5.7 C
Toronto
Wednesday, November 11, 2026
spot_img
HomeਕੈਨੇਡਾFrontਇਰਾਨ ਨੇ ‘ਨਵੀਂ ਅੰਡਰ ਗਰਾਊਂਡ ਮਿਜ਼ਾਈਲ ਸਿਟੀ’ ਦੀ ਜਾਰੀ ਕੀਤੀ ਵੀਡੀਓ

ਇਰਾਨ ਨੇ ‘ਨਵੀਂ ਅੰਡਰ ਗਰਾਊਂਡ ਮਿਜ਼ਾਈਲ ਸਿਟੀ’ ਦੀ ਜਾਰੀ ਕੀਤੀ ਵੀਡੀਓ

ਇਰਾਨ ਨੇ ‘ਨਵੀਂ ਅੰਡਰ ਗਰਾਊਂਡ ਮਿਜ਼ਾਈਲ ਸਿਟੀ’ ਦੀ ਜਾਰੀ ਕੀਤੀ ਵੀਡੀਓ
ਬੈਲਿਸਟਿਕ ਅਤੇ ਕਰੂਜ਼ ਮਿਜ਼ਾਈਲਾਂ ਦੇ ਨਾਲ ਲਾਂਚਰ ਵੀ ਮੌਜੂਦ
ਨਵੀਂ ਦਿੱਲੀ/ਬਿਊਰੋ ਨਿਊਜ਼
ਇਰਾਨ ਦੀ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਰ ਨੇ ਇਕ ‘ਨਵੀਂ ਅੰਡਰ ਗਰਾਊਂਡ ਮਿਜ਼ਾਈਲ ਸਿਟੀ’ ਦੀ ਵੀਡੀਓ ਜਾਰੀ ਕੀਤੀ ਹੈ। ਇਸ ਵੀਡੀਓ ਵਿਚ ਬੈਲਿਸਟਿਕ ਅਤੇ ਕਰੂਜ਼ ਮਿਜ਼ਾਈਲਾਂ ਦੇ ਨਾਲ-ਨਾਲ ਉਨ੍ਹਾਂ ਨੂੰ ਦਾਗਣ ਲਈ ਵਰਤੇ ਜਾਣ ਵਾਲੇ ਸਿਸਟਮ ਵੀ ਦਿਖਾਈ ਦੇ ਰਹੇ ਹਨ। ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਰ ਨਾਲ ਜੁੜੀ ਇਕ ਨਿਊਜ਼ ਏਜੰਸੀ ਨੇ ਇਸ ਮਿਜ਼ਾਈਲ ਸਿਟੀ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਹਨ। ਹਾਲਾਂਕਿ ਇਹ ਨਹੀਂ ਦੱਸਿਆ ਗਿਆ ਕਿ ਇਹ ਟਿਕਾਣਾ ਕਿੱਥੇ ਹੈ ਜਾਂ ਇਸ ਵਿਚ ਕਿੰਨੀਆਂ ਮਿਜ਼ਾਈਲਾਂ ਹਨ ਅਤੇ ਉਹ ਕਿਹੜੀ-ਕਿਹੜੀ ਪ੍ਰਕਾਰ ਦੀਆਂ ਹਨ। ਇਰਾਨ ਨੇ ਇਹ ਵੀਡੀਓ ਅਜਿਹੇ ਸਮੇਂ ਸਾਂਝਾ ਕੀਤਾ ਹੈ, ਜਦੋਂ ਅਮਰੀਕਾ ਉਸ ’ਤੇ ਪਾਬੰਦੀਆਂ ਬਰਕਰਾਰ ਰੱਖ ਰਿਹਾ ਹੈ ਅਤੇ ਨਾਲ ਹੀ ਸਮੁੰਦਰੀ ਨਾਕਾਬੰਦੀ ਵੀ ਲਾਗੂ ਕਰ ਰਿਹਾ ਹੈ। ਇਰਾਨ ਇਸ ਮਿਜ਼ਾਈਲ ਸਿਟੀ ਨੂੰ ਦਿਖਾ ਕੇ ਇਹ ਸੁਨੇਹਾ ਦੇਣਾ ਚਾਹੁੰਦਾ ਹੈ ਕਿ ਹਮਲਿਆਂ ਦੇ ਬਾਵਜੂਦ ਉਸਦੀ ਫੌਜੀ ਤਾਕਤ ਬਰਕਰਾਰ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਰ ਨੇ ਚਿਤਾਵਨੀ ਦਿੱਤੀ ਹੈ ਕਿ ਜ਼ਰੂਰਤ ਪੈਣ ’ਤੇ ਇਰਾਨ ਆਪਣੇ ਦੁਸ਼ਮਣਾਂ ਦੇ ਟਿਕਾਣਿਆਂ ਅਤੇ ਉਸ ਤੋਂ ਬਾਹਰ ਵੀ ਹਮਲਾ ਕਰ ਸਕਦਾ ਹੈ।

RELATED ARTICLES
POPULAR POSTS