
ਅੰਮਿ੍ਰਤਸਰ ਨੇੜੇ ਰਈਆ ਵਿਖੇ ਵੀ ਨਹਿਰ ’ਚ ਪਿਆ ਪਾੜ
ਚੰਡੀਗੜ੍ਹ/ਬਿਊਰੋ ਨਿਊਜ਼
ਜੰਮੂ ਖੇਤਰ ਦੇ ਪਹਾੜੀ ਜ਼ਿਲ੍ਹੇ ਕਿਸ਼ਤਵਾੜ ਦੇ ਪੱਡਰ ਵਿਚ ਬੱਦਲ ਫਟਣ ਕਾਰਨ 33 ਵਿਅਕਤੀਆਂ ਦੀ ਜਾਨ ਚਲੇ ਗਈ ਹੈ। ਅਧਿਕਾਰੀਆਂ ਵਲੋਂ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਮਿ੍ਰਤਕਾਂ ਦੀ ਗਿਣਤੀ ਹੋਰ ਵਧ ਸਕਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪ੍ਰਭਾਵਿਤ ਖੇਤਰ ਵਿਚ 200 ਤੋਂ 300 ਵਿਅਕਤੀਆਂ ਦੇ ਫਸੇ ਹੋਣ ਦਾ ਖਦਸ਼ਾ ਹੈ। ਦੱਸਿਆ ਗਿਆ ਕਿ ਲੰਘੀ ਰਾਤ ਤੋਂ ਲਗਾਤਾਰ ਮੀਂਹ ਪੈਣ ਕਰਕੇ ਪਾਣੀ ਦਾ ਵਹਾਅ ਪਹਿਲਾਂ ਹੀ ਜ਼ਿਆਦਾ ਸੀ। ਪ੍ਰਸ਼ਾਸਨ ਨੇ ਤੁਰੰਤ ਕਰਵਾਈ ਕਰਦਿਆਂ ਬਚਾਅ ਟੀਮਾਂ ਨੂੰ ਪ੍ਰਭਾਵਿਤ ਖੇਤਰਾਂ ਵਿਚ ਭੇਜਿਆ ਹੈ। ਇਸੇ ਦੌਰਾਨ ਅੰਮਿ੍ਰਤਸਰ ਨੇੜੇ ਰਈਆ ਵਿਖੇ ਵੀ ਨਹਿਰ ਵਿਚ ਪਾੜ ਪੈਣ ਕਾਰਨ ਨੀਵੇਂ ਖੇਤਾਂ ਵਿਚ ਛੇ-ਛੇ ਫੁੱਟ ਪਾਣੀ ਭਰ ਗਿਆ ਹੈ। ਅੰਮਿ੍ਰਤਸਰ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਮੌਕੇ ’ਤੇ ਪਹੁੰਚ ਕੇ ਹਾਲਾਤ ਦਾ ਜਾਇਜ਼ਾ ਲਿਆ ਹੈ।

