ਉਤਰ ਪ੍ਰਦੇਸ਼ ‘ਚ ਭਾਜਪਾ ਦਾ ‘ਕਮਲ’ ਕਮਲਾਇਆ
ਨਵੀਂ ਦਿੱਲੀ/ਬਿਊਰੋ ਨਿਊਜ਼
ਉਤਰ ਪ੍ਰਦੇਸ਼ ਅਤੇ ਬਿਹਾਰ ‘ਚ ਤਿੰਨ ਲੋਕ ਸਭਾ ਸੀਟਾਂ ‘ਤੇ ਹੋਈ ਚੋਣ ਵਿਚ ਭਾਜਪਾ ਹਾਰ ਗਈ ਹੈ। ਭਾਜਪਾ ਉਤਰ ਪ੍ਰਦੇਸ਼ ਵਿਚ ਸਮਾਜਵਾਦੀ ਪਾਰਟੀ ਅਤੇ ਬਸਪਾ ਦੇ ਜਾਲ ਵਿਚ ਫਸ ਗਈ। ਸਮਾਜਵਾਦੀ ਪਾਰਟੀ ਅਤੇ ਬਸਪਾ ਨੇ ਮਿਲ ਕੇ 27 ਸਾਲਾਂ ਤੋਂ ਭਾਜਪਾ ਦਾ ਗੜ੍ਹ ਰਹੀ ਗੋਰਖਪੁਰ ਸੀਟ ਜਿੱਤ ਲਈ ਅਤੇ ਇਸ ਸੀਟ ‘ਤੇ ਸਪਾ ਦੇ ਉਮੀਦਵਾਰ ਪ੍ਰਵੀਨ ਨਿਸ਼ਾਦ 21 ਹਜ਼ਾਰ ਤੋਂ ਵੱਧ ਵੋਟਾਂ ਨਾਲ ਜੇਤੂ ਰਹੇ ਹਨ। ਇਸਦੇ ਨਾਲ ਹੀ ਫੂਲਪੁਰ ਸੀਟ ਤੋਂ ਵੀ ਭਾਜਪਾ ਨੂੰ ਹਾਰ ਹੀ ਨਸੀਬ ਹੋਈ ਹੈ ਅਤੇ ਇੱਥੋਂ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਨਗੇਂਦਰ ਪ੍ਰਤਾਪ ਨੇ 59 ਹਜ਼ਾਰ ਤੋਂ ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਹੈ। ਇਨ੍ਹਾਂ ਨਤੀਜਿਆਂ ਨੂੰ 2019 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਬਿਹਾਰ ਵਿਚ ਅਰਰੀਆ ਲੋਕ ਸਭਾ ਸੀਟ ਤੋਂ ਆਰਜੇਡੀ ਦੇ ਉਮੀਦਵਾਰ ਸਰਫਰਾਜ ਨੇ ਭਾਜਪਾ ਦੇ ਉਮੀਦਵਾਰ ਨੂੰ 57 ਹਜ਼ਾਰ ਤੋਂ ਵੱਧ ਨਾਲ ਹਰਾਇਆ ਹੈ। ਉਧਰ ਬਿਹਾਰ ਵਿੱਚ ਭਭੂਆ ਅਤੇ ਜਹਾਨਾਬਾਦ ਵਿਧਾਨ ਸਭਾ ਸੀਟਾਂ ਵਿੱਚੋਂ ਭਭੂਆ ਸੀਟ ਭਾਜਪਾ ਉਮੀਦਵਾਰ ਰੌਕੀ ਪਾਂਡੇ ਨੇ ਜਿੱਤੀ ਹੈ ਅਤੇ ਜਹਾਨਾਬਾਦ ਸੀਟ ਤੋਂ ਆਰਜੇਡੀ ਜੇਤੂ ਰਹੀ ਹੈ।
Check Also
ਸੰਵਿਧਾਨ ਦਿਵਸ ਮੌਕੇ ਰਾਸ਼ਟਰਪਤੀ ਨੇ ਸੰਸਦ ਦੇ ਸਾਂਝੇ ਸਦਨ ਨੂੰ ਕੀਤਾ ਸੰਬੋਧਨ
ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਮੰਗਲਵਾਰ ਨੂੰ …