ਮਿੰਨੀ ਗਰੇਵਾਲ ਅਤੇ ਮੇਜਰ ਮਾਂਗਟ ਬਣਾਉਣਗੇ ਆਪਣੇ ਸਫ਼ਰਨਾਮੇ ਚਰਚਾ ਦਾ ਆਧਾਰ
ਬਰੈਂਪਟਨ : ‘ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ’ ਦੀ ਅਕਤੂਬਰ ਮਹੀਨੇ ਦੀ ਮੀਟਿੰਗ 27 ਅਕਤੂਬਰ ਨੂੰ ਆਪਣੀ ਨਵੀਂ ਥਾਂ, ਸਪਰਿੰਗਡੇਲ ਲਾਇਬਰੇਰੀ (10750 ਬਰੈਮਲੀ ਰੋਡ, ਬਰੈਂਪਟਨ) ਵਿੱਚ ਦੁਪਹਿਰ 1.30 ਵਜੇ ਤੋਂ 4.30 ਵਜੇ ਤੱਕ ਹੋਵੇਗੀ ਜਿਸ ਵਿੱਚ ਸਫ਼ਰਨਾਮੇ ਦੇ ਸਾਹਿਤਕ ਗੁਣਾਂ ‘ਤੇ ਵਿਚਾਰ-ਚਰਚਾ ਤੋਂ ਇਲਾਵਾ ਕਵੀ-ਦਰਬਾਰ ਹੋਵੇਗਾ। ਸਾਹਿਤਕ-ਚਰਚਾ ਵਿੱਚ ਪੰਜਾਬੀ ਦੇ ਨਾਮਵਰ ਲੇਖਕ ਮਿੰਨੀ ਗਰੇਵਾਲ ਅਤੇ ਮੇਜਰ ਮਾਂਗਟ ਜਿੱਥੇ ਆਪਣੇ ਸਫ਼ਰਨਾਮਿਆਂ ਦਾ ਸਾਰਅੰਸ਼ ਪੇਸ਼ ਕਰਨਗੇ ਓਥੇ ਸਫ਼ਰਨਾਮੇ ਦੀ ਸਾਹਿਤਕਤਾ ਬਾਰੇ ਵੀ ਅਹਿਮ ਸਵਾਲਾਂ ਨੂੰ ਵਿਚਾਰਨਗੇ। ਉਪਰੰਤ ਹਾਜ਼ਰ ਮੈਂਬਰਾਂ ਵੱਲੋਂ ਵਿਚਾਰ-ਚਰਚਾ ਛੇੜੀ ਜਾਵੇਗੀ। ਇਸ ਵਿਸ਼ੇ ਬਾਰੇ ਕਾਫ਼ਲਾ ਸੰਚਾਲਕ ਬਰਜਿੰਦਰ ਗੁਲਾਟੀ ਸੰਖੇਪ ਜਾਣਕਾਰੀ ਦੇਣਗੇ।
‘ਪੰਜਾਬੀ ਕਲਮਾਂ ਦਾ ਕਾਫ਼ਲਾ’ ਟੋਰਾਂਟੋ ਦੀ ਸਭ ਤੋਂ ਪੁਰਾਣੀ ਜਥੇਬੰਦੀ ਹੈ ਜਿਸਦਾ ਮਕਸਦ ਪੰਜਾਬੀ ਸਾਹਿਤ ਦੇ ਨਿਖਾਰ ਅਤੇ ਪਾਸਾਰ ਲਈ ਯਤਨ ਕਰਨਾ ਹੈ। ਇਨ੍ਹਾਂ ਯਤਨਾਂ ਅਧੀਨ ਹੀ ਕਾਫ਼ਲੇ ਵੱਲੋਂ ਹਰ ਮਹੀਨੇ ਵੱਖ ਵੱਖ ਸਾਹਿਤਕ ਵਿਧਾਵਾਂ ਬਾਰੇ ਗੱਲ-ਬਾਤ ਕੀਤੀ ਜਾਂਦੀ ਹੈ। ਆਪ ਸਭ ਨੂੰ ਇਹ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਲਾਇਬਰੇਰੀ ਨੇ ਸਾਡੀ ਮੀਟਿੰਗ ਦਾ ਸਮਾਂ 1.30 ਵਜੇ ਤੋਂ 4.30 ਵਜੇ ਤੱਕ ਪੱਕਾ ਕਰ ਦਿੱਤਾ ਹੈ ਜਿਸ ਦੀ ਸਖ਼ਤੀ ਨਾਲ਼ ਪਾਲਣਾ ਕਰਨੀ ਪਵੇਗੀ ਅਤੇ ਠੀਕ 4.30 ਵਜੇ ਕਮਰਾ ਖਾਲੀ ਕਰਨਾ ਪਿਆ ਕਰੇਗਾ। ਇਸ ਲਈ ਆਪ ਸਭ ਨੂੰ ਖੁੱਲ੍ਹੇ ਸੱਦੇ ਦੇ ਨਾਲ਼ ਨਾਲ਼ ਸਮੇਂ ਤੋਂ ਪਹਿਲਾਂ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ ਤਾਂ ਕਿ ਆਪਾਂ ਸਾਰੀ ਸੈੱਟਅਪ ਕਰਕੇ ਮੀਟਿੰਗ ਨੂੰ ਠੀਕ 1.30 ਵਜੇ ਸ਼ੁਰੂ ਕਰ ਸਕੀਏ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …