0.7 C
Toronto
Thursday, December 18, 2025
spot_img
Homeਕੈਨੇਡਾਡੌਨ ਮਿਨੇਕਰ ਸੀਨੀਅਰਜ਼ ਕਲੱਬ ਨੇ ਸੈਂਟਰ ਆਈਜ਼ਲੈਂਡ ਦਾ ਟੂਰ ਲਗਾਇਆ

ਡੌਨ ਮਿਨੇਕਰ ਸੀਨੀਅਰਜ਼ ਕਲੱਬ ਨੇ ਸੈਂਟਰ ਆਈਜ਼ਲੈਂਡ ਦਾ ਟੂਰ ਲਗਾਇਆ

ਬਰੈਂਪਟਨ : ਗਰਮੀਆਂ ਦੇ ਮੌਸਮ ਵਿਚ ਸਾਰੇ ਕੈਨੇਡਾ ਵਾਸੀ ਘਰਾਂ ਤੋਂ ਬਾਹਰ ਮਨੋਰੰਜਨ ਲਈ ਨਿਕਲਦੇ ਹਨ। ਇਸੇ ਤਰ੍ਹਾਂ ਡੌਨ ਮਿਨੇਕਰ ਸੀਨੀਅਰਜ਼ ਕਲੱਬ ਬਰੈਂਪਟਨ ਦੇ ਮੈਂਬਰਾਂ ਨੇ ਸੈਂਟਰ ਆਈਜ਼ਲੈਂਡ ਟੋਰਾਂਟੋ ਜਾਣ ਦਾ ਪ੍ਰੋਗਰਾਮ ਬਣਾਇਆ। ਸੋ 16 ਜੂਨ 2018 ਨੂੰ ਪ੍ਰਧਾਨ ਅਮਰੀਕ ਸਿੰਘ ਕੁਮਰੀਆ ਅਤੇ ਹੋਰ ਕਮੇਟੀ ਮੈਂਬਰਾਂ ਦੇ ਉਦਮ ਨਾਲ ਬਹੁਤ ਸਾਰੇ ਪੁਰਸ਼ ਅਤੇ ਔਰਤਾਂ ਦੋ ਬੱਸਾਂ ਵਿਚ ਸਵਾਰ ਹੋ ਕੇ ਮਿਨੇਕਰ ਪਾਰਕ ਤੋਂ ਸਵੇਰੇ 9.30 ਵਜੇ ਟੂਰ ਲਈ ਚੱਲੇ। ਸਾਰਿਆਂ ਨੂੰ ਪਾਣੀ ਅਤੇ ਸਨੈਕਸ ਵੰਡੇ ਗਏ। ਤਕਰੀਬਨ 10.30 ਵਜੇ ਫੌਰੀ ਵਿਚ ਸਵਾਰ ਹੋ ਕੇ ਸੈਂਟਰ ਆਈਜ਼ਲੈਂਡ ਪਹੁੰਚੇ। ਫੈਰੀ ਵਿਚ ਸਮੁੰਦਰ ਦੀਆਂ ਲਹਿਰਾਂ ਦਾ ਅਨੰਦ ਮਾਣਿਆ। ਸੈਂਟਰ ਆਈਜ਼ਲੈਂਡ ਪਹੁੰਚ ਕੇ ਛੋਟੇ-ਛੋਟੇ ਗਰੁੱਪਾਂ ਵਿਚ ਵੰਡੇ ਗਏ। ਸਾਰਿਆਂ ਨੇ ਸਾਰਾ ਦਿਨ ਪੂਰਾ ਆਨੰਦ ਮਾਣਿਆ। ਕਈਆਂ ਨੇ ਗੱਡੀ ਵਿਚ ਬੈਠ ਕੇ ਪੂਰਾ ਚੱਕਰ ਕੱਟਿਆ। ਔਰਤਾਂ ਨੇ ਇਕੱਠੀਆਂ ਹੋ ਕੇ ਗਿੱਧਾ ਵੀ ਪਾਇਆ। ਉਥੇ ਹੀ ਚਾਈਨੀਜ਼ ਕਮਿਊਨਿਟੀ ਦੇ ਬਹੁਤ ਸਾਰੇ ਪੁਰਸ਼, ਔਰਤਾਂ, ਬੱਚੇ ਟੈਂਟ ਲਾ ਕੇ ਬੈਠੇ ਸਨ। ਉਨ੍ਹਾਂ ਦੇ ਕਰਤਵ ਵੀ ਵੇਖੇ। ਸ਼ਾਮ ਤਕਰੀਬਨ 5.40 ਵਜੇ ਬੱਸਾਂ ਵਿਚ ਸਵਾਰ ਹੋ ਕੇ ਵਾਪਸੀ ਕੀਤੀ। ਬੱਸਾਂ ਵਿਚ ਜਗਨ ਨਾਥ ਸੰਧੂ ਤੇ ਰਾਮ ਪ੍ਰਕਾਸ਼ ਪਾਲ ਨੇ ਕਵਿਤਾਵਾਂ ਤੇ ਚੁਟਕਲੇ ਸੁਣਾ ਕੇ ਦਿਲ ਲਾਈ ਰੱਖਿਆ। ਸਾਰੇ ਤਕਰੀਬਨ 6.40 ਵਜੇ ਸ਼ਾਮ ਮਿਨੇਕਰ ਪਾਰਕ ਵਾਪਸ ਪਹੁੰਚੇ ਅਤੇ ਖੁਸ਼ੀ-ਖੁਸ਼ੀ ਘਰਾਂ ਨੂੰ ਚਾਲੇ ਪਾਏ। ਇਸ ਸਾਰੇ ਸਫਰ ਨੂੰ ਕਾਮਯਾਬ ਕਰਨ ਲਈ ਰਾਮ ਪ੍ਰਕਾਸ਼ ਪਾਲ, ਸੁਖਦੇਵ ਸਿੰਘ ਗਿੱਲ, ਜਗਦੇਵ ਸਿੰਘ ਗਰੇਵਾਲ, ਗਿਆਨ ਸਿੰਘ ਸੰਘਾ, ਸੁਰਿੰਦਰਜੀਤ ਕੌਰ ਢਿੱਲੋਂ, ਮਨਜੀਤ ਕੌਰ ਔਲਖ ਤੇ ਗੁਰਬਖਸ਼ ਸਿੰਘ ਤੂਰ ਨੇ ਪੂਰਾ ਸਾਥ ਦਿੱਤਾ।
ਅਗਲੇ ਮਹੀਨੇ 15 ਜੁਲਾਈ ਨੂੰ ਮਿਨੇਕਰ ਪਾਰਕ ਵਿਚ ਕੈਨੇਡਾ ਡੇਅ ਮਨਾਇਆ ਜਾਵੇਗਾ। ਸਾਰਿਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ। ਹੋਰ ਸੰਪਰਕ ਲਈ ਅਮਰੀਕ ਸਿੰਘ ਕੁਮਰੀਆ ਨਾਲ 647-998-7253 ‘ਤੇ ਗੱਲ ਕਰ ਸਕਦੇ ਹੋ।

RELATED ARTICLES
POPULAR POSTS