Breaking News
Home / ਕੈਨੇਡਾ / ਲਿਬਰਲ ਪਾਰਟੀ ਓਨਟੈਰਿਓ ਦੇ ਨਵੇਂ ਚੁਣੇ ਲੀਡਰ ਨਾਲ ਵਿਸ਼ੇਸ਼ ਗੱਲਬਾਤ

ਲਿਬਰਲ ਪਾਰਟੀ ਓਨਟੈਰਿਓ ਦੇ ਨਵੇਂ ਚੁਣੇ ਲੀਡਰ ਨਾਲ ਵਿਸ਼ੇਸ਼ ਗੱਲਬਾਤ

ਲੋੜ ਹੈ ਬਾਹਰਲੇ ਮੁਲਕਾਂ ਤੋਂ ਆਏ ਡਾਕਟਰਾਂ ਅਤੇ ਨਰਸਾਂ ਦੀਆਂ ਸੇਵਾਵਾਂ ਵੀ ਲਈਆਂ ਜਾਣ : ਸਟੀਵਨ ਡੈੱਲ ਡੂਕਾ
ਮਿੱਸੀਸਾਗਾ/ਪਰਵਾਸੀ ਬਿਊਰੋ ਨਿਊਜ਼
ਓਨਟੈਰਿਓ ਲਿਬਰਲ ਪਾਰਟੀ ਦੇ ਨਵੇਂ ਚੁਣੇ ਗਏ ਲੀਡਰ ਸਟੀਵਨ ਡੈਲ ਡੂਕਾ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਸਮੇਂ ਜਦੋਂ ਕਿ ਸੂਬੇ ਵਿੱਚ ਮੈਡੀਕਲ ਕਾਮਿਆਂ ਦੀ ਸਖ਼ਤ ਕਮੀ ਮਹਿਸੂਸ ਹੋ ਰਹੀ ਹੈ, ਲੋੜ ਹੈ ਕਿ ਵਿਦੇਸ਼ਾਂ ਤੋਂ ਆਏ ਡਾਕਟਰ ਅਤੇ ਨਰਸ, ਜਿਨ੍ਹਾਂ ਦੀ ਯੋਗਤਾ ਨੂੰ ਸਵੀਕਾਰ ਨਹੀਂ ਕੀਤਾ ਗਿਆ ਸੀ ਨੂੰ ਵੀ ਥੋੜੇ ਸਮੇਂ ਦੀ ਟ੍ਰੇਨਿੰਗ ਦੇ ਕੇ ਕੰਮ ਤੇ ਲਗਾਇਆ ਜਾਵੇ।
ਉਨ੍ਹਾਂ ਕਿਹਾ ਕਿ ਇਸ ਮੋਟੇ ਅੰਦਾਜ਼ੇ ਮੁਤਾਬਕ ਸੂਬੇ ਵਿੱਚ 10,000 ਤੋਂ ਵੱਧ ਡਾਕਟਰ ਅਤੇ ਨਰਸਾਂ ਹਨ ਅਤੇ ਅਜਿਹੇ ਕਈ ਹੋਰ ਮੈਡੀਕਲ ਪ੍ਰੋਫੈਸ਼ਨਲ ਹਨ, ਜੋ ਟੈਕਸੀ ਚਲਾਉਣ ਜਾਂ ਅਜਿਹੇ ਕਈ ਹੋਰ ਕਿੱਤਿਆਂ ਵਿੱਚ ਕੰਮ ਕਰਦੇ ਹਨ। ਪ੍ਰੰਤੂ ਅਜਿਹੇ ਐਮਰਜੈਂਸੀ ਹਾਲਾਤਾਂ ਵਿੱਚ ਉਹ ਬਹੁਤ ਮਹਤਵਪੂਰਨ ਰੋਲ ਅਦਾ ਕਰ ਸਕਦੇ ਹਨ ਅਤੇ ਸੈਂਕੜੇ ਕੀਮਤੀ ਜਾਨਾਂ ਬਚਾ ਸਕਦੇ ਹਨ। ਇਸ ਲਈ ਲੋੜ ਹੈ ਕਿ ਉਨ੍ਹਾਂ ਨੂੰ ਟ੍ਰੇਨਿੰਗ ਦੇ ਕੇ ਉਨ੍ਹਾਂ ਦੇ ਆਪਣੇ ਪ੍ਰੋਫੈਸ਼ਨ ਵਿੱਚ ਕੰਮ ਦਿੱਤਾ ਜਾਵੇ।
ਵਰਨਣਯੋਗ ਹੈ ਕਿ ਆਪਣੀ ਚੋਣ ਮੁਹਿੰਮ ਦੌਰਾਨ ਵੀ ਉਨ੍ਹਾਂ ਕਿਹਾ ਸੀ ਕਿ ਜੇਕਰ ਊਹ ਸੂਬੇ ਦੇ ਅਗਲੇ ਪ੍ਰੀਮੀਅਰ ਬਣਦੇ ਹਨ ਤਾਂ ਉਹ ਬਾਹਰਲੇ ਮੁਲਕਾਂ ਤੋਂ ਪੜਾਈ ਕਰਕੇ ਆਏ ਵੱਖ-ਵੱਖ ਪ੍ਰੋਫੈਸ਼ਨਲਾਂ ਦੀ ਯੋਗਤਾ ਨੂੰ ਸਵੀਖਾਰ ਕਰਨ ਲਈ ਉਪਰਾਲੇ ਕਰਨਗੇ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …