Breaking News
Home / ਭਾਰਤ / ਡੋਪਿੰਗ ਕਾਰਨ ਰੂਸ ‘ਤੇ ਲੱਗੀ ਚਾਰ ਸਾਲ ਲਈ ਪਾਬੰਦੀ

ਡੋਪਿੰਗ ਕਾਰਨ ਰੂਸ ‘ਤੇ ਲੱਗੀ ਚਾਰ ਸਾਲ ਲਈ ਪਾਬੰਦੀ

ਉਲੰਪਿਕ ਅਤੇ ਫੁੱਟਬਾਲ ਵਰਲਡ ਕੱਪ ਨਹੀਂ ਖੇਡ ਸਕੇਗਾ ਰੂਸ
ਨਵੀਂ ਦਿੱਲੀ/ਬਿਊਰੋ ਨਿਊਜ਼
ਵਰਲਡ ਐਂਟੀ ਡੋਪਿੰਗ ਏਜੰਸੀ (ਵਾਡਾ) ਨੇ ਅੱਜ ਰੂਸ ‘ਤੇ ਚਾਰ ਸਾਲ ਲਈ ਪਾਬੰਦੀ ਲਗਾ ਦਿੱਤੀ ਹੈ। ਰੂਸ ਹੁਣ 2020 ਵਿਚ ਜਪਾਨ ਉਲੰਪਿਕ ਅਤੇ 2022 ਵਿਚ ਕਤਰ ਵਿਚ ਹੋਣ ਵਾਲੇ ਫੁੱਟਬਾਲ ਵਰਲਡ ਕੱਪ ਵਿਚ ਹਿੱਸਾ ਨਹੀਂ ਲੈ ਸਕੇਗਾ। ਨਾਲ ਹੀ ਉਹ ਵਿੰਟਰ ਉਲੰਪਿਕ ਅਤੇ ਪੈਰਾ ਉਲੰਪਿਕ ਵਿਚ ਵੀ ਭਾਗ ਨਹੀਂ ਲੈ ਸਕੇਗਾ। ਵਰਲਡ ਐਂਟੀ ਡੋਪਿੰਗ ਏਜੰਸੀ ਨੇ ਕਿਹਾ ਕਿ ਰੂਸ ‘ਤੇ ਆਰੋਪ ਸੀ ਕਿ ਉਹ ਡੋਪ ਟੈਸਟ ਲਈ ਆਪਣੇ ਅਥਲੀਟਾਂ ਦੇ ਗਲਤ ਨਮੂਨੇ ਭੇਜ ਰਿਹਾ ਹੈ। ਜਾਂਚ ਵਿਚ ਵੀ ਇਹ ਸਹੀ ਪਾਇਆ ਗਿਆ ਕਿ ਰੂਸ ਨੇ ਅਜਿਹੇ ਨੂਮਾਨਿਆਂ ਨਾਲ ਛੇੜਛਾੜ ਕੀਤੀ ਹੈ। ਜ਼ਿਕਰਯੋਗ ਹੈ ਕਿ ਸਵਿੱਟਜ਼ਰਲੈਂਡ ਵਿਚ ਵਾਡਾ ਦੀ 12 ਮੈਂਬਰੀ ਕਮੇਟੀ ਨੇ ਰੂਸ ਖਿਲਾਫ ਇਹ ਫੈਸਲਾ ਲਿਆ।

Check Also

ਰਾਮਨੌਮੀ ਦਾ ਤਿਉਹਾਰ ਦੇਸ਼ ਅਤੇ ਵਿਦੇਸ਼ਾਂ ’ਚ ਧੂਮਧਾਮ ਨਾਲ ਮਨਾਇਆ ਗਿਆ

ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ ਨਵੀਂ …