21.2 C
Toronto
Sunday, September 27, 2026
spot_img
Homeਦੁਨੀਆਉਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਚੀਨੀ ਈਵੀਜ਼ ਦਾ ਬਾਈਕਾਟ ਕਰਨ ਦੀ...

ਉਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਚੀਨੀ ਈਵੀਜ਼ ਦਾ ਬਾਈਕਾਟ ਕਰਨ ਦੀ ਕੈਨੇਡੀਅਨਜ਼ ਤੋਂ ਕੀਤੀ ਮੰਗ

ਉਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਚੀਨੀ ਈਵੀਜ਼ ਦਾ ਬਾਈਕਾਟ ਕਰਨ ਦੀ ਕੈਨੇਡੀਅਨਜ਼ ਤੋਂ ਕੀਤੀ ਮੰਗਉਨਟਾਰੀਓ : ਉਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਵੱਲੋਂ ਕੈਨੇਡੀਅਨਜ਼ ਤੋਂ ਚੀਨ ਵਿੱਚ ਤਿਆਰ ਵਹੀਕਲਜ਼ ਦਾ ਬਾਈਕਾਟ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਚੀਨ ਵਿੱਚ ਤਿਆਰ ਈਵੀਜ਼ ਨੂੰ ਕੈਨੇਡਾ ਵਿੱਚ ਵੇਚਣ ਦੀ ਖੁੱਲ੍ਹ ਦੇਣ ਦੇ ਫੈਸਲੇ ਦਾ ਫੋਰਡ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਫੋਰਡ ਨੇ ਕਿਹਾ ਕਿ ਚੀਨ ਵਿੱਚ ਤਿਆਰ ਈਵੀਜ਼ ਦਾ ਬਾਈਕਾਟ ਕਰਕੇ ਸਾਨੂੰ ਕੈਨੇਡਾ ਵਿੱਚ ਗੱਡੀਆਂ ਤਿਆਰ ਕਰਨ ਵਾਲੀਆਂ ਕੰਪਨੀਆਂ ਦਾ ਸਮਰਥਨ ਕਰਨਾ ਚਾਹੀਦਾ ਹੈ। ਕੁਈਨਜ਼ ਪਾਰਕ ਵਿੱਚ ਆਟੋ ਇੰਡਸਟਰੀ ਦੇ ਨੁਮਾਇੰਦਿਆਂ ਨੂੰ ਸੰਬੋਧਨ ਕਰਦਿਆਂ ਫੋਰਡ ਨੇ ਆਖਿਆ ਕਿ ਇਹ ਟੀਮ ਕੈਨੇਡਾ ਦੀ ਪਹੁੰਚ ਹੋਣੀ ਚਾਹੀਦੀ ਹੈ ਤੇ ਸਾਨੂੰ ਰਲ ਕੇ ਰਹਿਣਾ ਚਾਹੀਦਾ ਹੈ।

RELATED ARTICLES
POPULAR POSTS