Breaking News
Home / ਭਾਰਤ / ਡਾਕਟਰੀ ਅਤੇ ਕਾਨੂੰਨ ਵਿਸ਼ਿਆਂ ਦੀ ਪੜ੍ਹਾਈ ਮਾਂ ਬੋਲੀ ’ਚ ਹੋਵੇ : ਅਮਿਤ ਸ਼ਾਹ

ਡਾਕਟਰੀ ਅਤੇ ਕਾਨੂੰਨ ਵਿਸ਼ਿਆਂ ਦੀ ਪੜ੍ਹਾਈ ਮਾਂ ਬੋਲੀ ’ਚ ਹੋਵੇ : ਅਮਿਤ ਸ਼ਾਹ

ਕਿਹਾ : ਮਾਂ ਬੋਲੀ ’ਚ ਪੜ੍ਹਾਈ ਨਾਲ ਖੋਜ ਕਾਰਜਾਂ ਨੂੰ ਮਿਲੇਗਾ ਹੁਲਾਰਾ
ਨਵੀਂ ਦਿੱਲੀ/ਬਿੳੂਰੋ ਨਿੳੂਜ਼
ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਸੂਬਿਆਂ ਨੂੰ ਡਾਕਟਰੀ, ਟੈਕਨੀਕਲ ਅਤੇ ਕਾਨੂੰਨ ਵਿਸ਼ਿਆਂ ਦੀ ਪੜ੍ਹਾਈ ਹਿੰਦੀ ਜਾਂ ਖੇਤਰੀ ਭਾਸ਼ਾਵਾਂ ’ਚ ਕਰਾਉਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ ਤਾਂ ਜੋ ਦੇਸ਼ ਨੂੰ ਅੰਗਰੇਜ਼ੀ ਨਾ ਬੋਲਣ ਵਾਲੇ ਵਿਦਿਆਰਥੀਆਂ ਦੀ ਪ੍ਰਤਿਭਾ ਦਾ ਲਾਹਾ ਵੀ ਮਿਲ ਸਕੇ। ਹਿੰਦੀ ਅਤੇ ਖੇਤਰੀ ਭਾਸ਼ਾਵਾਂ ’ਚ ਸਿੱਖਿਆ ਦੀ ਅਹਿਮੀਅਤ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਜੇਕਰ ਵਿਦਿਆਰਥੀ ਆਪਣੀ ਮਾਂ ਬੋਲੀ ’ਚ ਪੜ੍ਹਨਗੇ ਤਾਂ ਉਹ ਸੌਖੇ ਤਰੀਕੇ ਨਾਲ ਮੌਲਿਕ ਚਿੰਤਨ ਪ੍ਰਕਿਰਿਆ ’ਚ ਸ਼ਾਮਲ ਹੋ ਜਾਣਗੇ। ਇਸ ਨਾਲ ਖੋਜ ਅਤੇ ਕਾਢਾਂ ਨੂੰ ਵੀ ਹੁਲਾਰਾ ਮਿਲੇਗਾ। ਮੀਡੀਆ ਰਿਪੋਰਟਾਂ ਮੁਤਾਬਕ ਸ਼ਾਹ ਨੇ ਕਿਹਾ ਕਿ ਸਾਰੀਆਂ ਸੂਬਾ ਸਰਕਾਰਾਂ ਨੂੰ ਟੈਕਨੀਕਲ, ਮੈਡੀਕਲ ਅਤੇ ਕਾਨੂੰਨ ਵਿਸ਼ਿਆਂ ਦਾ ਪਾਠਕ੍ਰਮ ਖੇਤਰੀ ਭਾਸ਼ਾਵਾਂ ’ਚ ਅਨੁਵਾਦ ਕਰਵਾਉਣ ਦੀ ਪਹਿਲ ਕਰਨੀ ਚਾਹੀਦੀ ਹੈ। ‘ਅੱਜ ਅਸੀਂ ਦੇਸ਼ ਦੀ ਸਿਰਫ਼ ਪੰਜ ਫ਼ੀਸਦੀ ਪ੍ਰਤਿਭਾ ਦੀ ਵਰਤੋਂ ਕਰ ਸਕਦੇ ਹਾਂ ਪਰ ਜੇਕਰ ਖੇਤਰੀ ਭਾਸ਼ਾਵਾਂ ’ਚ ਪੜ੍ਹਾਈ ਸ਼ੁਰੂ ਹੋ ਗਈ ਤਾਂ ਅਸੀਂ 100 ਫ਼ੀਸਦੀ ਪ੍ਰਤਿਭਾ ਦੀ ਵਰਤੋਂ ਕਰਨ ਦੇ ਯੋਗ ਹੋਵਾਂਗੇ।’ ਅੰਗਰੇਜ਼ੀ ਪ੍ਰਤੀ ਕੋਈ ਵਿਰੋਧ ਨਾ ਹੋਣ ਦਾ ਦਾਅਵਾ ਕਰਦਿਆਂ ਉਨ੍ਹਾਂ ਕਿਹਾ ਕਿ ਪੰਜ ਫੀਸਦੀ ਪ੍ਰਤਿਭਾ ਅੰਗਰੇਜ਼ੀ ’ਚ ਪੜ੍ਹਾਈ ਕਰਨ ਵਾਲੀ ਹੈ।

Check Also

ਸੁਪਰੀਮ ਕੋਰਟ ਦੇ 75 ਸਾਲ ਪੂਰੇ ਹੋਣ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੱਕਾ ਅਤੇ ਮੋਹਰ ਕੀਤੀ ਜਾਰੀ

ਕਿਹਾ : ਭਾਰਤੀਆਂ ਨੇ ਹਮੇਸ਼ਾ ਨਿਆਂਪਾਲਿਕਾ ਅਤੇ ਸੁਪਰੀਮ ਕੋਰਟ ’ਤੇ ਭਰੋਸਾ ਕੀਤਾ ਹੈ ਨਵੀਂ ਦਿੱਲੀ/ਬਿਊਰੋ …