18.2 C
Toronto
Wednesday, August 19, 2026
spot_img
Homeਦੁਨੀਆਟਰੰਪ ਨੇ ਬੀਬੀਸੀ 'ਤੇ 10 ਅਰਬ ਡਾਲਰ ਦਾ ਮਾਣਹਾਨੀ ਦਾਅਵਾ ਠੋਕਿਆ

ਟਰੰਪ ਨੇ ਬੀਬੀਸੀ ‘ਤੇ 10 ਅਰਬ ਡਾਲਰ ਦਾ ਮਾਣਹਾਨੀ ਦਾਅਵਾ ਠੋਕਿਆ

ਟਰੰਪ ਨੇ ਬੀਬੀਸੀ ‘ਤੇ 10 ਅਰਬ ਡਾਲਰ ਦਾ ਮਾਣਹਾਨੀ ਦਾਅਵਾ ਠੋਕਿਆਅਮਰੀਕੀ ਰਾਸ਼ਟਰਪਤੀ ਦੀ 6 ਜਨਵਰੀ ਦੀ ਤਕਰੀਰ ਦੀ ਸੰਪਾਦਨਾ ਦਾ ਮਾਮਲਾ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੀ.ਬੀ.ਸੀ. ਖਿਲਾਫ਼ ਦਾਇਰ ਮਾਣਹਾਨੀ ਮੁਕੱਦਮੇ ਵਿਚ 10 ਅਰਬ ਡਾਲਰ ਦੇ ਹਰਜਾਨੇ ਦੀ ਮੰਗ ਕੀਤੀ ਹੈ।
ਟਰੰਪ ਨੇ ਬ੍ਰਿਟਿਸ਼ ਪ੍ਰਸਾਰਕ ‘ਤੇ ਮਾਣਹਾਨੀ ਦੇ ਨਾਲ-ਨਾਲ ਧੋਖੇਬਾਜ਼ ਅਤੇ ਗੈਰਵਾਜਬ ਵਪਾਰਕ ਅਭਿਆਸਾਂ ਦਾ ਇਲਜ਼ਾਮ ਲਗਾਇਆ ਹੈ। ਬੀਬੀਸੀ ‘ਤੇ ਰਾਸ਼ਟਰਪਤੀ ਟਰੰਪ ਵਲੋਂ ‘ਝੂਠੇ, ਅਪਮਾਨਜਨਕ, ਭੜਕਾਊ ਅਤੇ ਦੁਰਾਚਾਰੀ’ ਵਜੋਂ ਪੇਸ਼ ਕਰਨ ਦਾ ਇਲਜ਼ਾਮ ਵੀ ਲਗਾਇਆ ਗਿਆ।
ਮੀਡੀਆ ਰਿਪੋਰਟਾਂ ਅਨੁਸਾਰ ਬੀਬੀਸੀ ਦੀ ਰਿਪੋਰਟ ਨੂੰ 2024 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਦਖਲਅੰਦਾਜ਼ੀ ਅਤੇ ਪ੍ਰਭਾਵਿਤ ਕਰਨ ਦੀ ਇੱਕ ਬੇਸ਼ਰਮੀ ਭਰੀ ਕੋਸ਼ਿਸ਼ ਕਰਾਰ ਦਿੱਤਾ ਗਿਆ ਹੈ। ਇਸ ਵਿਚ ਬੀਬੀਸੀ ‘ਤੇ ‘ਰਾਸ਼ਟਰਪਤੀ ਟਰੰਪ ਦੇ 6 ਜਨਵਰੀ 2021 ਦੇ ਭਾਸ਼ਣ ਦੇ ਵੱਖ-ਵੱਖ ਹਿੱਸਿਆਂ ਨੂੰ ਜੋੜਨ’ ਦਾ ਇਲਜ਼ਾਮ ਲਗਾਇਆ ਗਿਆ ਹੈ ਤਾਂ ਕਿ ਰਾਸ਼ਟਰਪਤੀ ਟਰੰਪ ਨੇ ਜੋ ਕੁਝ ਕਿਹਾ, ਉਸ ਦੇ ਭਾਵ ਨੂੰ ਗਿਣਮਿੱਥ ਕੇ ਗ਼ਲਤ ਤਰੀਕੇ ਨਾਲ ਪੇਸ਼ ਕੀਤਾ ਜਾ ਸਕੇ।
ਟਰੰਪ ਨੇ ਟੈਰਿਫ ਨੂੰ ਦੱਸਿਆ ਮਨਪਸੰਦ ਅੰਗਰੇਜ਼ੀ ਦਾ ਸ਼ਬਦ
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਟੈਰਿਫ ਅੰਗਰੇਜ਼ੀ ਦਾ ਉਨ੍ਹਾਂ ਦਾ ਮਨਪਸੰਦ ਸ਼ਬਦ ਹੈ। ਟਰੰਪ ਨੇ ਦਾਅਵਾ ਕੀਤਾ ਕਿ ਇਸਦੀ ਮੱਦਦ ਨਾਲ ਉਨ੍ਹਾਂ ਨੇ ਆਪਣੇ ਕਾਰਜਕਾਲ ਦੇ ਪਹਿਲੇ 10 ਮਹੀਨਿਆਂ ਵਿਚ ਦੁਨੀਆ ਭਰ ਵਿਚ 8 ਜੰਗਾਂ ਨੂੰ ਰੋਕਿਆ ਹੈ। ਟਰੰਪ ਨੇ ਆਪਣੇ ਕਾਰਜਕਾਲ ਦੇ 11 ਮਹੀਨੇ ਪੂਰੇ ਹੋਣ ‘ਤੇ ਵਾਈਟ ਹਾਊਸ ਤੋਂ ਰਾਸ਼ਟਰ ਨੂੰ ਸੰਬੋਧਨ ਕੀਤਾ।
ਟਰੰਪ ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜੋਅ ਬਾਈਡਨ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਨ੍ਹਾਂ ਨੇ ਸੱਤਾ ਛੱਡਣ ਸਮੇਂ ਸਾਨੂੰ ਵੱਡਾ ਸੰਕਟ ਸੌਂਪਿਆ ਸੀ। ਡੋਨਾਲਡ ਟਰੰਪ ਨੇ ਅਮਰੀਕਾ ਵਿਚ ਮਹਿੰਗਾਈ ਦੇ ਮੁੱਦੇ ਨੂੰ ਨਜ਼ਰਅੰਦਾਜ ਕਰਦੇ ਹੋਏ ਕਿਹਾ ਕਿ ਕੈਨੇਡਾ, ਮੈਕਸੀਕੋ, ਬ੍ਰਾਜ਼ੀਲ ਅਤੇ ਭਾਰਤ ਸਣੇ ਕਈ ਦੇਸ਼ਾਂ ‘ਤੇ ਲਗਾਏ ਟੈਰਿਫ ਤੋਂ ਅਮਰੀਕੀ ਅਰਥ ਵਿਵਸਥਾ ਨੂੰ ਫਾਇਦਾ ਹੋਇਆ ਹੈ। ਉਨ੍ਹਾਂ ਕਿਹਾ ਕਿ ਟੈਰਿਫ ਨਾਲ ਅਮਰੀਕਾ ਨੇ ਉਮੀਦ ਤੋਂ ਜ਼ਿਆਦਾ ਪੈਸਾ ਕਮਾਇਆ ਹੈ।

RELATED ARTICLES

ਗ਼ਜ਼ਲ

POPULAR POSTS