1 C
Toronto
Thursday, December 18, 2025
spot_img
Homeਭਾਰਤਓਮਪੁਰੀ ਨੇ ਛੇੜੀ ਨਵੀਂ ਬਹਿਸ

ਓਮਪੁਰੀ ਨੇ ਛੇੜੀ ਨਵੀਂ ਬਹਿਸ

actor-om-puri1ਕਿਹਾ, ਜਵਾਨਾਂ ਨੂੰ ਕਿਸ ਨੇ ਕਿਹਾ ਫੌਜ ਵਿਚ ਜਾਓ
ਨਵੀਂ ਦਿੱਲੀ/ਬਿਊਰੋ ਨਿਊਜ਼
ਅਸੀਂ ਕਿਸੇ ਜਵਾਨ ਨੂੰ ਮਜਬੂਰ ਨਹੀਂ ਕੀਤਾ ਸੀ ਕਿ ਫੌਜ ਵਿਚ ਜਾਓ। ਕਸ਼ਮੀਰ ‘ਚ ਅੱਤਵਾਦੀ ਹਮਲਿਆਂ ਦੌਰਾਨ ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਇਹ ਵਿਵਾਦਤ ਬਿਆਨ ਅਦਾਕਾਰ ਓਮ ਪੁਰੀ ਨੇ ਦਿੱਤਾ ਹੈ। ਪੁਰੀ ਨੇ ਇੱਕ ਨਿਊਜ਼ ਚੈਨਲ ਦੀ ਡਿਬੇਟ ਦੌਰਾਨ ਇਹ ਗੱਲ ਕਹੀ ਹੈ। ਬਹਿਸ ਦੌਰਾਨ ਉਹ ਪਾਕਿਸਤਾਨੀ ਕਲਾਕਾਰਾਂ ਦਾ ਖੁੱਲ੍ਹ ਕੇ ਸਮਰਥਨ ਕਰਦੇ ਵੀ ਨਜ਼ਰ ਆਏ। ਬਾਅਦ ਵਿਚ ਉਹ ਉੱਠ ਕੇ ਚਲੇ ਵੀ ਗਏ। ਜ਼ਿਕਰਯੋਗ ਹੈ ਕਿ ਉੜੀ ਹਮਲੇ ਤੋਂ ਬਾਅਦ ਪਾਕਿਸਤਾਨੀ ਕਲਾਕਾਰਾਂ ਨੂੰ ਬਾਲੀਵੁੱਡ ਵਿਚ ਬੈਨ ਕੀਤੇ ਜਾਣ ਦੀ ਮੰਗ ਹੋ ਰਹੀ ਹੈ।
ਓਮ ਪੁਰੀ ਨੇ ਕਿਹਾ, “ਉਨ੍ਹਾਂ ਨੂੰ ਸਾਡੀ ਲੋੜ ਨਹੀਂ। ਪਹਿਲੀ ਵਾਰ ਅਸੀਂ ਪਾਕਿਸਤਾਨ ਨੂੰ ਦਿਖਾਇਆ ਹੈ ਕਿ ਅਸੀਂ ਸਿਰਫ ਭੌਂਕਦੇ ਹੀ ਨਹੀਂ, ਵੱਢ ਵੀ ਸਕਦੇ ਹਾਂ। ਪਹਿਲਾਂ ਵਾਲੇ ਨੇਤਾਵਾਂ ਨੇ ਕਿਉਂ ਅਜਿਹਾ ਨਹੀਂ ਕੀਤਾ। ਮੋਦੀ ਸਰਕਾਰ ਨੇ ਕਿਉਂ ਬਦਲਾ ਲੈਣ ਦੀ ਸੋਚੀ। ਇਸ ਮਾਮਲੇ ਸਬੰਧੀ ਓਮਪੁਰੀ ਖਿਲਾਫ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ ਗਈ ਹੈ।

RELATED ARTICLES
POPULAR POSTS