
ਕਨਸਾਸ ਵਿਚ ਡੈਮੋਕਰੇਟਿਕ ਪਾਰਟੀ ਨੂੰ ਕਰੀਬ 100 ਸਾਲ ਬਾਅਦ ਮਿਲੀ ਜਿੱਤ
ਵਾਸ਼ਿੰਗਟਨ ਡੀਸੀ/ਬਿਊਰੋ ਨਿਊਜ਼
ਅਮਰੀਕਾ ਦੀਆਂ ਮੱਧਕਾਲੀ ਚੋਣਾਂ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰਿਪਬਲਿਕ ਪਾਰਟੀ ਨੂੰ ਹਾਰ ਮਿਲੀ ਹੈ। ਡੈਮੋਕਰੇਟਿਕ ਪਾਰਟੀ ਨੇ ਸੀਨੇਟ ਵਿਚ ਬਹੁਮਤ ਹਾਸਲ ਕਰ ਲਿਆ ਹੈ ਅਤੇ ਪ੍ਰਤੀਨਿਧੀ ਸਭਾ ਵਿਚ ਇਸ ਨੇ 218 ਸੀਟਾਂ ਜਿੱਤ ਕੇ ਬਹੁਮਤ ਦਾ ਅੰਕੜਾ ਪਾਰ ਕਰ ਲਿਆ ਹੈ। ਇਸਦੇ ਚੱਲਦਿਆਂ ਕਨਸਾਸ ਵਿਚ ਡੈਮੋਕਰੇਟਿਕ ਪਾਰਟੀ ਨੇ ਕਰੀਬ 100 ਸਾਲ ਬਾਅਦ ਚੋਣ ਜਿੱਤੀ ਹੈ। ਆਖਰੀ ਵਾਰ 1932 ਵਿਚ ਇਥੋਂ ਕੋਈ ਡੈਮੋਕਰੇਟ ਉਮੀਦਵਾਰ ਸੈਨੇਟਰ ਚੁਣਿਆ ਗਿਆ ਸੀ। ਇਸ ਵਾਰ ਡੈਮੋਕਰੇਟਿਕ ਉਮੀਦਵਾਰ ਐਡਮ ਹੈਮਿਲਟਨ ਨੇ ਰਿਪਬਲਿਕਨ ਉਮੀਦਵਾਰ ਅਤੇ ਮੌਜੂਦਾ ਸੀਨੇਟਰ ਰੋਜ਼ਰ ਮਾਰਸ਼ਲ ਨੂੰ ਹਰਾ ਦਿੱਤਾ। ਮਿਸ਼ੀਗਨ ਵਿਚ ਡੈਮੋਕਰੇਟਿਕ ਉਮੀਦਵਾਰ ਅਬਦੁਲ ਅਲ ਸੈਯਦ ਨੇ ਜਿੱਤ ਹਾਸਲ ਕੀਤੀ ਹੈ। ਇਸਦੇ ਨਾਲ ਹੀ ਉਹ ਅਮਰੀਕੀ ਇਤਿਹਾਸ ਵਿਚ ਸੈਨੇਟਰ ਚੁਣੇ ਜਾਣ ਵਾਲੇ ਪਹਿਲੇ ਮੁਸਲਿਮ ਬਣ ਗਏ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੱਧਕਾਲੀ ਚੋਣਾਂ ਵਿਚ ਹੋਈ ਹਾਰ ਨੂੰੂ ਸਵੀਕਾਰ ਕਰ ਲਿਆ ਹੈ ਅਤੇ ਡੈਮੋਕਰੇਟਿਕ ਪਾਰਟੀ ਨੂੰ ਜਿੱਤ ਲਈ ਵਧਾਈ ਦਿੱਤੀ ਹੈ। ਇਸੇ ਦੌਰਾਨ ਟਰੰਪ ਨੇ ਕਿਹਾ ਹੈ ਕਿ ਉਹ ਡੈਮੋਕਰੇਟਿਕ ਪਾਰਟੀ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ ਹਨ; ਪਰ ਨਾਲ ਹੀ ਟਰੰਪ ਨੇ ਇਹ ਚਿਤਾਵਨੀ ਵੀ ਦਿੱਤੀ ਕਿ ਉਨ੍ਹਾਂ ਕੋਲ ਪੂਰੀ ਵੀਟੋ ਤਾਕਤ ਹੈ।

