ਡਾ. ਸੁਖਦੇਵ ਸਿੰਘ ਝੰਡ
(1-647-567-9128)
58 ਸਾਲਾ ਜਸਵੀਰ ਸਿੰਘ ਖੈੜਾ ਹੁਣ ਤੱਕ ਦੁਨੀਆਂ ਦੇ ਪੰਜ ਵੱਖ-ਵੱਖ ਦੇਸ਼ਾਂ ਦੇ ਸ਼ਹਿਰਾਂ ਸ਼ਿਕਾਗੋ (ਅਮਰੀਕਾ), ਬੋਸਟਨ (ਅਮਰੀਕਾ), ਬਰਲਿਨ (ਜਰਮਨੀ), ਲੰਡਨ (ਇੰਗਲੈਂਡ) ਅਤੇ ਨਿਊਯਾਰਕ (ਅਮਰੀਕਾ) ਵਿੱਚ ਸੰਸਾਰ-ਪੱਧਰੀ ਵੱਕਾਰੀ ਅੰਤਰਰਾਸ਼ਟਰੀ ਮੇਜਰ ਮੈਰਾਥਨ ਦੌੜਾਂ ਸਫਲਤਾ ਪੂਰਵਕ ਲਗਾ ਚੁੱਕਾ ਹੈ ਅਤੇ ਪਹਿਲੀ ਮਾਰਚ 2026 ਨੂੰ ਜਾਪਾਨ ਦੇ ਸ਼ਹਿਰ ਟੋਕੀਓ ਵਿੱਚ ਹੋ ਰਹੀ ਛੇਵੀਂ ਅੰਤਰਰਾਸ਼ਟਰੀ ਮੇਜਰ ਮੈਰਾਥਨ ਵਿੱਚ ਹਿੱਸਾ ਲੈ ਰਿਹਾ ਹੈ। ਇਨ÷ ਾਂ ਪੰਜ ਅੰਤਰਰਾਸ਼ਟਰੀ ਮੇਜਰ ਮੈਰਾਥਨਾਂ ਤੋਂ ਇਲਾਵਾ ਉਹ ‘ਡਬਲਿਨ (ਆਇਰਲੈਂਡ) ਮੈਰਾਥਨ’ ਅਤੇ ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿੱਚ ਹੋਣ ਵਾਲੀ ‘ਸਕੋਸ਼ੀਆਬੈਂਕ ਵਾਟਰਫ਼ਰੰਟ ਮੈਰਾਥਨ’ ਜਿਨ÷ ਾਂ ਨੂੰ ਇਨ÷ ਾਂ ਅੰਤਰਰਾਸ਼ਟੀ ਮੈਰਾਥਨ ਦੌੜਾਂ ਵਿੱਚ ਭਾਗ ਲੈਣ ਲਈ ‘ਕੁਆਲੀਫਾਈਇੰਗ ਰੇਸਾਂ’ ਕਿਹਾ ਜਾਂਦਾ ਹੈ, ਵੀ ਸਫਲਤਾ ਪੂਰਵਕ ਲਗਾ ਚੁੱਕਾ ਹੈ। ਇਨ÷ ਾਂ ਸਾਰੀਆਂ ਮੈਰਾਥਨ ਦੌੜਾਂ ਨੂੰ ਸੰਪੰਨ ਕਰਨ ਲਈ ਉਸਦੇ ਵੱਲੋਂ ਲਏ ਗਏ ਸਮੇਂ ਨੂੰ ਦੇਖਦਿਆਂ ਹੋਇਆਂ ਉਸਨੂੰ ਆਪ ਅਤੇ ਉਸਦੇ ਪ੍ਰਸ਼ੰਸਕਾਂ ਨੂੰ ਪੂਰੀ ਉਮੀਦ ਹੈ ਕਿ ਉਹ ਟੋਕੀਓ ਵਿੱਚ ਹੋਣ ਵਾਲੀ ਇਸ ਛੇਵੀਂ ਮੇਜਰ ਮੈਰਾਥਨ ਲਗਾਉਣ ਵਿੱਚ ਵੀ ਸਫ਼ਲ ਹੋ ਕੇ ਆਪਣੇ ਸਤਿਕਾਰਯੋਗ ਮਾਮਾ ਜੀ ਸੂਰਤ ਸਿੰਘ ਚਾਹਲ, ਜਿਨ÷ ਾਂ ਨੂੰ ਉਹ ਆਪਣਾ ‘ਰਾਹ-ਦਸੇਰਾ’ ਮੰਨਦਾ ਹੈ, ਵਾਂਗ ਸਫ਼ਲ ਹੋਏਗਾ ਅਤੇ ‘ਛੇ ਤਾਰਿਆਂ’ ਵਾਲਾ ‘ਸਿਕਸ ਸਟਾਰ ਮੈਡਲ’ ਉਸ ਦੇ ਗਲ਼ੇ ਦੀ ਵੀ ਸ਼ੋਭਾ ਬਣੇਗਾ।
ਜਸਵੀਰ ਖੈੜਾ ਦਾ ਜਨਮ ਕਪੂਰਥਲਾ ਜ਼ਿਲਾ ਦੇ ਪਿੰਡ ‘ਖੈੜਾ’ ਵਿੱਚ ਜੁਲਾਈ 1967 ਨੂੰ ਹੋਇਆ। ਇਹ ਪਿੰਡ ‘ਖੈੜਾ ਦੋਨਾ’ ਦੇ ਨਾਂ ਨਾਲ ਵਧੇਰੇ ਜਾਣਿਆਂ ਜਾਂਦਾ ਹੈ ਜੋ ਦਰਅਸਲ, ਦੋ ਨੇੜਲੇ ਪਿੰਡਾਂ ‘ਖੈੜਾ’ ਤੇ ‘ਦੋਨਾ’ ਦਾ ਸੰਯੁਕਤ ਨਾਂ ਹੈ। ਪੰਜਾਬ ਵਿੱਚ ਇਸ ਤਰ÷ ਾਂ ਦੇ ਜੁੜਵੇ-ਨਾਵਾਂ ਵਾਲੇ ਕਈ ਪਿੰਡ ਮਿਲਦੇ ਹਨ, ਜਿਵੇਂ ਕਪੂਰਥਲਾ ਜ਼ਿਲੇ÷ ਵਿੱਚ ਹੀ ਇਕ ਹੋਰ ਪਿੰਡ ‘ਠੱਠਾ ਟਿੱਬਾ’ ਬੜਾ ਮਸ਼ਹੂਰ ਹੈ ਜੋ ਦੋ ਵੱਡੇ ਪਿੰਡਾਂ ‘ਠੱਠਾ’ ਤੇ ‘ਟਿੱਬਾ’ ਦਾ ਸੁਮੇਲ ਹੈ। ਏਸੇ ਤਰ÷ ਾਂ ਅੰਮ੍ਰਿਤਸਰ ਜ਼ਿਲ÷ ੇ ਵਿੱਚ ‘ਢੰਡ ਕਸੇਲ’ ਹੈ ਜੋ ਦੋ ਵੱਡੇ ਪਿੰਡਾਂ ‘ਢੰਡ’ ਅਤੇ ‘ਕਸੇਲ’ ਦਾ ਸੰਜੋਗੀ ਨਾਂ ਹੈ। ਏਸੇ ਜ਼ਿਲੇ÷ ਦਾ ਇੱਕ ਹੋਰ ਪਿੰਡ ਹੈ ‘ਭੈਣੀ ਭੋਰਸ਼ੀ’ ਜੋ ਦੋ ਵੱਖਰੇ ਵੱਖਰੇ ਪਿੰਡਾਂ ‘ਭੈਣੀ’ ਤੇ ‘ਭੋਰਸ਼ੀ’ ਦਾ ਜੋੜ ਹੈ। ਇਸ ਤਰ÷ ਾਂ ਦੇ ਜੁੜਵੇਂ ਪਿੰਡਾਂ ਦੀਆਂ ਕਈ ਉਦਾਹਰਣਾਂ ਮਿਲਦੀਆਂ ਹਨ। ਉਂਜ, ਪਿੰਡ ਖੈੜਾ ਦੇ ਨਾਲ ਜਸਵੀਰ ਦਾ ਗੋਤਰ ਵੀ ‘ਖੈੜਾ’ ਹੈ ਅਤੇ ਪਿੰਡ ਦਾ ਇਹ ਨਾਂ ਇਸ ਗੋਤਰ ਦੇ ਬਹੁਤੇਰੇ ਵਸਨੀਕਾਂ ਕਾਰਨ ਹੀ ਹੋਂਦ ਵਿੱਚ ਆਇਆ ਹੈ। ਇਹ ਕਪੂਰਥਲਾ ਤੋਂ ਸੁਲਤਾਨਪੁਰ ਲੋਧੀ ਨੂੰ ਜਾਣ ਵਾਲੀ ਮੁੱਖ-ਸੜਕ ‘ਤੇ ਭਾਰਤ ਸਰਕਾਰ ਦੀ ਮਸ਼ਹੂਰ ‘ਰੇਲ ਕੋਚ ਫ਼ੈਕਟਰੀ’ (ਆਰ.ਸੀ.ਐੱਫ਼) ਦੇ ਨਜ਼ਦੀਕ ਹੀ ਹੈ।
‘ਕੱਚੀ-ਪੱਕੀ’ ਤੋਂ ਲੈ ਕੇ ‘ਪਲੱਸ-ਟੂ’ (ਬਾਰਵੀਂ) ਤੱਕ ਪੜ÷ ਾਈ ਜਸਵੀਰ ਖੈੜਾ ਨੇ ਆਪਣੇ ਪਿੰਡ ਦੇ ਪ੍ਰਾਇਮਰੀ ਅਤੇ ਸੀਨੀਅਰ ਸੈਕੰਡਰੀ ਸਕੂਲ ਤੋਂ ਕੀਤੀ ਅਤੇ ਫਿਰ ਜਲਦੀ ਹੀ ਕੈਨੇਡਾ ਦੇ ਸ਼ਹਿਰ ਬਰੈਂਪਟਨ ਦੀ ਵਸਨੀਕ ਇੱਕ ਲੜਕੀ ਦੀ ‘ਯੋਗ ਵਰ’ ਵਜੋਂ ਦੱਸ ਪੈ ਗਈ ਤੇ ਵਿਆਹ ਕਰਵਾ ਕਰਕੇ 1991 ਵਿੱਚ ਇੱਥੇ ਬਰੈਂਪਟਨ ਆ ਗਿਆ। ਇੱਥੇ ਆ ਕੇ ਆਮ ਪਰਵਾਸੀਆਂ ਵਾਂਗ ਢਾਈ ਕੁ ਸਾਲ ਫ਼ੈਕਟਰੀਆਂ ਵਿੱਚ ਕੰਮ ਕੀਤਾ। ਇਸ ਦੌਰਾਨ ਟਰੱਕ ਡਰਾਈਵਿੰਗ ਦੀ ਸਿਖਲਾਈ ਲੈ ਕੇ ‘ਪੱਕਾ ਡਰਾਈਵਰ’ ਬਣ ਕੇ ਅਮਰੀਕਾ ਦੇ ਵੱਡੇ ਸੂਬਿਆਂ ਕੈਲੇਫ਼ੋਰਨੀਆ ਤੇ ਟੈੱਕਸਾਸ ਅਤੇ ਮੈਕਸੀਕੋ ਦੇ ਸ਼ਹਿਰਾਂ ਦੇ ਲੰਮੇ ਰੂਟਾਂ ‘ਤੇ ਜਾਣ ਦੀ ਤਿਆਰੀ ਕਰ ਲਈ। ਇਹ ਆਮ ਵੇਖਣ ਵਿੱਚ ਆਇਆ ਹੈ ਕਿ ਸਾਡੇ ਪੰਜਾਬੀ ਨੌਜੁਆਨ ਫੈਕਟਰੀਆਂ ਵਿੱਚ ਕੰਮ ਕਰਨ ਨਾਲੋਂ ਟਰੱਕ ਡਰਾਈਵਰੀ ਨੂੰ ਵਧੇਰੇ ਤਰਜੀਹ ਦਿੰਦੇ ਹਨ ਅਤੇ ਜਸਵੀਰ ਖੈੜਾ ਵੀ ਉਨ÷ ਾਂ ਵਿੱਚੋਂ ਇੱਕ ਹੈ।
ਖੇਡਾਂ ਅਤੇ ਦੌੜਨ ਵਿੱਚ ਹਿੱਸਾ ਲੈਣ ਬਾਰੇ ਪੁੱਛਣ ‘ਤੇ ਜਸਵੀਰ ਨੇ ਦੱਸਿਆ ਕਿ ਸਕੂਲ ਵਿੱਚ ਪੜ÷ ਦੇ ਸਮੇਂ ਉਹ ਕਬੱਡੀ ਅਤੇ ਫੁੱਟਬਾਲ ਖੇਡਦਾ ਸੀ ਅਤੇ ਸਕੂਲ ਦੀ ਕਬੱਡੀ ਟੀਮ ਦਾ ਮੈਂਬਰ ਸੀ। ਇਸ ਦੇ ਨਾਲ ਹੀ ਉਹ ‘ਹਾਈ-ਜੰਪ’ ਤੇ ‘ਲੌਗ- ਜੰਪ’ ਦੇ ਮੁਕਾਬਲਿਆਂ ਵਿੱਚ ਵੀ ਹਿੱਸਾ ਲੈਂਦਾ ਸੀ ਅਤੇ ‘ਹਾਈ-ਜੰਪ’ ਵਿੱਚ ਉਸਨੇ ਪੰਜਾਬ ਦੀਆਂ ਸੂਬਾ ਪੱਧਰ ਦੀਆਂ ਖੇਡਾਂ ਵਿੱਚ ‘ਗੋਲਡ ਮੈਡਲ’ ਵੀ ਹਾਸਲ ਕੀਤਾ। ਇਸ ਤੋਂ ਬਾਅਦ ਨੈਸ਼ਨਲ ਲੈਵਲ ‘ਤੇ ਖੇਡਣ ਲਈ ਬੰਗਲੌਰ ਜਾਣ ਲਈ ਖਿਡਾਰੀਆਂ ਦੀ ਚੋਣ ਕਰਨ ਲਈ ਜਲੰਧਰ ਸ਼ਹਿਰ ਵਿੱਚ ਖਿਡਾਰੀਆਂ ਦਾ ਕੈਂਪ ਲੱਗਿਆ ਜਿਸ ਵਿੱਚ ਉਸ ਦੀ ਚੋਣ ਹੋ ਗਈ ਪਰ ਨਾਲ ਹੀ ਚੋਣਕਾਰਾਂ ਵੱਲੋਂ ਇਹ ਸ਼ਰਤ ਰੱਖੀ ਗਈ ਕਿ ਉਹ ਆਪਣੇ ਨਾਂ ‘ਤੇ ਨਹੀਂ ਦੌੜੇਗਾ, ਸਗੋਂ ਪੰਜਾਬ ਪੁਲਿਸ ਦੇ ਇੱਕ ਉੱਚ-ਅਧਿਕਾਰੀ ਦੇ ਲੜਕੇ ਦੇ ਨਾਂ ‘ਤੇ ਬੰਗਲੌਰ ਦੇ ਨੈਸ਼ਨਲ ਮੁਕਾਬਲਿਆਂ ਵਿੱਚ ਭਾਗ ਲਏਗਾ, ਜਿਸਦੇ ਲਈ ਉਸ ਨੇ ਸਾਫ਼ ਇਨਕਾਰ ਕਰ ਦਿੱਤਾ। ਇਸ ਤਰ÷ ਾਂ ਕੌਮੀ ਪੱਧਰ ‘ਤੇ ਹਾਈ-ਜੰਪ ਲਗਾਉਣ ਦੀ ਸੱਧਰ ਚੋਣ-ਅਧਿਕਾਰੀਆਂ ਦੀ ਇਸ ‘ਬੇਈਮਾਨੀ’ ਕਾਰਨ ਉਸਦੇ ਮਨ ਵਿਚ ਹੀ ਰਹਿ ਗਈ ਜਿਸਦਾ ਉਸਨੂੰ ਉਦੋਂ ਬੜਾ ਦੁੱਖ ਤੇ ਅਫ਼ਸੋਸ ਹੋਇਆ, ਪਰ ਆਪਣੀ ਸਮਝ ਅਨੁਸਾਰ ਉਸਨੇ ਇਹ ਠੀਕ ਹੀ ਕੀਤਾ।
ਸਕੂਲ ਵਿਚਲਾ ਕਬੱਡੀ ਖੇਡਣ ਦਾ ਸ਼ੌਕ ਪੂਰਾ ਕਰਨ ਲਈ ਕੈਨੇਡਾ ਆ ਕੇ ਉਸਨੇ ਕਬੱਡੀ ਖੇਡਣੀ ਸ਼ੁਰੂ ਕਰ ਦਿੱਤੀ। ਉਹ ‘ਬਰੈਂਪਟਨ ਸਪੋਰਟਸ ਕਲੱਬ’ ਦਾ ਮੈਂਬਰ ਬਣ ਗਿਆ ਅਤੇ ਇਸ ਦੇ ਸਰਗਰਮ ਮੈਂਬਰ ਵਜੋਂ ਉਸਨੇ ਬਰੈਂਪਟਨ ਵਿੱਚ 1992 ਵਿੱਚ ਹੋਏ ਕਬੱਡੀ ਦੇ ਸਲਾਨਾ ਟੂਰਨਾਮੈਂਟ ਵਿੱਚ ‘ਜਾਫ਼ੀ’ (ਸਟੌਪਰ) ਵਜੋਂ ਭਾਗ ਲਿਆ। ਅਗਲੇ ਸਾਲ 1993 ਵਿੱਚ ਉਹ ‘ਓਨਟਾਰੀਓ ਕਬੱਡੀ ਕਲੱਬ’ ਵੱਲੋਂ ਖੇਡਿਆ ਅਤੇ ਫਿਰ ਉਸ ਤੋਂ ਅਗਲੇ ਸਾਲ 1994 ਦੇ ਇਸ ਸਲਾਨਾ ਟੂਰਨਾਮੈਂਟ ਵਿੱਚ ਉਸਨੇ ‘ਸ਼ੇਰੇ ਪੰਜਾਬ ਕਬੱਡੀ ਕਲੱਬ’ ਵੱਲੋਂ ਭਾਗ ਲਿਆ। ਇਸ ਵਾਰ ਉਨ÷ ਾਂ ਦੀ ਕਲੱਬ ਦਾ ਫ਼ਾਈਨਲ ਮੁਕਾਬਲਾ ‘ਮਾਲਟਨ ਕਬੱਡੀ ਕਲੱਬ’ ਨਾਲ ਸੀ। ਮੈਚ ਬੜਾ ਦਿਲਚਸਪ ਸੀ। ਦੋਵੇਂ ਟੀਮਾਂ ਤਕੜੀਆਂ ਸਨ ਅਤੇ ਇੱਕੋ ਜਿੰਨੇ ਪੋਆਇੰਟ ਲੈ ਕੇ ਬਰਾਬਰ ਚੱਲ ਰਹੀਆਂ ਹਨ। ਮੈਚ ਦੀ ‘ਆਖ਼ਰੀ ਰੇਡ’ ਉਤੇ ਰੇਡ ਪਾਉਣ ਆਏ ਮਾਲਟਨ ਕਬੱਡੀ ਟੀਮ ਦੇ ‘ਰੇਡਰ’ ਨੂੰ ਜਸਵੀਰ ਨੇ ਘੇਰ ਕੇ ਅਜਿਹੀ ‘ਕੈਂਚੀ’ ਮਾਰੀ ਜਿਸ ਨੂੰ ਉਹ ਛੁਡਾ ਨਾ ਸਕਿਆ ਅਤੇ ਮੈਚ ਵਿੱਚ ਜਸਵੀਰ ਦੀ ‘ਬੱਲੇ-ਬੱਲੇ’ ਹੋ ਗਈ, ਕਿਉਂਕਿ ਉਸਦੇ ਵੱਲੋਂ ਲਏ ਗਏ ਇਸ ਪੋਆਇੰਟ ਨਾਲ ਉਸਦੀ ‘ਸ਼ੇਰੇ ਪੰਜਾਬ ਕਲੱਬ’ ਨੂੰ ਜੇਤੂ ਬਣਨ ਉਤੇ ‘ਕਬੱਡੀ ਕੱਪ’ ਨੂੰ ਚੁੰਮਣ ਦਾ ਮਾਣ ਹਾਸਲ ਹੋਇਆ। ਇਸ ਦੌਰਾਨ 1992-93 ਵਿੱਚ ਜਸਵੀਰ ਖੈੜਾ ਨੇ ‘ਵਰਸਟੀ ਸਟੇਡੀਅਮ ਡਾਊਨ ਟਾਊਨ ਟੋਰਾਂਟੋ’ ਵਿੱਚ ਹੋਏ ‘ਵਰਲਡ ਕਬੱਡੀ ਕੱਪ ਟੂਰਨਾਮੈਂਟ’ ਵਿੱਚ ਕੈਨੇਡਾ ਦੀ ਟੀਮ ਦੇ ਖਿਡਾਰੀ ਵਜੋਂ ‘ਸਟੌਪਰ’ ਦੇ ਤੌਰ ‘ਤੇ ਹਿੱਸਾ ਲਿਆ। ਇਸ ਵਿਸ਼ਵ-ਪੱਧਰੀ ਟੂਰਨਾਮੈਂਟ ਵਿੱਚ ਅਮਰੀਕਾ, ਇੰਗਲੈਂਡ, ਕੈਨੇਡਾ, ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਸ਼ਾਮਲ ਸਨ। ਟੀਮ ਭਾਵੇਂ ਪਹਿਲੀਆਂ ਦੋ ਪੋਜ਼ੀਸ਼ਨਾਂ ਵਿੱਚ ਨਾ ਆ ਸਕੀ, ਪਰ ਉਸਦੇ ਲਈ ਅੰਤਰਰਾਸ਼ਟਰੀ ਪੱਧਰ ‘ਤੇ ਹੋਏ ਇਸ ਟੂਰਨਾਮੈਂਟ ਵਿੱਚ ਆਪਣੇ ਦੇਸ਼ ਦੀ ਨੁਮਾਇੰਦਗੀ ਕਰਨਾ ਹੀ ਬੜੀ ਵੱਡੀ ਗੱਲ ਸੀ।
ਦੌੜਾਂ ਵਿੱਚ ਭਾਗ ਲੈਣ ਬਾਰੇ ਪੁੱਛਣ ‘ਤੇ ਜਸਵੀਰ ਦਾ ਕਹਿਣਾ ਸੀ ਕਿ ਸੱਭ ਤੋਂ ਪਹਿਲਾਂ ਉਸਨੇ 2007 ਅਤੇ 2008 ਵਿੱਚ ‘ਮਿਸੀਸਾਗਾ ਮੈਰਾਥਨ’ ਵਿੱਚ 10 ਕਿਲੋਮੀਟਰ ਦੌੜ ਵਿੱਚ ਹਿੱਸਾ ਲਿਆ। ਫਿਰ 2009 ਵਿੱਚ ‘ਨਿਆਗਰਾ ਫਾਲਜ਼ ਮੈਰਾਥਨ’ ਵਿੱਚ ਹਾਫ਼-ਮੈਰਾਥਨ ਇੱਕ ਘੰਟਾ 45 ਮਿੰਟ ਵਿੱਚ ਲਗਾਈ। 2010 ਵਿੱਚ ਦੌੜਨ ਲਈ ‘ਰੱਨਿੰਗ ਗੋਲ ਕਲੱਬ ਮਿਸੀਸਾਗਾ’ ਦੇ ਕੋਚ ਵਿਲੀਅਮ ਕਲਿਊ ਕੋਲੋਂ ਕੋਚਿੰਗ ਲਈ ਅਤੇ 2011 ਵਿੱਚ ਕੋਲੰਬੀਆ (ਅਮਰੀਕਾ) ਵਿੱਚ ਹਾਫ਼-ਮੈਰਾਥਨ ਇੱਕ ਘੰਟਾ 32 ਮਿੰਟ ‘ਚ ਲਗਾਈ। ਅਗਲੇ ਸਾਲ 2012 ਵਿੱਚ ਮਿਸੀਸਾਗਾ ਹਾਫ਼-ਮੈਰਾਥਨ ਵਿੱਚ ਇਸ ਦਾ ਸਮਾਂ ਹੋਰ ਘਟਾਇਆ ਅਤੇ ਇਹ ਇੱਕ ਘੰਟਾ 25 ਮਿੰਟ ਵਿੱਚ ਸੰਪੰਨ ਕੀਤੀ। ਹਾਫ਼-ਮੈਰਾਥਨ ਦਾ ‘ਬੈੱਸਟ-ਟਾਈਮ’ ਉਸ ਦਾ 2014 ਵਿੱਚ ਹੋਈ ਬਰਲਿੰਗਟਨ ਦੀ ‘ਚਿੱਲੀ ਮੈਰਾਥਨ’ ਦਾ ਸੀ, ਜਿਸ ਨੂੰ ਉਸ ਨੇ ਇੱਕ ਘੰਟਾ 23 ਮਿੰਟ ਵਿਚ ਪੂਰਾ ਕੀਤਾ।
ਮੈਰਾਥਨ ਦੌੜ ਵਿੱਚ ਜਸਵੀਰ ਨੇ ਪਹਿਲੀ ਵਾਰ ਅੰਤਰਰਾਸ਼ਟਰੀ ‘ਸ਼ਿਕਾਗੋ ਮੇਜਰ ਮੈਰਾਥਨ’ ਵਿੱਚ 2012 ਵਿੱਚ ਹਿੱਸਾ ਲਿਆ ਅਤੇ ਇਹ ਤਿੰਨ ਘੰਟੇ ਦੋ ਮਿੰਟ ਵਿਚ ਲਗਾਈ। ਉਸਦੀ ਦੂਸਰੀ ਮੇਜਰ ਮੈਰਾਥਨ 2013 ਵਿੱਚ ‘ਬੋਸਟਨ ਮੈਰਾਥਨ’ ਸੀ, ਜਿਸ ਨੂੰ ਉਸਨੇ ਤਿੰਨ ਘੰਟੇ ਪੰਜ ਮਿੰਟਾਂ ‘ਚ ਪੂਰਾ ਕੀਤਾ। ਇਹ ਪੁੱਛਣ ‘ਤੇ ਕਿ ਇਸ ਵਿੱਚ ਤਿੰਨ ਮਿੰਟ ਵਧੇਰੇ ਕਿਉਂ ਲੱਗ ਗਏ, ਜਸਵੀਰ ਨੇ ਦੱਸਿਆ ਕਿ ਸ਼ਿਕਾਗੋ ਮੈਰਾਥਨ ਦਾ ਰੂਟ ਲੱਗਭੱਗ ‘ਪੱਧਰਾ’ (ਸਮਤਲ) ਹੀ ਹੈ, ਜਦਕਿ ਬੋਸਟਨ ਮੈਰਾਥਨ ਵਾਲਾ ਕੁਝ ਉੱਚਾ-ਨੀਵਾਂ ਜਿਹਾ ਹੈ। ਇਸ ਮੈਰਾਥਨ ਦੌੜ ਲਗਾਉਣ ਸਮੇਂ ਟਰੈਕ ਉੱਪਰ ਬੰਬ ਚੱਲਣ ਦੀ ਵਾਪਰੀ ਅਤੀ ਦੁਖਦਾਇਕ ਘਟਨਾ ਬਾਰੇ ਜ਼ਿਕਰ ਕਰਦਿਆਂ ਉਸਨੇ ਦੱਸਿਆ ਕਿ 16 ਅਪ੍ਰੈਲ 2013 ਨੂੰ ਜਦੋਂ ਉਹ ਅਤੇ ਕੁਝ ਹੋਰ ਤੇਜ਼ ਦੌੜਾਕ ਇਸ ਦੌੜ ਦਾ ‘ਫਿਨਿਸ਼ ਪੋਆਇੰਟ’ ਪਾਰ ਕਰ ਚੁੱਕੇ ਸਨ ਤਾਂ ਅਚਾਨਕ ਉਨ÷ ਾਂ ਦੇ ਪਿੱਛੇ ਲੱਗਭੱਗ 180 ਮੀਟਰ ਦੀ ਦੂਰੀ ‘ਤੇ ਟਰੈਕ ਉੱਪਰ ਇੱਕ ਬੰਬ ਧਮਾਕਾ ਹੋਇਆ ਜਿਸ ਵਿੱਚ ਤਿੰਨ ਦੌੜਾਕਾਂ ਦੀ ਜਾਨ ਚਲੀ ਗਈ। ਇਸ ਤੋਂ ਬਾਅਦ ਪ੍ਰਬੰਧਕਾਂ ਵੱਲੋਂ ਦੌੜ ਦੀ ਸਮਾਪਤੀ ਦਾ ਐਲਾਨ ਕਰ ਦਿੱਤਾ ਗਿਆ ਅਤੇ ਪਿੱਛੇ ਆਉਣ ਵਾਲੇ ਹੋਰ ਦੌੜਾਕਾਂ ਨੂੰ ਪੁਲਿਸ ਵੱਲੋਂ ਉੱਥੇ ਹੀ ਰੋਕ ਦਿੱਤਾ ਗਿਆ। ਉਸ ਤੋਂ 10 ਮਿੰਟ ਬਾਅਦ ਹੀ ਟਰੈਕ ਦੇ ਸੱਜੇ ਪਾਸੇ ਖੜੇ ਦਰਸ਼ ਦੇ ਵਿਚਕਾਰ ਇੱਕ ਹੋਰ ਬੰਬ ਫਟਿਆ ਜਿਸ ਵਿੱਚ 100 ਤੋਂ ਵਧੇਰੇ ਦਰਸ਼ਕ ਜ਼ਖ਼ਮੀ ਹੋ ਗਏ, ਜਿਨ÷ ਾਂ ਨੂੰ ਤੁਰੰਤ ਹਸਪਤਾਲਾਂ ਵਿੱਚ ਪਹੁੰਚਾਇਆ ਗਿਆ। ਉਨ÷ ਾਂ ਦੀ ਜਾਨ ਤਾਂ ਬਚ ਗਈ, ਪਰ ਉਨ÷ ਾਂ ਵਿੱਚੋਂ ਕਈਆਂ ਦੇ ਕਈ ਅੰਗ ਨਕਾਰਾ ਹੋ ਗਏ। ਉਸ ਤੋਂ ਅਗਲੇ ਦੋ ਸਾਲਾਂ 2014 ਅਤੇ 2015 ਵਿੱਚ ਜਸਵੀਰ ਨੇ ਇਹ ‘ਬੋਸਟਨ ਮੇਜਰ ਮੈਰਾਥਨ’ ਦੌੜ ਫਿਰ ਦੂਸਰੀ ਅਤੇ ਤੀਸਰੀ ਵਾਰ ਕ੍ਰਮਵਾਰ 3 ਘੰਟੇ 3 ਮਿੰਟਾਂ ਅਤੇ 3 ਘੰਟੇ 2 ਮਿੰਟਾਂ ਵਿੱਚ ਲਗਾਈ।
ਉਸਦੀ ‘ਤੀਸਰੀ ਅੰਤਰਰਾਸ਼ਟਰੀ ਮੇਜਰ ਮੈਰਾਥਨ’ ਜਰਮਨੀ ਦੇ ਸ਼ਹਿਰ ਬਰਲਿਨ ਵਿੱਚ ਸੀ ਜੋ ਉਸ ਨੇ 2013 ਵਿੱਚ 3 ਘੰਟੇ 33 ਸਕਿੰਟਾਂ ਵਿੱਚ ਪੂਰੀ ਕੀਤੀ ਜੋ ਉਸਦੇ ਲਈ ਬੜੇ ਮਾਣ ਵਾਲੀ ਗੱਲ ਸੀ, ਕਿਉਂਕਿ ਇਸ ਵਿੱਚ ਉਸਦਾ ਇਸ ਨੂੰ ਪੂਰੀ ਕਰਨ ਦਾ ਸਮਾਂ ਹੋਰ ਵੀ ਘਟਿਆ ਸੀ। ਇਸ ਕੜੀ ਵਿੱਚ ਚੱਲਦਿਆਂ 2023 ਵਿੱਚ ਚੌਥੀ ‘ਮੇਜਰ ਮੈਰਾਥਨ ਲੰਡਨ’ ਉਸਦੇ ਵੱਲੋਂ ਲੰਡਨ ਵਿੱਚ ਲਗਾਈ ਗਈ ਜੋ 3 ਘੰਟੇ 29 ਮਿੰਟ ਵਿੱਚ ਪੂਰੀ ਹੋਈ ਅਤੇ 2025 ਵਿੱਚ ਪੰਜਵੀਂ ‘ਮੇਜਰ ਮੈਰਾਥਨ ਨਿਊਯੌਰਕ’ ਲਗਾਉਣ ਵਿੱਚ ਵੀ ਉਸ ਨੂੰ ਏਨਾ ਹੀ ਸਮਾਂ ਲੱਗਿਆ। ਇਨ÷ ਾਂ ਤੋਂ ਇਲਾਵਾ ਉਸ ਨੇ 2014 ਵਿੱਚ ‘ਡਬਲਿਨ (ਆਇਰਲੈਂਡ) ਮੈਰਾਥਨ’ ਅਤੇ 2015 ਵਿੱਚ ‘ਟੋਰਾਂਟੋ ਸਕੋਸ਼ੀਆਬੈਂਕ ਵਾਟਰਮੈਰਾਥਨ’ ਵੀ ਲਗਾਈਆਂ ਜੋ ਮੇਜਰ ਮੈਰਾਥਨਾਂ ਵਿੱਚ ਸ਼ਾਮਲ ਨਹੀਂ ਹਨ ਅਤੇ ਇਨ÷ ਾਂ ਨੂੰ ‘ਕੁਆਲੀਫ਼ਾਈਇੰਗ ਮੈਰਾਥਨਾਂ’ ਦਾ ਨਾਂ ਦਿੱਤਾ ਜਾਂਦਾ ਹੈ। ਜਸਵੀਰ ਹੁਣ ਅੱਜ ਕੱਲ÷ ‘ਟੋਕੀਓ ਮੇਜਰ ਮੈਰਾਥਨ’ ਵਿੱਚ ਸ਼ਾਮਲ ਹੋਣ ਲਈ ਤਿਆਰੀ ਕਰ ਰਿਹਾ ਹੈ ਜੋ ਕਿ ਪਹਿਲੀ ਮਾਰਚ 2026 ਨੂੰ ਜਾਪਾਨ ਦੀ ਰਾਜਧਾਨੀ ਟੋਕੀਓ ਵਿੱਚ ਹੋ ਰਹੀ ਹੈ। ਆਪਣੇ ਗੋਰੇ ਕੋਚ ਵਿਲੀਅਮ ਕਲਿਊ ਵੱਲੋਂ ਦਿੱਤੀਆਂ ਜਾ ਰਹੀਆਂ ਹਦਾਇਤਾਂ ਅਨੁਸਾਰ ਉਹ ਸਵੇਰੇ-ਸ਼ਾਮ ਟ੍ਰੇਨਿੰਗ ਲਈ ਹਾਜ਼ਰ ਹੁੰਦਾ ਹੈ। ਇਸ ਕੋਚਿੰਗ ਦੌਰਾਨ ਹੋ ਰਹੀ ‘ਤਿਆਰੀ’ ਬਾਰੇ ਪੁੱਛਣ ‘ਤੇ ਉਸਨੇ ਦੱਸਿਆ ਕਿ ਉਹ ਪਹਿਲੇ 20 ਕਿਲੋਮੀਟਰ 5 ਮਿੰਟ ਤੇ 15-20 ਸਕਿੰਟ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਲਗਾਉਂਦਾ ਹੈ ਅਤੇ ਫਿਰ ਅਗਲੇ 20-22 ਕਿਲੋਮੀਟਰਾਂ ਵਿੱਚ ਉਸਦੀ ਇਹ ਸਪੀਡ ਵੱਧ ਜਾਂਦੀ ਹੈ।
ਅੰਤਰਰਾਸ਼ਟਰੀ ਮੈਰਾਥਨਾਂ ਲਗਾਉਣ ਸਮੇਂ ਵੀ ਲੱਗਭੱਗ ਏਹੀ ਸਿਲਸਿਲਾ ਚੱਲਦਾ ਹੈ। ਕਹਿਣ ਦਾ ਭਾਵ ਹੈ ਕਿ ਪਹਿਲੇ ਅੱਧ ਵਿੱਚ ਦੌੜਾਕਾਂ ਵੱਲੋਂ ਕੁਝ ‘ਸਲੋਅ’ ਹੀ ਚੱਲਿਆ ਜਾਂਦਾ ਹੈ ਅਤੇ ਅਗਲੇ ਅੱਧ ਵਿੱਚ ਇਸ ਸਪੀਡ ਨੂੰ ਕੁਝ ਵਧਾਇਆ ਜਾਂਦਾ ਹੈ। ਉਦੋਂ ਦਰਸ਼ਕਾਂ ਵੱਲੋਂ ਮਿਲ ਰਹੀ ਹੱਲਾਸ਼ੇਰੀ ਵੀ ਦੌੜਾਕਾਂ ਦੀ ‘ਚਾਲ’ ਨੂੰ ਕੁਝ ਹੱਦ ਤੀਕ ਵਧਾਉਣ ਵਿੱਚ ਸਹਾਈ ਹੁੰਦੀ ਹੈ।
ਖ਼ੁਰਾਕ ਬਾਰੇ ਪੁੱਛੇ ਜਾਣ ‘ਤੇ ਜਸਵੀਰ ਨੇ ਦੱਸਿਆ ਕਿ ਉਹ ਘਰੇਲੂ ‘ਵੈਜੀਟੇਰੀਅਨ ਭੋਜਨ’ ਹੀ ਪਸੰਦ ਕਰਦਾ ਹੈ ਜਿਸ ਵਿੱਚ ਦਾਲ਼, ਸਬਜ਼ੀ, ਫੁਲਕਾ ਹੀ ਵਧੇਰੇ ਕਰਕੇ ਸ਼ਾਮਲ ਹੁੰਦੇ ਹਨ। ਕਦੇ-ਕਦੇ ਚੌਲ਼ ਵੀ ਖਾ ਲੈਂਦਾ ਹੈ, ਪਰ ਬਹੁਤ ਹੀ ਘੱਟ। ਇਸ ਦੇ ਨਾਲ ਹੀ ਅਲਸੀ/ਮੇਥੇ ਅਤੇ ਖੋਏ ਦੀਆਂ ‘ਪਿੰਨੀਆਂ’ ਵੀ ਉਸਦੀ ਖ਼ੁਰਾਕ ਵਿੱਚ ਸ਼ਾਮਲ ਹਨ। ‘ਨਾਨ-ਵੈੱਜ’ ਵਿੱਚ ਉਹ ਕਦੇ-ਕਦੇ ਚਿਕਨ ਖਾਂਦਾ ਹੈ ਅਤੇ ‘ਗੋਟ’ ਜਾਂ ‘ਬੀਫ਼’ ਤੋਂ ਪੂਰਾ ਪ੍ਰਹੇਜ਼ ਕਰਦਾ ਹੈ, ਕਿਉਂਕਿ ਇਹ ‘ਭਾਰੇ’ ਹੋਣ ਕਰਕੇ ਜਲਦੀ ਨਹੀਂ ਪਚਦੇ ਅਤੇ ਇਹ ਖਾਣ ‘ਤੇ ਅਗਲੇ ਦਿਨ ਦੌੜਨ ‘ਚ ਮੁਸ਼ਕਲ ਪੇਸ਼ ਆਉਂਦੀ ਹੈ।
ਟੀ.ਪੀ.ਏ.ਆਰ. ਕਲੱਬ ਵਿੱਚ ਸ਼ਾਮਲ ਹੋਣ ਬਾਰੇ ਪੁੱਛਣ ਉਤੇ ਉਸਦਾ ਕਹਿਣਾ ਸੀ ਕਿ ਇਹ ਮਾਮਾ ਜੀ ਸੂਰਤ ਸਿੰਘ ਚਾਹਲ ਹੁਰਾਂ ਦੀ ਪ੍ਰੇਰਨਾ ਸਦਕਾ ਸੰਭਵ ਹੋ ਸਕਿਆ ਹੈ। ਦੌੜਾਕਾਂ ਨੂੰ ਦੌੜਨ ਲਈ ਇਹ ਕਲੱਬ ਬੜੀ ਹੱਲਾਸ਼ੇਰੀ ਦੇ ਰਹੀ ਹੈ ਅਤੇ ਇਸ ਦੇ ਨਾਲ ਹੀ ਸਰੀਰ ਨੂੰ ਤੰਦਰੁਸਤ ਤੇ ਚੁਸਤ-ਦਰੁੱਸਤ ਰੱਖਣ ਲਈ ਆਮ ਲੋਕਾਂ ਨੂੰ ਬੜਾ ਵਧੀਆ ਤੇ ਸਾਰਥਿਕ ਸੁਨੇਹਾ ਦੇ ਰਹੀ ਹੈ। ਇਸ ਦੇ ਮੈਂਬਰ ਬਹੁਤ ਸਾਰੇ ਸਥਾਨਕ ਅਤੇ ਦੂਰ-ਨੇੜੇ ਹੋਣ ਵਾਲੀਆਂ ਦੌੜਾਂ ਦੇ ਈਵੈਂਟਾਂ ਵਿੱਚ ਹਿੱਸਾ ਲੈਂਦੇ ਹਨ ਅਤੇ ਇਕ ਦੂਸਰੇ ਲਈ ਪ੍ਰੇਰਨਾ ਦੇ ਵਧੀਆ ਸਰੋਤ ਬਣਦੇ ਹਨ। ਪਿਛਲੇ ਕੁਝ ਸਾਲਾਂ ਵਿੱਚ ਇਸ ਕਲੱਬ ਦੇ ਕਈ ਮੈਂਬਰਾਂ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਉਤੇ ਬੜੀਆਂ ਮਾਣਯੋਗ ਪ੍ਰਾਪਤੀਆਂ ਕੀਤੀਆਂ ਹਨ, ਜਿਨ÷ ਾਂ ਨਾਲ ਬਾਕੀ ਮੈਂਬਰਾਂ ਨੂੰ ਬੜਾ ਉਤਸ਼ਾਹ ਮਿਲਦਾ ਹੈ ਅਤੇ ਉਨ÷ ਾਂ ਵਿੱਚ ਹੋਰ ਵਧੇਰੇ ਮਿਹਨਤ ਕਰਨ ਦੀ ਭਾਵਨਾ ਪੈਦਾ ਹੁੰਦੀ ਹੈ।
ਦੌੜਨ ਤੋਂ ਇਲਾਵਾ ਕਿਸੇ ਹੋਰ ‘ਸ਼ੁਗਲ’ (ਹੌਬੀ) ਬਾਰੇ ਪੁੱਛਣ ‘ਤੇ ਜਸਵੀਰ ਨੇ ਦੱਸਿਆ ਕਿ ਆਪਣੇ ਡਰਾਈਵਰੀ ਦੇ ਕੰਮ ਦੇ ਨਾਲ ਦੌੜਨ ਤੋਂ ਇਲਾਵਾ ਹੋਰ ਕੁਝ ਸੋਚਣ ਜਾਂ ਕਰਨ ਲਈ ਸਮਾਂ ਹੀ ਨਹੀਂ ਮਿਲਦਾ। ਅਲਬੱਤਾ! ਉਸ ਨੂੰ ਦੇਸ਼-ਵਿਦੇਸ਼ ਘੁੰਮਣ-ਫਿਰਨ ਦਾ ਸ਼ੌਕ ਜ਼ਰੂਰ ਹੈ ਅਤੇ ਇਸ ਸ਼ੌਕ ਨੂੰ ਪਾਲ਼ਦਿਆਂ ਹੋਇਆਂ ਉਸਨੇ ਅੰਤਰਰਾਸ਼ਟਰੀ ਮੈਰਾਥਨ ਦੌੜਾਂ ਵਿੱਚ ਹਿੱਸਾ ਲੈਣ ਵਾਲੇ ਦੇਸ਼ਾਂ ਤੋਂ ਇਲਾਵਾ ਹੁਣ ਤੀਕ ਕਿਊਬਾ, ਜਮਾਇਕਾ, ਮੈਕਸੀਕੋ, ਕੌਸਟਾ ਰੀਕਾ, ਅਰੂਬਾ, ਆਦਿ ਦੇਸ਼ ਘੁੰਮ ਲਏ ਹਨ ਅਤੇ ਕਈ ਹੋਰ ਘੁੰਮਣ ਦੀ ਤਮੰਨਾ ਹੈ। ਵੇਖੋ, ਉਹ ਕਦੋਂ ਕੁ ਪੂਰੀ ਹੁੰਦੀ ਹੈ। ਇਸ ਦੇ ਨਾਲ ਹੀ ਉਸਨੇ ਦੱਸਿਆ ਕਿ ਦੌੜਨ ਦਾ ਸ਼ੌਕ ਪੂਰਾ ਕਰਨ ਲਈ ਉਸਨੂੰ ਘਰ ਤੋਂ ਪੂਰਾ ਸਹਿਯੋਗ ਮਿਲਦਾ ਹੈ। ਉਸਦੀ ਪਤਨੀ ਕੁਲਵਿੰਦਰ ਕੌਰ ਅਤੇ ਦੋਵੇਂ ਬੇਟੀਆਂ ਉਸਦੀ ਸਮੇਂ-ਸਮੇਂ ਹੌਸਲਾ-ਅਫ਼ਜ਼ਾਈ ਕਰਦੀਆਂ ਹਨ, ਜਿਸ ਨਾਲ ਉਸ ਨੂੰ ਹੋਰ ਵੀ ਉਤਸ਼ਾਹ ਮਿਲਦਾ ਹੈ।
ਵੇਖਿਆ ਜਾਏ ਤਾਂ ਕਿਸੇ ਐਥਲੀਟ ਜਾਂ ਕਿਸੇ ਵੀ ਗੇਮ ਦੇ ਖਿਡਾਰੀ ਨੂੰ ਇਸ ਤਰ÷ ਾਂ ਦੇ ਉਚੇਰੇ ਅੰਤਰਰਾਸ਼ਟਰੀ ਪੱਧਰ ‘ਤੇ ਪਹੁੰਚਣ ਲਈ ਜਿੱਥੇ ਉਸਦੀ ਆਪਣੀ ਸਖ਼ਤ ਮਿਹਨਤ, ਲਗਨ ਅਤੇ ਸਿਰੜ ਕੰਮ ਕਰਦੇ ਹਨ, ਉੱਥੇ ਉਸ ਦੇ ਪਰਿਵਾਰ ਦੇ ਮੈਂਬਰਾਂ ਦਾ ਵੀ ਵੱਡਾ ਯੋਗਦਾਨ ਹੁੰਦਾ ਹੈ, ਖ਼ਾਸ ਤੌਰ ‘ਤੇ ਉਸ ਦੇ ਜੀਵਨ ਸਾਥੀ/ਸਾਥਣ ਦਾ ਜੋ ਉਸਦੇ ਨਾਲ ਮੋਢੇ ਨਾਲ ਮੋਢਾ ਡਾਹ ਕੇ ਚੱਲਦੇ ਹਨ। ਪੁਰਸ਼ ਖਿਡਾਰੀਆਂ ਦੇ ਕੇਸ ਵਿੱਚ ਉਨ÷ ਾਂ ਦੀਆਂ ਪਤਨੀਆਂ ਉਨ÷ ਾਂ ਦੀ ਰੋਜ਼ਾਨਾ ਖ਼ੁਰਾਕ ਵੱਲ ਵਿਸ਼ੇਸ਼ ਧਿਆਨ ਦਿੰਦੀਆਂ ਹਨ ਅਤੇ ਖੇਡਾਂ ਦੇ ਈਵੈਂਟਾਂ ਵਿੱਚ ਉਨ÷ ਾਂ ਦੀ ਹੌਸਲਾ-ਅਫ਼ਜ਼ਾਈ ਲਈ ਉਨ÷ ਾਂ ਦੇ ਨਾਲ ‘ਕੰਪਨੀ’ ਕਰਦੀਆਂ ਹਨ।
ਉਨ÷ ਾਂ ਦੇ ਬੱਚੇ ਵੀ ਇਸ ਕੰਮ ਵਿੱਚ ਆਪਣੇ ਮਾਂ/ਬਾਪ ਦਾ ਪੂਰਾ ਸਾਥ ਦਿੰਦੇ ਹਨ। ਖਿਡਾਰੀਆਂ ਲਈ ਵੀ ਇਹ ਇੱਕ ਤਰ÷ ਾਂ ‘ਭਗਤੀ’ ਵਾਲ਼ੀ ਗੱਲ ਹੁੰਦੀ ਹੈ ਅਤੇ ਉਨ÷ ਾਂ ਦੇ ਕੋਚ ਉਨ÷ ਾਂ ਦੀ ‘ਭਗਤੀ’ ਦੇ ਇਸ ਮਾਰਗ ਵਿੱਚ ‘ਗੁਰੂ’ ਅਤੇ ‘ਮਾਰਗ-ਦਰਸ਼ਕ’ ਦੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇੱਕ ਚੰਗਾ ਕੋਚ, ਖਿਡਾਰੀ ਨੂੰ ਸਹੀ ਤਰੀਕੇ ਨਾਲ ਕੋਚਿੰਗ ਦਿੰਦਿਆਂ ਹੋਇਆਂ ਇੱਕ ਸਿਆਣੇ ‘ਜੌਹਰੀ’ ਅਤੇ ਸੁਚੱਜੇ ‘ਕਲਾਤਮਿਕ ਕਾਰੀਗਰ’ ਵਾਲਾ ਕੰਮ ਕਰਦਾ ਹੈ ਜਿਸਦੀ ਖਿਡਾਰੀ ਨੂੰ ‘ਹੀਰੇ’ ਵਾਂਗ ਤਰਾਸ਼ਣ ਵਾਲੀ ਅਹਿਮ ਭੂਮਿਕਾ ਹੈ। ਜਸਵੀਰ ਦੀ ਸਖ਼ਤ ਮਿਹਨਤ ਅਤੇ ਸਿਰੜ ਦਾ ਅੰਦਾਜ਼ਾ ਇਸ ਗੱਲੋਂ ਲਗਾਇਆ ਜਾ ਸਕਦਾ ਹੈ ਕਿ ਉਸਦੇ ਬਾਰੇ ਇਹ ਆਰਟੀਕਲ ਲਿਖਣ ਲਈ ਜਦੋਂ ਇਹ ਪੱਤਰਕਾਰ ਉਸ ਦੇ ਨਾਲ ਇੰਟਰਵਿਊ ਕਰਨ ਗਿਆ ਤਾਂ ਉਹ ਉਸ ਦਿਨ ਸਵੇਰੇ ਮਨਫੀ 20 ਡਿਗਰੀ ਸੈਂਟੀਗਰੇਡ ਦੇ ਕਰੀਬ ਚੱਲ ਰਹੇ ਤਾਪਮਾਨ ਵਿੱਚ ਲੱਗਭੱਗ 35 ਕਿਲੋਮੀਟਰ ਦੌੜ ਲਗਾ ਕੇ ਆਇਆ ਸੀ ਅਤੇ ਦੱਸ ਰਿਹਾ ਸੀ ਕਿ ਇਸ ਇੰਟਰਵਿਊ ਤੋਂ ਬਾਅਦ ਸ਼ਾਮ ਨੂੰ ਪੰਜ ਵਜੇ ਉਸ ਨੇ ਆਪਣੇ ਕੋਚ ਕੋਲ ਅਕੈਡਮੀ ਵਿਚ ਵੀ ਜਾਣਾ ਹੈ, ਜਿੱਥੇ ਚੱਲ ਰਹੀ ਟ੍ਰੇਨਿੰਗ ਵਜੋਂ ਉਸਨੇ 5-7 ਜਾਂ 10 ਕਿਲੋਮੀਟਰ ਅਜੇ ਹੋਰ ਦੌੜਨਾ ਹੈ।
ਅਗਲੇ ਮਹੀਨੇ ਪਹਿਲੀ ਮਾਰਚ 2026 ਨੂੰ ‘ਟੋਕੀਓ ਮੇਜਰ ‘ਮੈਰਾਥਨ’ ਵਿੱਚ ਭਾਗ ਲੈਣ ਲਈ ਜਸਵੀਰ ਖੈੜਾ ਨੂੰ ਸ਼ੁਭ-ਕਾਮਨਾਵਾਂ। ਰੱਬ ਕਰੇ, ਉੱਥੋਂ ਉਹ ਆਪਣੇ ਮਾਮਾ ਜੀ ਸੂਰਤ ਸਿੰਘ ਚਾਹਲ ਵਾਗ ‘ਸਿਕਸ ਸਟਾਰ ਮੈਡਲ’ ਲੈ ਕੇ ਆਏ ਅਤੇ ਅੱਗੋਂ ਸਿਡਨੀ ਤੋਂ ‘ਸੈਵਨ ਸਟਾਰ ਮੈਡਲ’ ਵੀ ਉਸਦੀ ਝੋਲੀ ਵਿਚ ਪਵੇ। ਇਸਦੇ ਹੀ ਜਸਵੀਰ ਨੇ ਇਸ ਪੱਤਰਕਾਰ ਨਾਲ ਇਹ ਖ਼ੁਸ਼ਖ਼ਬਰੀ ਵੀ ਸਾਂਝੀ ਕੀਤੀ ਕਿ ਉਹ 24 ਮਈ ਨੂੰ ਅਫ਼ਰੀਕਾ ਦੇ ਸ਼ਹਿਰ ‘ਕੇਪ ਟਾਊਨ’ ਵਿੱਚ ਹੋ ਰਹੀ ਮੈਰਾਥਨ ਦੌੜ ਵਿੱਚ ਭਾਗ ਲੈਣ ਲਈ ਜਾ ਰਿਹਾ ਹੈ ਜਿਸ ਦੇ ਲਈ ‘ਐਬਟ ਵਰਲਡ ਮੈਰਾਥਨ ਮੇਜਰਜ਼’ ਵੱਲੋਂ ਆਈ ਈ-ਮੇਲ ਰਾਹੀਂ ਆਇਆ ਹੋਇਆ ‘ਸੱਦਾ-ਪੱਤਰ’ ਇਸ ਪੱਤਰਕਾਰ ਨੂੰ ਵਿਖਾਇਆ। ਇੱਥੇ ਇਹ ਜ਼ਿਕਰਯੋਗ ਹੈ ਕਿ ਇਹ ਫ਼ਰੀ ਸੱਦਾ ‘ਐਬਟ ਵਰਲਡ ਮੈਰਾਥਨ ਮੇਜਰਜ਼’ ਵੱਲੋਂ ਕੇਵਲ ਉਨ÷ ਾਂ ਮੈਰਾਥਨ ਦੌੜਾਕਾਂ ਨੂੰ ਭੇਜਿਆ ਜਾਂਦਾ ਹੈ, ਜਿਨ÷ ਾਂ ਨੇ ਛੇ ਮੇਜਰ ਮੈਰਾਥਨਾਂ ਵਿੱਚੋਂ ਤਿੰਨਾਂ ਦੇ ਵਿੱਚ 3 ਘੰਟੇ 5 ਮਿੰਟ ਤੋਂ ਘੱਟ ਸਮਾਂ ਲਿਆ ਹੋਵੇ।
ਪਹਿਲੀ ਮਈ ਵਾਲੀ ‘ਟੋਕੀਓ ਮੇਜਰ ਮੈਰਾਥਨ’ ਦੇ ਨਾਲ ਨਾਲ 24 ਮਈ ਨੂੰ ਹੋ ਰਹੀ ‘ਕੇਪ ਟਾਊਨ’ ਦੀ ਇਸ ਅੰਤਰਰਾਸ਼ਟਰੀ ਮੈਰਾਥਨ ਦੌੜ ਵਿੱਚ ਸ਼ਾਮਲ ਹੋਣ ਲਈ ਵੀ ਜਸਵੀਰ ਖੈੜਾ ਨੂੰ ਸ਼ੁਭ-ਕਾਮਨਾਵਾਂ!
***





