Breaking News
Home / ਕੈਨੇਡਾ / ਨੌਜਵਾਨਾਂ ਨੂੰ ਹੁਨਰਮੰਦ ਬਣਾਉਣਾ ਕੈਨੇਡਾ ਸਰਕਾਰ ਦੀ ਤਰਜੀਹ : ਸੋਨੀਆ ਸਿੱਧੂ

ਨੌਜਵਾਨਾਂ ਨੂੰ ਹੁਨਰਮੰਦ ਬਣਾਉਣਾ ਕੈਨੇਡਾ ਸਰਕਾਰ ਦੀ ਤਰਜੀਹ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਤਕਨਾਲੋਜੀ ਅਤੇ ਡਿਜੀਟਲ ਟ੍ਰਾਂਸਫੋਰਮੇਸ਼ਨ ਦੇ ਯੁੱਗ ਅਤੇ ਖ਼ਾਸਕਰ ਕੋਵਿਡ-19 ਦੇ ਦੌਰਾਨ ਸਾਰੇ ਵਿਸ਼ਵ ਵਿਚ ਤਕਨਾਲੋਜੀ ਦਾ ਉਪਯੋਗ ਵਧਣ ਦੇ ਨਾਲ ਹੀ ਸਾਈਬਰ ਸਕਿਓਰਟੀ ਦੀ ਮਹੱਤਤਾ ‘ਚ ਹੋਰ ਵੀ ਵਾਧਾ ਹੋਇਆ ਹੈ। ਇਸੇ ਗੱਲ ਦੇ ਮੱਦੇਨਜ਼ਰ ਕੈਨੇਡਾ ਫੈੱਡਰਲ ਲਿਬਰਲ ਸਰਕਾਰ ਵੱਲੋਂ ਸਾਈਬਰ ਸਕਿਓਰਟੀ ਵਿਚ ਹੋਰ ਨਿਵੇਸ਼ ਕਰਕੇ ਡਿਜੀਟਲ ਖੇਤਰ ‘ਚ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।
ਇਸੇ ਸਬੰਧ ਵਿਚ ਬਰੈਂਪਟਨ ਸਾਊਥ ਤੋਂ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਗੱਲ ਕਰਦਿਆਂ ਕਿਹਾ ਕਿ ਉਹਨਾਂ ਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਬਰੈਂਪਟਨ ਦੇ ਵਿਸ਼ਵ ਪੱਧਰੀ ਸਾਈਬਰ ਸੁਰੱਖਿਆ ਕੇਂਦਰ ਲਈ ਕੈਨੇਡਾ ਸਰਕਾਰ ਵੱਲੋਂ ਵਾਧੂ ਸਹਾਇਤਾ ਦਾ ਐਲਾਨ ਕੀਤਾ ਗਿਆ ਹੈ। ਉਹਨਾਂ ਨੇ ਜਾਣਕਾਰੀ ਦਿੱਤੀ ਕਿ ਕੈਨੇਡਾ ਫੈੱਡਰਲ ਲਿਬਰਲ ਸਰਕਾਰ ਵੱਲੋਂ ਪਿਛਲੇ ਹਫਤੇ ਰਾਇਰਸਨ ਯੂਨੀਵਰਸਿਟੀ ਦੀ ਕੈਟੇਲਿਸਟ ਸਾਈਬਰ ਰੇਂਜ ਦੇ ਵਰਚੁਅਲ ਲਾਂਚ ਮੌਕੇ ਲਗਭਗ 660,000 ਡਾਲਰ ਦੀ ਫੰਡਿੰਗ ਦਾ ਐਲਾਨ ਕੀਤਾ ਗਿਆ ਹੈ।
ਇਸ ਨਾਲ ਬਰੈਂਪਟਨ ਸਾਊਥ ਦੇ ਸਮੇਤ ਪੀਲ ਰੀਜਨ ਅਤੇ ਆਸ-ਪਾਸ ਦੇ ਨੌਜਵਾਨ ਨਾ ਸਿਰਫ ਸਾਈਬਰ ਸਕਿਓਰਟੀ ਦੇ ਖੇਤਰ ਵਿਚ ਵਿਸ਼ਵ-ਪੱਧਰੀ ਸਿਖਲਾਈ ਹਾਸਲ ਕਰ ਸਕਣਗੇ, ਬਲਕਿ ਉਹਨਾਂ ਦੇ ਲਈ ਰੁਜਗਾਰ ਦੇ ਨਵੇਂ ਮੌਕੇ ਵੀ ਪੈਦਾ ਹੋਣਗੇ। ਉਹਨਾਂ ਨੇ ਕਿਹਾ ਕਿ ਡਿਜੀਟਲ ਤਕਨਾਲੋਜੀ ਦੇ ਵੱਧ ਰਹੇ ਪ੍ਰਸਾਰ ਨਾਲ ਸਾਈਬਰ ਸਕਿਓਰਟੀ ਦੀ ਜ਼ਰੂਰਤ ਅਤੇ ਮਹੱਤਤਾ ਵਿਚ ਵੀ ਵਾਧਾ ਹੋ ਰਿਹਾ ਹੈ ਅਤੇ ਇਸ ਪ੍ਰੋਗਰਾਮ ਨਾਲ ਨੌਜਵਾਨਾਂ ਨੂੰ ਆਉਣ ਵਾਲੇ ਸਮੇਂ ਦੀਆਂ ਨੌਕਰੀਆਂ ਲਈ ਜ਼ਰੂਰੀ ਟ੍ਰੇਨਿੰਗ ਅਤੇ ਸਿਖਲਾਈ ਦਿੱਤੀ ਜਾਵੇਗੀ ਤਾਂ ਜੋ ਉਹ ਭਵਿੱਖ ‘ਚ ਵਧੀਆ ਰੁਜ਼ਗਾਰ ਦੇ ਮੌਕਿਆਂ ਲਈ ਤਿਆਰ ਹੋ ਸਕਣ।
ਐੱਮ.ਪੀ ਸੋਨੀਆ ਸਿੱਧੂ ਨੇ ਕਿਹਾ ਕਿ ਇਸ ਨਾਲ ਬਰੈਂਪਟਨ ਦੇ ਨੌਜਵਾਨਾਂ ਨੂੰ ਵਿਸ਼ਵ-ਪੱਧਰੀ ਸਿਖਲਾਈ ਲਈ ਦੂਰ ਨਾ ਜਾ ਕੇ ਬਰੈਂਪਟਨ ਡਾਊਨਟਾਊਨ ‘ਚ ਸਿਖਲਾਈ ਪ੍ਰਾਪਤ ਕਰਨ ਦਾ ਮੌਕਾ ਮਿਲੇਗਾ ਅਤੇ ਉਹ ਸਾਰੇ ਪੱਧਰ ਦੀਆਂ ਸਰਕਾਰਾਂ ਨਾਲ ਮਿਲਕੇ ਭਵਿੱਖ ਵਿਚ ਵੀ ਅਜਿਹੇ ਪ੍ਰਾਜੈਕਟ ਲਿਆਉਣ ਦੀ ਕੋਸ਼ਿਸ਼ ਕਰਦੇ ਰਹਿਣਗੇ।
ਜ਼ਿਕਰਯੋਗ ਹੈ ਕਿ ਇਸ ਪ੍ਰੋਗਰਾਮ ਤਹਿਤ ਹਾਈ ਸਕੂਲ ਡਿਪਲੋਮੇ ਤੋਂ ਬਾਅਦ ਬਿਨ੍ਹਾਂ ਸਾਈਬਰ ਸਕਿਓਰਟੀ ਬੈਕਗ੍ਰਾਊਂਡ ਵਾਲੇ ਵਿਦਿਆਰਥੀ ਵੀ ਸਾਈਬਰ ਸਿਕਓਰਟੀ ਦੀ ਬੁਨਿਆਦੀ ਸਿਖਲਾਈ ਅਤੇ ਸੁਰੱਖਿਆ ਦੀ ਮਹੱਤਤਾ ਸਬੰਧੀ ਸਿਖਲਾਈ ਹਾਸਲ ਕਰ ਸਕਣਗੇ ਅਤੇ ਪ੍ਰੋਗਰਾਮ ਦਾ ਹਰੇਕ ਗ੍ਰੈਜੂਏਟ ਸਾਈਬਰ ਸਕਿਓਰਟੀ ਵਿੱਚ ਅੰਤਰਰਾਸ਼ਟਰੀ ਪੱਧਰ ਉਤੇ ਮਾਨਤਾ ਪ੍ਰਾਪਤ ਸਿੱਖਿਆ ਹਾਸਲ ਕਰ ਸਕੇਗਾ।

Check Also

ਭਾਵਪੂਰਤ ਅਤੇ ਪ੍ਰੇਰਨਾਦਾਇਕ ਰਿਹਾ ਡਾ. ਨਵਜੋਤ ਕੌਰ ਨਾਲ ਅੰਤਰਰਾਸ਼ਟਰੀ ਪ੍ਰੋਗਰਾਮ ‘ਸਿਰਜਣਾ ਦੇ ਆਰ-ਪਾਰ’

ਟੋਰਾਂਟੋ : ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਸਾਂਝੇ ਯਤਨਾਂ ਨਾਲ ਮਹੀਨਾਵਾਰ …