Breaking News
Home / ਦੁਨੀਆ

ਦੁਨੀਆ

ਦੁਨੀਆ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨ ਦੀ ਯਾਤਰਾ ’ਤੇ ਅਮਰੀਕਾ ਪਹੁੰਚੇ

ਸੀਆਈਏ ਚੀਫ ਤੁਲਸੀ ਗਬਾਰਡ ਨੂੰ ਮਿਲੇ ਅਤੇ ਟਰੰਪ ਨਾਲ ਵੀ ਹੋਵੇਗੀ ਮੁਲਾਕਾਤ ਵਾਸ਼ਿੰਗਟਨ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਦੀ ਯਾਤਰਾ ’ਤੇ ਅਮਰੀਕਾ ਪਹੁੰਚ ਗਏ ਹਨ। ਅਮਰੀਕਾ ਪਹੁੰਚ ਕੇ ਪੀਐਮ ਮੋਦੀ ਨੇ ਅਮਰੀਕਾ ਦੀ ਨੈਸ਼ਨਲ ਇੰਟੈਲੀਜੈਂਸ ਡਾਇਰੈਕਟਰ ਤੁਲਸੀ ਗਬਾਰਡ ਨਾਲ ਮੁਲਾਕਾਤ ਕੀਤੀ। ਅਮਰੀਕੀ ਸੰਸਦ ਦੇ ਉਪਰਲੇ ਸਦਨ ਸੀਨੇਟ ਨੇ …

Read More »

ਅਮਰੀਕਾ ਵੱਲੋਂ ਗੈਰਕਾਨੂੰਨੀ ਪਰਵਾਸੀਆਂ ਦੇ ਦੂਜੇ ਬੈਚ ਨੂੰ ਭਾਰਤ ਡਿਪੋਰਟ ਕਰਨ ਦੀ ਤਿਆਰੀ

ਅਮਰੀਕੀ ਜਹਾਜ਼ ਦੇ ਇਸ ਹਫਤੇ ਭਾਰਤ ਪੁੱਜਣ ਦੀ ਉਮੀਦ ਅੰਮਿ੍ਰਤਸਰ/ਬਿਊਰੋ ਨਿਊਜ਼ ਅਮਰੀਕਾ ਦੀ ਡੋਨਾਲਡ ਟਰੰਪ ਸਰਕਾਰ ਨੇ ਗੈਰਕਾਨੂੰਨੀ ਪਰਵਾਸੀਆਂ ਦੇ ਦੂਜੇ ਬੈਚ ਨੂੰ ਭਾਰਤ ਡਿਪੋਰਟ ਕਰਨ ਦੀ ਤਿਆਰੀ ਖਿੱਚ ਲਈ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਹਫਤੇ ਦੌਰਾਨ ਅਮਰੀਕਾ ਤੋਂ 150 ਤੋਂ ਵੱਧ ਹੋਰ ਗੈਰਕਾਨੂੰਨੀ ਪਰਵਾਸੀ ਭਾਰਤੀਆਂ ਨੂੰ ਡਿਪੋਰਟ ਕੀਤਾ ਜਾ …

Read More »

ਅਮਰੀਕਾ ਦੇ ਵੀਜ਼ਾ ਨਿਯਮਾਂ ਦੀ ਉਲੰਘਣਾ ਕਰਨ ਦੇ ਮਾਮਲੇ ‘ਚ ਭਾਰਤੀ ਵਿਦਿਆਰਥੀ ਪਹਿਲੇ ਸਥਾਨ ‘ਤੇ

ਪਿਛਲੇ ਸਾਲ 7 ਹਜ਼ਾਰ ਵਿਦਿਆਰਥੀਆਂ ਨੇ ਵੀਜ਼ਾ ਖਤਮ ਹੋਣ ਦੇ ਬਾਵਜੂਦ ਨਹੀਂ ਕੀਤੀ ਵਤਨ ਵਾਪਸੀ ਸੈਕਰਾਮੈਂਟੋ,ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਅਮਰੀਕਾ ਵਿਚ ਪਿਛਲੇ ਸਾਲ ਭਾਰਤ ਦੇ ਸਭ ਤੋਂ ਵਧ ਵਿਦਿਆਰਥੀਆਂ ਨੇ ਵੀਜ਼ਾ ਨਿਯਮਾਂ ਨੂੰ ਤੋੜਿਆ ਤੇ 7000 ਭਾਰਤੀ ਵਿਦਿਆਰਥੀ ਵੀਜ਼ਾ ਖਤਮ ਹੋਣ ਦੇ ਬਾਵਜੂਦ ਅਮਰੀਕਾ ਵਿਚ ਟਿਕੇ ਰਹੇ। ਯੂ ਐਸ ਇਮੀਗ੍ਰੇਸ਼ਨ …

Read More »

ਭਾਰਤੀ-ਅਮਰੀਕੀ ਕਾਰੋਬਾਰੀ ਅਤੇ ਸੰਗੀਤਕਾਰ ਚੰਦਰਿਕਾ ਟੰਡਨ ਨੇ ਜਿੱਤਿਆ ਗ੍ਰੈਮੀ ਪੁਰਸਕਾਰ

ਲਾਸ ਏਂਜਲਸ/ਬਿਊਰੋ ਨਿਊਜ਼ ਚੇਨਈ ਵਿਚ ਜਨਮੀ ਭਾਰਤੀ-ਅਮਰੀਕੀ ਕਾਰੋਬਾਰੀ ਅਤੇ ਸੰਗੀਤਕਾਰ ਚੰਦਰਿਕਾ ਟੰਡਨ ਨੇ 67ਵੇਂ ਸਾਲਾਨਾ ਗ੍ਰੈਮੀ ਪੁਰਸਕਾਰਾਂ ਵਿਚ ਗ੍ਰੈਮੀ ਪੁਰਸਕਾਰ ਜਿੱਤਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ 71 ਸਾਲਾ ਟੰਡਨ ਨੇ ਆਪਣੀ ਐਲਬਮ ‘ਤਿ੍ਰਵੇਣੀ’ ਲਈ ਸਰਵੋਤਮ ਨਵੇਂ ਯੁੱਗ, ਅੰਬੀਐਂਟ ਜਾਂ ਚੈਂਟ ਐਲਬਮ ਸ਼੍ਰੇਣੀ ਵਿਚ ਇਹ ਪੁਰਸਕਾਰ ਜਿੱਤਿਆ, ਜੋ ਕਿ ਪ੍ਰਾਚੀਨ ਮੰਤਰਾਂ ਅਤੇ …

Read More »

ਟਰੰਪ ਨੇ ਪਰਵਾਸੀ ਹਿਰਾਸਤ ਕਾਨੂੰਨ ’ਤੇ ਕੀਤੇ ਦਸਤਖਤ

ਗੈਰਕਾਨੂੰਨੀ ਪਰਵਾਸੀਆਂ ਨੂੰ ਸੁਣਵਾਈ ਤੋਂ ਪਹਿਲਾਂ ਹਿਰਾਸਤ ’ਚ ਰੱਖਿਆ ਜਾ ਸਕੇਗਾ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਗੈਰਕਾਨੂੰਨੀ ਪਰਵਾਸੀਆਂ ਦੀ ਸੁਣਵਾਈ ਤੋਂ ਪਹਿਲਾਂ ਹਿਰਾਸਤ ਦੀ ਆਗਿਆ ਦੇਣ ਵਾਲੇ ਕਾਨੂੰਨ ’ਤੇ ਦਸਤਖਤ ਕਰ ਦਿੱਤੇ ਹਨ। ਇਹ ਕਾਨੂੰਨ ਚੋਰੀ ਜਾਂ ਹੋਰ ਅਪਰਾਧਾਂ ’ਚ ਸ਼ਾਮਲ ਗੈਰਕਾਨੂੰਨੀ ਪਰਵਾਸੀਆਂ ਨੂੰ ਸੁਣਵਾਈ ਤੋਂ ਪਹਿਲਾਂ …

Read More »

ਗੈਰ-ਕਾਨੂੰਨੀ ਪਰਵਾਸੀਆਂ ਬਾਰੇ ਜੋ ਸਹੀ ਹੈ ਉਹੀ ਕਰਨਗੇ ਪ੍ਰਧਾਨ ਮੰਤਰੀ ਮੋਦੀ : ਡੋਨਾਲਡ ਟਰੰਪ

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੈਰ-ਕਾਨੂੰਨੀ ਪਰਵਾਸੀਆਂ ਬਾਰੇ ‘ਜੋ ਸਹੀ ਹੈ’ ਉਹ ਕਰਨਗੇ ਅਤੇ ਇਸ ਗੱਲ ਨੂੰ ਮੁੱਖ ਰੱਖਦਿਆਂ ਭਾਰਤ ਨਾਲ ਗੱਲਬਾਤ ਚੱਲ ਰਹੀ ਹੈ। ਰਾਸ਼ਟਰਪਤੀ ਟਰੰਪ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਹ ਟਿੱਪਣੀਆਂ ਕੀਤੀਆਂ। ਉਨ੍ਹਾਂ ਇਹ …

Read More »

ਟਰੰਪ ਨੇ ਸਰਕਾਰੀ ਕਰਮਚਾਰੀਆਂ ਨੂੰ ਨੌਕਰੀ ਛੱਡਣ ਦਾ ਦਿੱਤਾ ਆਫਰ

ਨੌਕਰੀ ਤੋਂ ਅਸਤੀਫਾ ਦੇਣ ਵਾਲੇ ਨੂੰ 8 ਮਹੀਨੇ ਦੀ ਮਿਲੇਗੀ ਵਾਧੂ ਤਨਖਾਹ ਵਾਸ਼ਿੰਗਟਨ/ਬਿਊਰੋ ਨਿਊਜ਼ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਘੀ ਸਰਕਾਰ ’ਚੋਂ ਕਰਮਚਾਰੀਆਂ ਦੀ ਗਿਣਤੀ ਘਟਾਉਣ ਲਈ ਕੰਮ ਸ਼ੁਰੂ ਕਰ ਦਿੱਤਾ ਹੈ। ਟਰੰਪ ਪ੍ਰਸ਼ਾਸਨ ਨੇ ਸੰਘੀ ਕਰਮਚਾਰੀਆਂ ਨੂੰ ਬਾਏ ਆਊਟ ਕਰਨ ਯਾਨੀ ਆਪਣੇ ਆਪ ਨੌਕਰੀ ਛੱਡਣ ਦਾ ਆਫਰ ਦਿੱਤਾ ਹੈ। ਇਸਦੇ …

Read More »

ਕੈਲਾਸ਼ ਮਾਨਸਰੋਵਰ ਯਾਤਰਾ 5 ਸਾਲਾਂ ਬਾਅਦ ਫਿਰ ਹੋਵੇਗੀ ਸ਼ੁਰੂ

ਭਾਰਤ ਤੇ ਚੀਨ ਵਿਚਾਲੇ ਸਿੱਧੀ ਉਡਾਨ ਵੀ ਸ਼ੁਰੂ ਹੋਵੇਗੀ ਨਵੀਂ ਦਿੱਲੀ/ਬਿਊਰੋ ਨਿਊਜ਼ ਇਸ ਸਾਲ ਗਰਮੀ ਦੇ ਮੌਸਮ ਤੋਂ ਕੈਲਾਸ਼ ਮਾਨਸਰੋਵਰ ਯਾਤਰਾ ਫਿਰ ਤੋਂ ਸ਼ੁਰੂ ਹੋ ਜਾਵੇਗੀ। ਇਸਦੇ ਨਾਲ ਹੀ ਭਾਰਤ ਤੇ ਚੀਨ ਵਿਚਾਲੇ ਸਿੱਧੀ ਫਲਾਈਟ ਸਰਵਿਸ ਵੀ ਸ਼ੁਰੂ ਹੋਵੇਗੀ, ਹਾਲਾਂਕਿ ਇਸ ਸਬੰਧੀ ਕੋਈ ਤਰੀਕ ਨਿਸ਼ਚਿਤ ਨਹੀਂ ਹੋਈ ਹੈ। ਕੈਲਾਸ਼ ਮਾਨਸਰੋਵਰ …

Read More »

ਟਰੰਪ ਨੇ ਫੋਨ ’ਤੇ ਪੀਐਮ ਮੋਦੀ ਨਾਲ ਕੀਤੀ ਗੱਲਬਾਤ

ਪੀਐਮ ਨਰਿੰਦਰ ਮੋਦੀ ਫਰਵਰੀ ’ਚ ਜਾ ਸਕਦੇ ਹਨ ਅਮਰੀਕਾ ਨਵੀਂ ਦਿੱਲੀ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਵਰੀ ਮਹੀਨੇ ’ਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮਿਲਣ ਲਈ ਜਾ ਸਕਦੇ ਹਨ। ਧਿਆਨ ਰਹੇ ਕਿ ਲੰਘੇ ਕੱਲ੍ਹ ਸੋਮਵਾਰ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ ’ਤੇ …

Read More »

ਪਾਕਿਸਤਾਨ ’ਚ ਐਲਪੀਜੀ ਨਾਲ ਭਰੇ ਟੈਂਕਰ ’ਚ ਧਮਾਕਾ-6 ਮੌਤਾਂ

ਮੁਲਤਾਨ ਦੇ ਹਾਮਿਦਪੁਰ ਕਨੋਰਾ ਖੇਤਰ ’ਚ ਵਾਪਰਿਆ ਹਾਦਸਾ ਲਾਹੌਰ/ਬਿਊਰੋ ਨਿਊਜ਼ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਇੱਕ ਉਦਯੋਗਿਕ ਖੇਤਰ ਵਿੱਚ ਤਰਲ ਪੈਟਰੋਲੀਅਮ ਗੈਸ (ਐਲਪੀਜੀ) ਨਾਲ ਭਰੇ ਇੱਕ ਟੈਂਕਰ ਵਿੱਚ ਧਮਾਕਾ ਹੋ ਗਿਆ, ਜਿਸ ਕਾਰਨ ਇੱਕ ਨਾਬਾਲਗ ਲੜਕੀ ਸਮੇਤ ਛੇ ਵਿਅਕਤੀਆਂ ਦੀ ਮੌਤ ਹੋ ਗਈ ਅਤੇ 31 ਜ਼ਖਮੀ ਹੋ ਗਏ ਹਨ। ਰਾਹਤ …

Read More »