ਟੋਰਾਂਟੋ/ਹਰਜੀਤ ਸਿੰਘ ਬਾਜਵਾ
ਕੈਨੇਡਾ ਦੇ ਟੋਰਾਂਟੋ ਵਿਚਲੇ ਇੰਡੀਅਨ ਕੌਂਸਲੇਟ ਦਫਤਰ ਵੱਲੋਂ ਭਾਰਤੀ ਪਾਸਪੋਰਟ ਨਵਿਆਉਣ, ਕੈਨੇਡਾ ਦੀ ਸਿਟੀਜ਼ਨਸ਼ਿਪ ਲੈਣ ਉਪਰੰਤ ਭਾਰਤੀ ਪਾਸਪੋਰਟ ਜਮਾਂ ਕਰਵਾਉਣ (ਸਲੰਡਰ ਕਰਨ), ਭਾਰਤ ਸਰਕਾਰ ਅਤੇ ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚ ਸਰਕਾਰੀ ਨੌਕਰੀਆਂ ਕਰਨ ਉਪਰੰਤ ਕੈਨੇਡਾ ਵਿੱਚ ਰਹਿ ਕੇ ਪੈਨਸ਼ਨ ਅਤੇ ਹੋਰ ਤਰ੍ਹਾਂ ਦੇ ਲਾਭ ਲੈਣ ਵਾਲੇ ਲੋਕਾਂ ਅਤੇ ਭਾਰਤ ਵਿੱਚ ਜਾਇਦਾਦ ਦੇ ਸਬੰਧ ਵਿੱਚ ਕਿਸੇ ਸਾਕ-ਸਬੰਧੀ ਵਾਸਤੇ ਸਰਕਾਰ ਵੱਲੋਂ ਅਧਿਕਾਰਤ ਪੇਪਰ ਬਣਵਾਉਂਣ ਜਾਂ ਸਲਾਹ ਮਸ਼ਵਰੇ ਲਈ ਲੋਕਾਂ ਦੀ ਖੱਜਲ-ਖੁਆਰੀ ਬਚਾਉਣ ਅਤੇ ਸਹੂਲਤ ਲਈ ਇੱਕ ਕੈਂਪ ਬਰੈਂਪਟਨ ਦੇ ਟੈਰੀ ਮਿਲਰ ਰੀਕ੍ਰੇਸ਼ਨ ਸੈਂਟਰ ਵਿਖੇ ਲਾਇਆ ਗਿਆ। ਜਿੱਥੇ ਭਾਰਤੀ ਦੂਤਾਵਾਸ ਟੋਰਾਂਟੋ ਦੀ ਟੀਮ ਵੱਲੋਂ ਵੀਜ਼ਾ ਅਧਿਕਾਰੀ ਪ੍ਰਵੀਨ ਕੁਮਾਰ ਮੁੰਜ਼ਾਲ ਅਤੇ ਹੋਰ ਅਧਿਕਾਰੀਆਂ ਦੀ ਦੇਖ-ਰੇਖ ਹੇਠ ਸਾਰੀਆਂ ਸੇਵਾਵਾਂ ਮੁਫਤ ਵਿੱਚ ਪ੍ਰਦਾਨ ਕੀਤੀਆਂ ਗਈਆਂ। ਜਿਸ ਬਾਰੇ ਗੱਲ ਕਰਦਿਆਂ ਪ੍ਰਵੀਨ ਕੁਮਾਰ ਮੁੰਜ਼ਾਲ ਨੇ ਦੱਸਿਆ ਕਿ ਭਾਰਤ ਦੇ ਕੈਨੇਡਾ ਵਿੱਚ ਹਾਈ ਕਮਿਸ਼ਨਰ ਅਜੇ ਬਿਸਾਰੀਆ ਦੀ ਅਗਵਾਈ ਹੇਠ ਸਾਡੀ ਸਮੁੱਚੀ ਟੀਮ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸੇਵਾਵਾਂ ਦੇਣ ਲਈ ਵਚਨਬੱਧ ਹੈ।
ઑ