Breaking News
Home / ਕੈਨੇਡਾ / ਸਿੱਖ ਲੀਡਰ ‘ਤੇ ਵਰ੍ਹਾਇਆ ਗੋਲੀਆਂ ਦਾ ਮੀਂਹ

ਸਿੱਖ ਲੀਡਰ ‘ਤੇ ਵਰ੍ਹਾਇਆ ਗੋਲੀਆਂ ਦਾ ਮੀਂਹ

logo-2-1-300x105-3-300x105ਬ੍ਰਿਟਿਸ਼ ਕੋਲੰਬੀਆ/ਬਿਊਰੋ ਨਿਊਜ਼
ਬ੍ਰਿਟਿਸ਼ ਕੋਲੰਬੀਆ ਵਿੱਚ ਸਿੱਖ ਲੀਡਰ ‘ਤੇ ਹਮਲਾ ਹੋਇਆ ਹੈ। ਇਹ ਹਮਲਾ ਬ੍ਰਿਟਿਸ਼ ਕੋਲੰਬੀਆ ਦੀ ਪੁਰਾਤਨ ਸਿੱਖ ਸੰਸਥਾ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਦੇ ਸਕੱਤਰ ਜਤਿੰਦਰ ਸਿੰਘ ਗਿੱਲ ਸੋਮਵਾਰ ਸਵੇਰੇ 5.30 ਵਜੇ ਹੋਇਆ। ਹਾਸਲ ਜਾਣਕਾਰੀ ਮੁਤਾਬਕ ਜਤਿੰਦਰ ਸਿੰਘ ਗਿੱਲ ਕੰਮ ‘ਤੇ ਜਾਣ ਲਈ ਆਪਣੇ ਘਰੋਂ ਨਿਕਲ ਕੇ ਪਾਰਕਿੰਗ ਵਿੱਚ ਖੜ੍ਹੀ ਗੱਡੀ ਵੱਲ ਜਾਣ ਲੱਗੇ ਤਾਂ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ‘ਤੇ ਗੋਲੀਆਂ ਨਾਲ ਮੀਂਹ ਵਰ੍ਹਾ ਦਿੱਤਾ। ਚੰਗੀ ਕਿਸਮਤ ਨਾਲ ਗਿੱਲ ਹਮਲਾਵਰਾਂ ਦੀ ਕਿਸੇ ਵੀ ਗੋਲੀ ਦਾ ਨਿਸ਼ਾਨਾ ਨਾ ਬਣ ਸਕੇ।
ਦਰਅਸਲ ਗੋਲੀਆਂ ਚੱਲਣ ‘ਤੇ ਗਿੱਲ ਨੇ ਭੱਜ ਕੇ ਆਪਣੇ ਘਰ ਵੜਨ ਦੀ ਕੋਸ਼ਿਸ਼ ਕੀਤੀ ਪਰ ਉਹ ਤਿਲਕ ਕੇ ਉੱਥੇ ਹੀ ਡਿੱਗ ਪਏ ਜਿਸ ਕਾਰਨ ਕੋਈ ਵੀ ਗੋਲੀ ਗਿੱਲ ਦੇ ਲੱਗ ਨਾ ਸਕੀ। ਉਸ ਤੋਂ ਬਾਅਦ ਹਮਲਾਵਰ ਤੇਜ਼ੀ ਨਾਲ ਗੱਡੀ ਵਿਚ ਫਰਾਰ ਹੋ ਗਿਆ, ਜਿਸ ਨੂੰ ਕੋਈ ਹੋਰ ਚਲਾ ਰਿਹਾ ਸੀ।
ਐਬਟਸਫੋਰਡ ਪੁਲਿਸ ਦੀ ਜਾਂਚ ਮੁਤਾਬਕ ਗਿੱਲ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਗਿਆ ਹੈ ਪਰ ਇਸ ਦਾ ਸ਼ਹਿਰ ‘ਚ ਚੱਲ ਰਹੀ ਗੈਂਗ ਹਿੰਸਾ ਨਾਲ ਕੋਈ ਸਬੰਧ ਨਹੀਂ ਜਾਪਦਾ ਤੇ ਨਾ ਹੀ ਗਿੱਲ ਦਾ ਕੋਈ ਅਪਰਾਧਕ ਪਿਛੋਕੜ ਹੈ। ਇਸ ਕਾਤਲਾਨਾ ਹਮਲੇ ਨੂੰ ਗੁਰਦੁਆਰਾ ਖ਼ਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਵਿਖੇ ਚੱਲ ਰਹੀ ਪ੍ਰਬੰਧਕੀ ਖਿੱਚੋਤਾਣ ਜਾਂ ਜਤਿੰਦਰ ਸਿੰਘ ਗਿੱਲ ਦੀ ਕਿਸੇ ਨਿੱਜੀ ਰੰਜਸ਼ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ। ਪੁਲਿਸ ਇਸ ਵਾਰਦਾਤ ਦੀ ਮੁਸਤੈਦੀ ਨਾਲ ਜਾਂਚ ਕਰ ਰਹੀ ਹੈ। ਗਿੱਲ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਹੋਣ ਦੇ ਨਾਲ ਨਾਲ ਸ਼ਹਿਰ ਵਿੱਚ ਸਮਾਜਿਕ ਤੇ ਸੱਭਿਆਚਾਰਕ ਸਰਗਰਮੀਆਂ ਕਾਰਨ ਵੀ ਸਤਿਕਾਰੇ ਜਾਂਦੇ ਹਨ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …