਰਥੀਆਂ ਨੂੰ ਬਰੈਂਪਟਨ ਟ੍ਰਾਂਜਿਟ ਦਾ ਮੁਫਤ ਬੱਸ ਪਾਸ ਮਿਲ ਸਕੇ ਤਾਂ ਬੱਚਿਆਂ ਨੂੰ ਸਕੂਲ ਅਤੇ ਖੇਡਾਂ ਲਈ ਛੱਡਣ ਜਾਣ ਅਤੇ ਵਾਪਿਸ ਲਿਆਉਣ ਤੋਂ ਮਾਪੇ ਫਾਰਗ ਹੋ ਸਕਦੇ ਹਨ। ਉਨ੍ਹਾਂ ਆਖਿਆ ਕਿ ਇਸ ਤਰ੍ਹਾਂ ਮਾਪਿਆਂ ਅਤੇ ਬੱਚਿਆਂ ਦਾ ਜੀਵਨ ਸੌਖਾ ਕਰਨ ਦੀਆਂ ਸੰਭਾਵਨਾਵਾਂ ਉਪਰ ਨਿੱਠ ਕੇ ਕੰਮ ਕਰਨਾ ਸਮੇਂ ਦੀ ਲੋੜ ਹੈ। ਇਸੇ ਦੌਰਾਨ ਸਤਪਾਲ ਸਿੰਘ ਜੌਹਲ ਦੀ ਚੋਣ ਵਾਸਤੇ ਭਾਈਚਾਰੇ ਵਿੱਚ ਭਾਰੀ ਉਤਸ਼ਾਹ ਹੈ ਅਤੇ ਉਨ੍ਹਾਂ ਦੀਆਂ ਜਗ੍ਹਾ-ਜਗ੍ਹਾ ਚੋਣ ਰੈਲੀਆਂ ਜਾਰੀ ਹਨ। ਪੰਜਾਬ ਇੰਸ਼ੋਰੈਂਸ ਦੇ ਸੰਸਥਾਪਕ ਸ਼ੇਰਜੰਗ ਸਿੰਘ ਰਾਣਾ ਨੇ ਬੀਤੇ ਦਿਨ ਆਪਣੀ ਟੀਮ ਸਮੇਤ ਜੌਹਲ ਦੀ ਪੂਰਨ ਹਮਾਇਤ ਦਾ ਐਲਾਨ ਕੀਤਾ। ਇਸ ਦੇ ਨਾਲ਼ ਹੀ ਦਰਜਨ ਤੋਂ ਵੱਧ ਕਲੱਬਾਂ ਅਤੇ ਸੰਸਥਾਵਾਂ ਦੇ ਆਗੂਆਂ ਵਲੋਂ ਵੀ ਸਤਪਾਲ ਸਿੰਘ ਜੌਹਲ ਦਾ ਸਾਥ ਦਿੱਤਾ ਜਾ ਰਿਹਾ ਹੈ।

RELATED ARTICLES

ਗ਼ਜ਼ਲ

POPULAR POSTS