ਮੰਚ ਦੇ ਕਲਾਕਾਰਾਂ ਵੱਲੋਂ ਨਾਟਕ ‘ਧੁਖ਼ਦੇ ਰਿਸ਼ਤੇ’ ਪੇਸ਼ ਕੀਤਾ ਗਿਆ
ਬਰੈਂਪਟਨ/ਡਾ. ਝੰਡ : ਉੱਘੇ ਪੰਜਾਬੀ ਨਾਟਕਕਾਰ ਤੇ ਨਾਟਕ ਨਿਰਦੇਸ਼ਕ ਗੁਰਸ਼ਰਨ ਸਿੰਘ ‘ਭਾਅ ਜੀ’ 27 ਸਤੰਬਰ ਨੂੰ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ। ਉਨ÷ ਾਂ ਦੀ ਯਾਦ ਨੂੰ ਸਮੱਰਪਿਤ ਇਹ ਦਿਨ ‘ਪੰਜਾਬੀ ਰੰਗਮੰਚ ਦਿਵਸ’ ਦੇ ਤੌਰ ‘ਤੇ ਰੰਗ-ਕਰਮੀਆਂ ਵੱਲੋਂ ਮਨਾਇਆ ਜਾਂਦਾ ਹੈ। ਅਗਲਾ ਦਿਨ 28 ਸਤੰਬਰ ਐਤਵਾਰ ਨੂੰ ਸ਼ਹੀਦ ਭਗਤ ਸਿੰਘ ਦਾ ਜਨਮ-ਦਿਨ ਸੀ।
ਇਨ÷ ਾਂ ਦੋਹਾਂ ਮਹਾਨ ਸ਼ਖ਼ਸੀਅਤਾਂ ਨੂੰ ਯਾਦ ਕਰਦਿਆਂ ‘ਚੇਤਨਾ ਕਲਚਰਲ ਸੈਂਟਰ’ ਵੱਲੋਂ ਬਰੈਂਪਟਨ ਦੇ ‘ਵਿਸ਼ਵ ਪੰਜਾਬੀ ਭਵਨ’ ਵਿੱਚ ਬਾਅਦ ਦੁਪਹਿਰ ਦੋ ਵਜੇ ਤੋਂ ਸ਼ਾਮ ਦੇ ਪੰਜ ਵਜੇ ਤੱਕ ਇੱਕ ਸ਼ਾਨਦਾਰ ਸਮਾਗ਼ਮ ਆਯੋਜਿਤ ਕੀਤਾ ਗਿਆ। ਸਮਾਗਮ ਦੌਰਾਨ ਇਸ ਮੰਚ ਦੇ ਕਲਾਕਾਰਾਂ ਵੱਲੋਂ ਕੈਨੇਡਾ ਦੇ ਮੌਜੂਦਾ ਹਾਲਾਤ ਨੂੰ ਦਰਸਾਉਂਦਾ ਨਾਟਕ ‘ਧੁਖ਼ਦੇ ਰਿਸ਼ਤੇ’ ਪੇਸ਼ ਕੀਤਾ ਗਿਆ ਜਿਸਦਾ ਸੈਂਕੜੇ ਲੋਕਾਂ ਨੇ ਅਨੰਦ ਮਾਣਿਆ।
ਸਮਾਗ਼ਮ ਦੇ ਆਰੰਭ ਵਿੱਚ ਮੰਚ-ਸੰਚਾਲਕ ਨਾਹਰ ਔਜਲਾ ਨੇ ਆਏ ਮਹਿਮਾਨਾਂ ਤੇ ਸਰੋਤਿਆਂ ਨੂੰ ‘ਜੀ ਆਇਆਂ’ ਕਹਿੰਦਿਆਂ ਹੋਇਆਂ ਸ਼ਹੀਦ ਭਗਤ ਸਿੰਘ ਦੀ ਮਹਾਨ ਕੁਰਬਾਨੀ ਨੂੰ ਯਾਦ ਕੀਤਾ ਅਤੇ ਭਾਅ ਜੀ ਗੁਰਸ਼ਰਨ ਸਿੰਘ ਦੇ ਜੀਵਨ ਤੇ ਪੰਜਾਬੀ ਰੰਗਮੰਚ ਨੂੰ ਉਨ÷ ਾਂ ਦੀ ਮਹਾਨ ਦੇਣ ਬਾਰੇ ਮੁੱਢਲੇ ਸ਼ਬਦ ਕਹੇ। ਉਨ÷ ਾਂ ਦੱਸਿਆ ਕਿ ਪੰਜਾਬ ਦੇ ਸਿੰਜਾਈ ਵਿਭਾਗ ਵਿੱਚ ਉੱਚ-ਅਹੁਦੇ ਉੱਪਰ ਕੰਮ ਕਰਦਿਆਂ ਹੋਇਆਂ ਭਾਅ ਜੀ ਨੇ ਭਾਖੜਾ ਨੰਗਲ ਕਲੋਨੀ ਵਿੱਚ ਰਹਿੰਦਿਆਂ ਉੱਥੇ ਛੋਟੇ-ਛੋਟੇ ਨਾਟਕ ਖੇਡਣੇ ਆਰੰਭ ਕੀਤੇ ਅਤੇ ਫਿਰ ਆਪਣਾ ਪੂਰਾ ਜੀਵਨ ਪੰਜਾਬੀ ਨਾਟਕ ਨੂੰ ਸਮੱਰਪਣ ਕਰ ਦਿੱਤਾ।
ਉਨ÷ ਾਂ ਦੂਰ-ਦੁਰਾਢੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਜਾ ਕੇ ਸਮਾਜ ਨੂੰ ਸਹੀ ਸੇਧ ਦੇਣ ਵਾਲੇ ਨਾਟਕ ਖੇਡ ਕੇ ਲੋਕਾਂ ਨੂੰ ਜਾਗਰੂਕ ਕੀਤਾ। ਉਨ÷ ਾਂ ਕਿਹਾ ਕਿ ਭਾਅ ਜੀ ਦੇ ਵਿਚਾਰਾਂ ਤੋਂ ਪ੍ਰੇਰਿਤ ਹੋ ਕੇ ਉਨ÷ ਾਂ ਨੇ ਆਪਣੇ ਪਿੰਡ ‘ਨਸਰਾਲੀ’ ਵਿਖੇ ‘ਨਾਟਕ ਕਲਾ ਮੰਚ’ ਬਣਾਇਆ ਅਤੇ ਇਸ ਮੰਚ ਵੱਲੋਂ ਕਈ ਨਾਟਕ ਖੇਡੇ ਗਏ।
ਇਸ ਮੌਕੇ ਬੋਲਦਿਆਂ ਪ੍ਰਗਤੀਸ਼ੀਲ ਨਾਟਕ ਮੰਚ ਲਾਂਬੜਾ’ ਦੇ ਸਰਗਰਮ ਮੈਂਬਰ ਰਾਣਾ ਸੋਢੀ ਨੇ ਕਿਹਾ ਕਿ ਭਾਅ ਜੀ ਗੁਰਸ਼ਰਨ ਸਿੰਘ ਅਕਸਰ ਉਨ÷ ਾਂ ਕੋਲ ਲਾਂਬੜੇ ਆਉਂਦੇ ਹੁੰਦੇ ਸਨ ਅਤੇ ਉਨ÷ ਾਂ ਦੀ ਪ੍ਰੇਰਨਾ ਨਾਲ ਹੀ ਉੱਥੇ ‘ਪ੍ਰਗਤੀਸ਼ੀਲ ਨਾਟਕ ਮੰਚ ਲਾਂਬੜਾ’ ਦੀ ਸਥਾਪਨਾ ਹੋਈ। ਉਨ÷ ਾਂ ਕਿਹਾ ਕਿ ਉਨ÷ ਾ ਦਾ ਇਹ ਨਾਟਕ ਮੰਚ ਵੱਖ-ਵੱਖ-ਥਾਵਾਂ ‘ਤੇ ਜਾ ਕੇ ਲੋਕ-ਪੱਖੀ ਨਾਟਕ ਪੇਸ਼ ਕਰ ਰਿਹਾ ਹੈ।
ਪੀਲ ਸਕੂਲ ਡਿਸਟ੍ਰਿਕਟ ਬੋਰਡ ਦੇ ਡਿਪਟੀ ਚੇਅਰ ਸਤਪਾਲ ਸਿੰਘ ਜੌਹਲ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਇਹ ਸਮਾਗ਼ਮ ਆਯੋਜਿਤ ਕਰਕੇ ‘ਚੇਤਨਾ ਕਲਚਰਲ ਸੈਂਟਰ’ ਦੇ ਮੁੱਖ-ਸੰਚਾਲਕ ਨਾਹਰ ਸਿੰਘ ਔਜਲਾ ਨੇ ਉੱਘੇ ਪੰਜਾਬੀ ਰੰਗਕਰਮੀ ਗੁਰਸ਼ਰਨ ਸਿੰਘ ਹੁਰਾਂ ਨੂੰ ਬਹੁਤ ਵਧੀਆ ਤਰ÷ ਾਂ ਯਾਦ ਕੀਤਾ ਹੈ। ਉਨ÷ ਾਂ ਦੱਸਿਆ ਕਿ ਇਨ÷ ਾਂ ਦਾ ਇਹ ਮੰਚ ਬਰੈਂਪਟਨ ਵਿੱਚ ਵੱਖ-ਵੱਖ ਥਾਵਾਂ ‘ਤੇ ਨੁੱਕੜ ਨਾਟਕ ਕਰਕੇ ਅਤੇ ਕਈ ਹੋਰ ਲੰਮੇਂ ਨਾਟਕ ਖੇਡ ਕੇ ਲੋਕਾਂ ਵਿੱਚ ਜਾਗਰੂਕਤਾ ਫ਼ੈਲਾਉਣ ਵਿੱਚ ਬਹੁਤ ਵਧੀਆ ਭੂਮਿਕਾ ਨਿਭਾਅ ਰਿਹਾ ਹੈ। ਉਨ÷ ਾਂ ਵੱਲੋਂ ‘ਚੇਤਨਾ ਕਲਚਰਲ ਸੈਂਟਰ’ ਦੀ ਸਮੁੱਚੀ ਟੀਮ ਨੂੰ ਸਰਟੀਫ਼ੀਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਬਰੈਂਪਟਨ ਸਿਟੀ ਕੌਂਸਲ ਦੇ ਡਿਪਟੀ ਮੇਅਰ ਹਰਕੀਰਤ ਸਿੰਘ ਵੱਲੋਂ ਨਾਹਰ ਔਜਲਾ ਤੇ ਉਨ÷ ਾਂ ਦੀ ਟੀਮ ਨੂੰ ਇਹ ਸ਼ਾਨਦਾਰ ਸਮਾਗ਼ਮ ਕਰਨ ਲਈ ਮੁਬਾਰਕਬਾਦ ਦਿੱਤੀ ਗਈ। ਉਨ÷ ਾਂ ਕਿਹਾ ਕਿ ਇਹ ਸਮੁੱਚੀ ਟੀਮ ਵੱਖ-ਵੱਖ ਥਾਵਾਂ ‘ਤੇ ਜਾ ਕੇ ਨਾਟਕ ਖੇਡ ਕੇ ਪੰਜਾਬੀ ਕਮਿਊਨਿਟੀ ਤੇ ਹੋਰ ਕਮਿਊਨਿਟੀਆਂ ਨੂੰ ਜਾਗਰੂਕ ਕਰ ਰਹੀ ਹੈ। ਉਨ÷ ਾਂ ਵੱਲੋਂ ਵੀ ‘ਚੇਤਨਾ ਕਲਚਰਲ ਸੈਂਟਰ’ ਨੂੰ ਸਰਟੀਫ਼ੀਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
‘ਪਰਵਾਸੀ ਮੀਡੀਆ’ ਦੇ ਮੁੱਖ-ਸੰਚਾਲਕ ਰਾਜਿੰਦਰ ਸੈਣੀ ਵੱਲੋਂ ਆਪਣੇ ਸੰਬੋਧਨ ਵਿੱਚ ਭਾਅ ਜੀ ਗੁਰਸ਼ਰਨ ਸਿੰਘ ਹੁਰਾਂ ਦੀ ਪੰਜਾਬੀ ਰੰਗਮੰਚ ਨੂੰ ਪੂਰੇ ਸਮੱਰਪਿਤ ਹੋਣ ਦੀ ਗੱਲ ਕੀਤੀ ਗਈ। ਉਨ÷ ਾਂ ਕਿਹਾ ਕਿ ਭਾਅ ਜੀ ਨੇ ਆਪਣੀ ਵਧੀਆ ਨੌਕਰੀ ਦੀ ਪ੍ਰਵਾਹ ਨਹੀਂ ਕੀਤੀ ਅਤੇ ਲੋਕਾਂ ਵਿੱਚ ਸਮਾਜਿਕ ਤੇ ਰਾਜਨੀਤਕ ਚੇਤਨਾ ਪੈਦਾ ਕਰਨ ਲਈ ਆਪਣਾ ਸਾਰਾ ਜੀਵਨ ਲਗਾ ਦਿੱਤਾ।
ਉਨ÷ ਾਂ ਦੀ ਸੁਪਤਨੀ ਕੈਲਾਸ਼ ਜੀ ਅਤੇ ਦੋਵੇਂ ਬੇਟੀਆਂ ਵੀ ਇਨ÷ ਾਂ ਦੇ ਕਈ ਨਾਟਕਾਂ ਵਿੱਚ ਭਾਗ ਲੈਂਦੀਆਂ ਹੁੰਦੀਆਂ ਸਨ। ਸਮਾਗ਼ਮ ਦੇ ਮੁੱਖ-ਬੁਲਾਰੇ ਡਾ. ਵਰਿਆਮ ਸਿੰਘ ਸੰਧੂ ਨੇ ਆਪਣੇ ਸੰਬੋਧਨ ਦੌਰਾਨ ਭਾਅ ਜੀ ਦੇ ਉੱਚੇ ਤੇ ਸੁੱਚੇ ਕਿਰਦਾਰ ਨੂੰ ਬੜੇ ਭਾਵਪੂਰਤ ਸ਼ਬਦਾਂ ਵਿੱਚ ਬਿਆਨ ਕੀਤਾ।
ਉਨ÷ ਾਂ ਕਿਹਾ ਕਿ ਭਾਅ ਜੀ ਇੱਕ ਵਿਅੱਕਤੀ ਹੀ ਨਹੀਂ, ਬਲਕਿ ਉਹ ਇੱਕ ‘ਸੰਸਥਾ’ ਸਨ। ਆਪਣੇ ਮੰਚ’ ਅੰਮ੍ਰਿਤਸਰ ਨਾਟਕ ਕਲਾ ਕੇਂਦਰ’ ਰਾਹੀਂ ਉਨ÷ ਾਂ ਨੇ ਲੋਕਾਂ ਵਿੱਚ ਭਾਰੀ ਚੇਤਨਤਾ ਲਿਆਂਦੀ। ਡਾ. ਸੰਧੂ ਨੇ ਦੱਸਿਆ ਕਿ ਉਹ ਤੇ ਉਨ÷ ਾਂ ਦੇ ਕਈ ਸਾਥੀ ਅੰਮ੍ਰਿਤਸਰ ਤੋਂ 20 ਮੀਲ ਦੂਰ ਆਪਣੇ ਪਿੰਡ ‘ਸੁਰ ਸਿੰਘ’ ਤੋਂ ਸਾਈਕਲਾਂ ਰਾਹੀਂ ਅੰਮ੍ਰਿਤਸਰ ਉਚੇਚੇ ਉਨ÷ ਾਂ ਦੇ ਨਾਟਕ ਵੇਖਣ ਜਾਂਦੇ ਹੁੰਦੇ ਸਨ।
‘ਭਾਈ ਮੰਨਾ ਸਿੰਘ’ ਹੇਠ ਚੱਲੀ ਨਾਟਕ-ਲੜੀ ਬਾਰੇ ਜ਼ਿਕਰ ਕਰਦਿਆਂ ਉਨ÷ ਾਂ ਕਿਹਾ ਭਾਈ ਮੰਨਾ ਸਿੰਘ ਉਰਫ਼ ਭਾਅ ਜੀ ਗੁਰਸ਼ਰਨ ਸਿੰਘ ਦੀ ਬੁਲੰਦ ਤੇ ਪ੍ਰਭਾਵਸ਼ਾਲੀ ਆਵਾਜ਼ ਵਿੱਚ ਕੀਤੇ ਗਏ ਨਾਟਕਾਂ ਵਿੱਚ ਸਮਾਜਿਕ ਚੇਤਨਤਾ ਅਤੇ ਜਾਗਰੂਕਤਾ ਦਾ ਜ਼ਬਰਦਸਤ ਸੁਨੇਹਾ ਹੁੰਦਾ ਸੀ ਜਿਸ ਨੂੰ ਉਨ÷ ਾਂ ਨੇ ਬਿਨਾਂ ਕਿਸੇ ਡਰ ਦੇ ਬੇਬਾਕੀ ਨਾਲ ਫ਼ੈਲਾਇਆ ਅਤੇ ਇਹ ਸੁਨੇਹਾ ਕੇਵਲ ਸ਼ਹਿਰਾਂ ਵਿੱਚ ਹੀ ਨਹੀਂ, ਸਗੋਂ ਦੂਰ-ਦੁਰਾਂਢੇ ਪਿੰਡਾਂ ਵਿੱਚ ਜਾ ਕੇ ਬਲ਼ਦ-ਗੱਡੀਆਂ ਜੋੜ ਕੇ ਬਣਾਈਆਂ ਗਈਆਂ ਸਧਾਰਨ ਸਟੇਜਾਂ ਉੱਪਰ ਨਾਟਕ ਖੇਡ ਕੇ ਲੋਕਾਂ ਤੀਕ ਪਹੁੰਚਾਇਆ ਗਿਆ। ਸਮਾਗ਼ਮ ਨੂੰ ਉੱਘੇ ਸਮਾਜ-ਸੇਵਕ ਇੰਦਰਜੀਤ ਸਿੰਘ ਬੱਲ, ਡਾ. ਅਮਰਦੀਪ ਸਿੰਘ ਬਿੰਦਰਾ, ਡਾ. ਸੁਖਦੇਵ ਸਿੰਘ ਝੰਡ, ਪ੍ਰੋ. ਜਗੀਰ ਸਿੰਘ ਕਾਹਲੋਂ, ਕਰਮਜੀਤ ਗਿੱਲ, ਅਸਮਾ ਤੇ ‘ਪੰਜਾਬੀ ਕੈਰਾਬਰਮ’ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਚੱਗਰ ਨੇ ਵੀ ਸੰਬੋਧਨ ਕੀਤਾ ਅਤੇ ‘ਚੇਤਨਾ ਕਲਚਰਲ ਸੈਂਟਰ’ ਨੂੰ ਇਸ ਸਫ਼ਲ ਸਮਾਗ਼ਮ ਲਈ ਵਧਾਈ ਦਿੱਤੀ।
ਸਮਾਗ਼ਮ ਦੇ ਅਖ਼ੀਰਲੇ ਪੜਾਅ ਵੱਲ ਵੱਧਦਿਆਂ ‘ਚੇਤਨਾ ਕਲਚਰਲ ਸੈਂਟਰ’ ਵੱਲੋਂ ਨਾਟਕ ‘ਧੁਖ਼ਦੇ ਰਿਸ਼ਤੇ’ ਪੇਸ਼ ਕੀਤਾ ਗਿਆ ਜਿਸ ਵਿੱਚ ਕੈਨੇਡਾ ਵਿੱਚ ਨਸ਼ਿਆਂ ਦੀ ਘਾਤਕ ਬੀਮਾਰੀ, ਕੰਪਿਊਟਰ ਦੇ ਮਾਧਿਅਮ ਰਾਹੀਂ ਏ.ਆਈ. ਉੱਪਰ ਵੱਧ ਰਹੀ ਨਿਰਭਰਤਾ, ਨੀਵੇਂ ਪੱਧਰ ਦੇ ਗੀਤਾਂ ਤੋਂ ਦੂਰ ਰਹਿਣ ਤੇ ਚੰਗਾ ਗੀਤ-ਸੰਗੀਤ ਸੁਣਨ ਅਤੇ ਵੱਖ-ਵੱਖ ਧਰਮਾਂ ਦੇ ਲੋਕਾਂ ਵਿੱਚ ਘਰ ਕਰ ਗਈ ਧਾਰਮਿਕ ਅਸਹਿਣਸ਼ੀਲਤਾ ਵਰਗੇ ਅਹਿਮ ਮੁੱਦੇ ਉਠਾਏ ਗਏ। ਇਸ ਦੌਰਾਨ ਨਾਟਕ ਦੇ ਸਾਰੇ ਕਲਾਕਾਰਾਂ ਦੀ ਪੇਸ਼ਕਾਰੀ ਬਾ-ਕਮਾਲ ਸੀ। ਇਸ ਤੋਂ ਪਹਿਲਾਂ ਮੰਚ ਦੇ ਸਮੂਹ ਕਲਾਕਾਰਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ‘ਚੇਤਨਾ ਪ੍ਰਕਾਸ਼ਨ ਲੁਧਿਆਣਾ’ ਵੱਲੋਂ ਪ੍ਰਕਾਸ਼ਿਤ ਕੀਤੀਆਂ ਗਈਆਂ ਨਵ-ਪ੍ਰਕਾਸ਼ਿਤ ਪੁਸਤਕਾਂ ‘ਸੋਚਾਂ ਦੇ ਖੰਭ'(ਲੇਖਕ : ਮਨਪ੍ਰੀਤ ਕਲੇਰ) ਅਤੇ ‘ਮਸੀਹਾ-ਏ-ਮੁਹੱਬਤ’ (ਲੇਖਕ: ਦਲਜੀਤ ਸ਼ਾਹਪੁਰੀ ਲੋਕ-ਅਰਪਿਤ ਕੀਤੀਆਂ ਗਈਆਂ ਅਤੇ ਇਨ÷ ਾਂ ਪੁਸਤਕਾਂ ਨੂੰ ਲੋਕ-ਅਰਪਿਤ ਕਰਨ ਵਾਲਿਆਂ ਵਿੱਚ ‘ਚੇਤਨਾ ਪ੍ਰਕਾਸ਼ਨ’ ਦੇ ਪ੍ਰਕਾਸ਼ਕ ਸਤੀਸ਼ ਗੁਲਾਟੀ ਵੀ ਸ਼ਾਮਲ ਸਨ। ‘ਚੇਤਨਾ ਕਲਚਰਲ ਸੈਂਟਰ’ ਨੂੰ ਸਹਿਯੋਗ ਦੇਣ ਅਤੇ ਇਸ ਦੇ ਕਲਾਕਾਰਾਂ ਦੀ ਸਮੇਂ-ਸਮੇਂ ਹੌਸਲਾ ਅਫ਼ਜ਼ਾਈ ਕਰਨ ਲਈ ‘ਬੌਨੀ ਬਰੇਸ ਸੀਨੀਅਰਜ਼ ਕਲੱਬ ਦੇ ਪ੍ਰਧਾਨ ਧਰਮਪਾਲ ਸ਼ੇਰਗਿੱਲ, ‘ਕਿੰਗ ਗਰੁੱਪ ਆਫ਼ ਕੰਪਨੀਜ਼’ ਦੇ ਸਾਹਿਬ ਸਹੋਤਾ, ਬਲਵਿੰਦਰ ਸਿੰਘ ਮੁੰਡੀ, ਪ੍ਰਿਤਪਾਲ ਸਿੰਘ ਚੱਘਰ, ਡਾ. ਬਿੰਦਰਾ, ਇੰਦਰਜੀਤ ਬੱਲ, ਗੁਰਮੇਲ ਕੌਰ ਸਿੱਧੂ, ਅਮਰਜੀਤ ਕੌਰ ਰੱਖੜਾ, ਸੁਖਪਾਲ ਕੌਰ ਕੜਿਆਲ ਅਤੇ ਬੇਅੰਤ ਕੌਰ ਔਜਲਾ ਨੂੰ ਸਨਮਾਨਿਤ ਕੀਤਾ ਗਿਆ। ਨਾਹਰ ਔਜਲਾ ਵੱਲੋਂ ਸਮਾਗਮ ਦੇ ਮੁੱਖ-ਬੁਲਾਰੇ ਡਾ. ਵਰਿਆਮ ਸਿੰਘ ਸੰਧੂ, ਸਮੂਹ ਬੁਲਾਰਿਆਂ ਤੇ ਸਰੋਤਿਆਂ ਦਾ ਧੰਨਵਾਦ ਕੀਤਾ ਗਿਆ।
ਸਮਾਗ਼ਮ ਲਈ ‘ਵਿਸ਼ਵ ਪੰਜਾਬੀ ਭਵਨ’ ਪ੍ਰਦਾਨ ਕਰਨ ਲਈ ਡਾ. ਦਲਬੀਰ ਸਿੰਘ ਕਥੂਰੀਆ ਦਾ ਸ਼ੁਕਰੀਆ ਅਦਾ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਉਨ÷ ਾਂ ਵੱਲੋਂ ਪੰਜਾਬੀ ਮੀਡੀਏ ਵੱਲੋਂ ਇਸ ਸਮਾਗ਼ਮ ਵਿੱਚ ਸ਼ਮੂਲੀਅਤ ਕਰਨ ਲਈ ਹਰਜੀਤ ਗਿੱਲ, ਜਗਮੀਤ ਸਿੰਘ ਤੇ ਗੁਰਜੀਵਨ ਸਿੰਘ ਦਾ ਵੀ ਧੰਨਵਾਦ ਕੀਤਾ ਗਿਆ।
ਭਾਅ ਜੀ ਗੁਰਸ਼ਰਨ ਸਿੰਘ ਦੀ ਯਾਦ ਨੂੰ ਸਮਰਪਿਤ ‘ਚੇਤਨਾ ਕਲਚਰਲ ਸੈਂਟਰ’ ਟੋਰਾਂਟੋ ਵੱਲੋਂ ਕੀਤਾ ਗਿਆ ਸ਼ਾਨਦਾਰ ਸਮਾਗਮ
RELATED ARTICLES










