2 C
Toronto
Friday, November 27, 2026
spot_img
HomeਕੈਨੇਡਾFrontਚੇਨੱਈ ਦੇ ਇਕ ਸ਼ਰਧਾਲੂ ਨੇ ਤਿਰੂਪਤੀ ਮੰਦਰ ਨੂੰ 121 ਕਿਲੋ ਸੋਨਾ ਕੀਤਾ...

ਚੇਨੱਈ ਦੇ ਇਕ ਸ਼ਰਧਾਲੂ ਨੇ ਤਿਰੂਪਤੀ ਮੰਦਰ ਨੂੰ 121 ਕਿਲੋ ਸੋਨਾ ਕੀਤਾ ਦਾਨ

ਚੇਨੱਈ ਦੇ ਇਕ ਸ਼ਰਧਾਲੂ ਨੇ ਤਿਰੂਪਤੀ ਮੰਦਰ ਨੂੰ 121 ਕਿਲੋ ਸੋਨਾ ਕੀਤਾ ਦਾਨ
ਕਿਸੇ ਇਕ ਸ਼ਰਧਾਲੂ ਵੱਲੋਂ ਮੰਦਰ ਨੂੰ ਹੁਣ ਤੱਕ ਦਾ ਸਭ ਤੋਂ ਵੱਡਾ ਦਾਨ
ਨਵੀਂ ਦਿੱਲੀ/ਬਿਊਰੋ ਨਿਊਜ਼
ਚੇਨੱਈ ਦੇ ਇਕ ਸ਼ਰਧਾਲੂ ਨੇ ਤਿਰੂਮਲਾ ਸਥਿਤ ਤਿਰੂਪਤੀ ਮੰਦਰ ਵਿੱਚ 121 ਕਿਲੋ ਸੋਨੇ ਦੇ ਗਹਿਣੇ ਦਾਨ ਕੀਤੇ ਹਨ ਅਤੇ ਕਿਸੇ ਇਕ ਸ਼ਰਧਾਲੂ ਵੱਲੋਂ ਮੰਦਰ ਨੂੰ ਹੁਣ ਤੱਕ ਦਾ ਇਹ ਸਭ ਤੋਂ ਵੱਡਾ ਦਾਨ ਹੈ। ਇਨ੍ਹਾਂ ਗਹਿਣਿਆਂ ਦੀ ਕੀਮਤ ਕਰੀਬ 208 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਹ ਦਾਨ ਚੇਨੱਈ ਦੇ ਰਹਿਣ ਵਾਲੇ ਵਰਧਮਾਨ ਜੈਨ ਅਤੇ ਉਨ੍ਹਾਂ ਦੀ ਪਤਨੀ ਰਾਧਿਕਾ ਜੈਨ ਨੇ ਦਿੱਤਾ ਹੈ। ਇਹ ਦਾਨ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਦੀ ਮੌਜੂਦਗੀ ਵਿੱਚ ਕੀਤਾ ਗਿਆ। ਇਸ ਦਾਨ ਵਿੱਚ ਨੌਂ ਸੈੱਟਾਂ ਵਿੱਚ ਰੱਖੇ 45 ਗਹਿਣੇ ਅਤੇ 238.2 ਕੈਰੇਟ ਦੇ ਹੀਰੇ ਸ਼ਾਮਲ ਹਨ। ਇਨ੍ਹਾਂ ਵਿੱਚ ਭਗਵਾਨ ਸ੍ਰੀ ਵੈਂਕਟੇਸ਼ਵਰ ਦਾ ਮੁਕਟ ਅਤੇ ਪੈਰਾਂ ਦੇ ਗਹਿਣੇ ਵੀ ਸ਼ਾਮਲ ਹਨ। ਤਿਰੂਮਲਾ ਤਿਰੂਪਤੀ ਦੇਵਸਥਾਨਮ ਅਨੁਸਾਰ ਕਿਸੇ ਇਕ ਸ਼ਰਧਾਲੂ ਵੱਲੋਂ ਭਗਵਾਨ ਵੈਂਕਟੇਸ਼ਵਰ ਨੂੰ ਦਿੱਤਾ ਗਿਆ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਦਾਨ ਹੈ। ਚੇਨੱਈ ਦੀ ਕੰਪਨੀ ‘ਵਾਰਾ ਫਿਊਚਰ ਐੱਲਐੱਲਪੀ’ ਦੇ ਚੇਅਰਮੈਨ ਵਰਧਮਾਨ ਜੈਨ ਨੇ ਇਹ 121 ਕਿਲੋ ਸੋਨਾ ਦਾਨ ਕੀਤਾ ਹੈ। ਵਰਧਮਾਨ ਨੇ ਕੰਪਨੀ ਵਿੱਚ ਆਪਣੀ 60 ਫੀਸਦੀ ਹਿੱਸੇਦਾਰੀ ਵੇਚ ਕੇ 6,000 ਕਰੋੜ ਰੁਪਏ ਹਾਸਲ ਕੀਤੇ ਸਨ। ਉਨ੍ਹਾਂ ਨੇ ਇਸੇ ਰਕਮ ਵਿੱਚੋਂ ਭਗਵਾਨ ਸ੍ਰੀ ਵੈਂਕਟੇਸ਼ਵਰ ਨੂੰ ਸੋਨੇ ਦੇ ਇਹ ਗਹਿਣੇ ਭੇਟ ਕੀਤੇ ਹਨ।

RELATED ARTICLES
POPULAR POSTS