0.7 C
Toronto
Tuesday, February 10, 2026
spot_img
Homeਭਾਰਤਸ਼ਿਲਪਾ ਸ਼ੈਟੀ ਵੀ ਠੱਗੀ ਦੇ ਮਾਮਲੇ ’ਚ ਘਿਰੀ

ਸ਼ਿਲਪਾ ਸ਼ੈਟੀ ਵੀ ਠੱਗੀ ਦੇ ਮਾਮਲੇ ’ਚ ਘਿਰੀ

ਸ਼ਿਲਪਾ ਤੇ ਉਸਦੀ ਮਾਂ ਕੋਲੋਂ ਯੂਪੀ ਪੁਲਿਸ ਕਰੇਗੀ ਪੁੱਛਗਿੱਛ
ਮੁੰਬਈ/ਬਿਊਰੋ ਨਿਊਜ਼
ਬਿਜਨਸਮੈਨ ਰਾਜ ਕੁੰਦਰਾ ਤੋਂ ਬਾਅਦ ਫਿਲਮ ਅਦਾਕਾਰਾ ਸ਼ਿਲਪਾ ਸ਼ੈਟੀ ਅਤੇ ਉਸਦੀ ਮਾਂ ਸੁਨੰਦਾ ਸ਼ੈਟੀ ’ਤੇ ਵੀ ਮੁਸੀਬਤ ਆ ਸਕਦੀ ਹੈ। ਲਖਨਊ ਵਿਚ ਦਰਜ ਧੋਖਾਧੜੀ ਦੇ ਮਾਮਲੇ ਦੀ ਜਾਂਚ ਲਈ ਇਥੋਂ ਇਕ ਟੀਮ ਮੁੰਬਈ ਪਹੁੰਚ ਰਹੀ ਹੈ। ਇਹ ਟੀਮ ਸ਼ਿਲਪਾ ਸ਼ੈਟੀ ਅਤੇ ਊਸਦੀ ਮਾਂ ਸੁਨੰਦਾ ਕੋਲੋਂ ਪੁੱਛਗਿੱਛ ਕਰ ਸਕਦੀ ਹੈ। ਆਰੋਪ ਹੈ ਕਿ ‘ਆਇਓਸਿਸ ਸਿਲਮਿੰਗ ਸਕਿਨ ਸੈਲੂਨ ਅਤੇ ਸਪਾ ਵੈਲਨੈਸ ਸੈਂਟਰ’ ਦੀ ਬ੍ਰਾਂਚ ਖੋਲ੍ਹਣ ਦੇ ਨਾਮ ’ਤੇ ਦੋਵਾਂ ਦੀ ਕੰਪਨੀ ਦੇ ਵਿਅਕਤੀਆਂ ਨੇ ਕਰੋੜਾਂ ਰੁਪਏ ਦੀ ਠੱਗੀ ਕੀਤੀ ਹੈ। ਪੈਸਾ ਲੈ ਕੇ ਵੀ ਅਦਾਕਾਰਾ ਅਤੇ ਉਸਦੀ ਮਾਂ ਨੇ ਆਪਣਾ ਕਮਿਟਮੈਂਟ ਪੂਰਾ ਨਹੀਂ ਕੀਤਾ। ਨਾ ਤਾਂ ਸ਼ਿਲਪਾ ਬ੍ਰਾਂਚ ਦੀ ਓਪਨਿੰਗ ਦੌਰਾਨ ਉਥੇ ਪਹੁੰਚੀ ਅਤੇ ਨਾ ਹੀ ਉਸਦੀ ਕੰਪਨੀ ਦੇ ਵਿਅਕਤੀਆਂ ਨੇ ਕੋਈ ਮੱਦਦ ਕੀਤੀ।
ਇਸ ਮਾਮਲੇ ਵਿਚ ਲਖਨਊ ਦੇ ਪੁਲਿਸ ਸਟੇਸ਼ਨ ਵਿਚ ‘ਓਮੈਕਸ ਹਾਈਟਸ’ ਨਿਵਾਸੀ ਜਯੋਤਸਨਾ ਚੌਹਾਨ ਨੇ ਅਤੇ ਹਜਰਤਗੰਜ ਥਾਣੇ ਵਿਚ ਰੋਹਿਤ ਬੀਰ ਸਿੰਘ ਨੇ ਠੱਗੀ ਦਾ ਕੇਸ ਦਰਜ ਕਰਾਇਆ ਸੀ। ਦੋਵਾਂ ਮਾਮਲਿਆਂ ਦੀ ਜਾਂਚ ਵਿਚ ਸ਼ਿਲਪਾ ਅਤੇ ਉਸਦੀ ਮਾਂ ਸੁਨੰਦਾ ਦੀ ਭੂਮਿਕਾ ਸਾਹਮਣੇ ਆਈ ਹੈ। ਹਜਰਤਗੰਜ ਪੁਲਿਸ ਨੇ ਪੁੱਛਗਿੱਛ ਦੇ ਲਈ ਦੋਵਾਂ ਨੂੰ ਇਕ ਮਹੀਨੇ ਪਹਿਲਾਂ ਸੰਮਣ ਭੇਜਿਆ ਸੀ।
ਜ਼ਿਕਰਯੋਗ ਹੈ ਕਿ ਸ਼ਿਲਪਾ ਸ਼ੈਟੀ ਦਾ ਪਤੀ ਰਾਜ ਕੁੰਦਰਾ ਵੀ ਅਸ਼ਲੀਲ ਫਿਲਮਾਂ ਬਣਾਉਣ ਦੇ ਮਾਮਲੇ ਵਿਚ ਜੇਲ੍ਹ ਵਿਚ ਬੰਦ ਹੈ ਅਤੇ ਕੁੰਦਰਾ ’ਤੇ ਆਰੋਪ ਹਨ ਕਿ ਉਸਦੇ ਇਸ਼ਾਰੇ ’ਤੇ ਮੁੰਬਈ ’ਚ ਇਕ ਕਿਰਾਏ ਦੇ ਬੰਗਲੇ ’ਚ ਅਸ਼ਲੀਲ ਫਿਲਮਾਂ ਬਣਦੀਆਂ ਸਨ। ਰਾਜ ਕੁੰਦਰਾ ਨੂੰ ਲੰਘੀ 19 ਜੁਲਾਈ ਨੂੰ ਗਿ੍ਰਫਤਾਰ ਕੀਤਾ ਗਿਆ ਸੀ ਅਤੇ ਉਹ 10 ਅਗਸਤ ਤੱਕ ਜੁਡੀਸ਼ੀਅਲ ਹਿਰਾਸਤ ਵਿਚ ਹੈ। ਧਿਆਨ ਰਹੇ ਕਿ ਰਾਜ ਕੁੰਦਰਾ ਸਣੇ 11 ਵਿਅਕਤੀਆਂ ਨੂੰ ਪੁਲਿਸ ਗਿ੍ਰਫਤਾਰ ਕਰ ਚੁੱਕੀ ਹੈ ਅਤੇ ਸ਼ਿਲਪਾ ਕੋਲੋਂ ਵੀ ਕ੍ਰਾਈਮ ਬ੍ਰਾਂਚ ਦੀ ਇਕ ਟੀਮ ਨੇ ਪੁੱਛਗਿੱਛ ਕੀਤੀ ਸੀ।

 

RELATED ARTICLES
POPULAR POSTS