Breaking News
Home / ਭਾਰਤ / ਹਵਾਈ ਫੌਜ ਦੇ ਨਵੇਂ ਮੁਖੀ ਭਦੌਰੀਆ ਨੇ ਸੰਭਾਲਿਆ ਅਹੁਦਾ

ਹਵਾਈ ਫੌਜ ਦੇ ਨਵੇਂ ਮੁਖੀ ਭਦੌਰੀਆ ਨੇ ਸੰਭਾਲਿਆ ਅਹੁਦਾ

ਬੀ.ਐਸ. ਧਨੋਆ ਹੋਏ ਸੇਵਾ ਮੁਕਤ
ਨਵੀਂ ਦਿੱਲੀ/ਬਿਊਰੋ ਨਿਊਜ਼
ਏਅਰ ਚੀਫ ਮਾਰਸ਼ਲ ਰਾਕੇਸ਼ ਕੁਮਾਰ ਭਦੌਰੀਆ ਨੇ ਅੱਜ ਭਾਰਤੀ ਹਵਾਈ ਫੌਜ ਦੇ 26ਵੇਂ ਮੁਖੀ ਦਾ ਅਹੁਦਾ ਸੰਭਾਲ ਲਿਆ। ਹਵਾਈ ਫੌਜ ਦੇ ਸਾਬਕਾ ਮੁਖੀ ਬੀ.ਐਸ. ਧਨੋਆ ਨੇ ਉਨ੍ਹਾਂ ਨੂੰ ਕਾਰਜਭਾਰ ਸੰਭਾਲਿਆ। ਧਿਆਨ ਰਹੇ ਅੱਜ ਬੀ.ਐਸ. ਧਨੋਆ ਸੇਵਾ ਮੁਕਤ ਹੋ ਗਏ ਹਨ। ਸੇਵਾ ਮੁਕਤ ਹੋਣ ਤੋਂ ਪਹਿਲਾਂ ਧਨੋਆ ਦਿੱਲੀ ਸਥਿਤ ਕੌਮੀ ਯੁੱਧ ਸਮਾਰਕ ‘ਤੇ ਪਹੁੰਚੇ ਅਤੇ ਇੱਥੇ ਉਨ੍ਹਾਂ ਨੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਧਨੋਆ ਨੇ 31 ਦਸੰਬਰ 2016 ਨੂੰ ਅਹੁਦਾ ਸੰਭਾਲਿਆ ਸੀ।
ਅਹੁਦਾ ਸੰਭਾਲਣ ਤੋਂ ਬਾਅਦ ਹਵਾਈ ਫੌਜ ਦੇ ਮੁਖੀ ਭਦੌਰੀਆ ਨੇ ਕਿਹਾ ਕਿ ਅਸੀਂ ਪਾਕਿਸਤਾਨ ਦੀ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹਾਂ।

Check Also

ਇਲੈਕਸ਼ਨ ਕਮਿਸ਼ਨ ਨੇ ਪੀਐਮ ਮੋਦੀ ਦੀ ਸਪੀਚ ਦੇ ਖਿਲਾਫ ਜਾਂਚ ਕੀਤੀ ਸ਼ੁਰੂ

ਪੀਐਮ ਨੇ ਕਿਹਾ ਸੀ ਕਿ ਕਾਂਗਰਸ ਸੱਤਾ ’ਚ ਆਈ ਤਾਂ ਲੋਕਾਂ ਦੀ ਜਾਇਦਾਦ ਮੁਸਲਮਾਨਾਂ ’ਚ …