26.3 C
Toronto
Tuesday, May 26, 2026
spot_img
HomeਕੈਨੇਡਾFrontਆਨਲਾਈਨ ਟਿਕਟ ਬੁਕਿੰਗ ਵਿੱਚ ਫਰਜੀਵਾੜੇ ’ਤੇ ਆਈ.ਆਰ.ਸੀ.ਟੀ.ਸੀ. ਦੀ ਵੱਡੀ ਕਾਰਵਾਈ

ਆਨਲਾਈਨ ਟਿਕਟ ਬੁਕਿੰਗ ਵਿੱਚ ਫਰਜੀਵਾੜੇ ’ਤੇ ਆਈ.ਆਰ.ਸੀ.ਟੀ.ਸੀ. ਦੀ ਵੱਡੀ ਕਾਰਵਾਈ


3.03 ਕਰੋੜ ਸ਼ੱਕੀ ਯੂਜ਼ਰ ਪ੍ਰੋਫਾਈਲ ਬਲਾਕ
ਨਵੀਂ ਦਿੱਲੀ/ਬਿਊਰੋ ਨਿਊਜ਼
ਆਈ.ਆਰ.ਸੀ.ਟੀ.ਸੀ. ਨੇ ਆਨਲਾਈਨ ਟਿਕਟ ਬੁਕਿੰਗ ਵਿੱਚ ਹੋ ਰਹੇ ਫਰਜੀਵਾੜੇ ਖਿਲਾਫ ਵੱਡੀ ਕਾਰਵਾਈ ਕਰਦਿਆਂ ਸਾਲ 2025 ਦੌਰਾਨ 3.03 ਕਰੋੜ ਸ਼ੱਕੀ ਯੂਜ਼ਰ ਪ੍ਰੋਫਾਈਲ ਬਲਾਕ ਕਰ ਦਿੱਤੀਆਂ ਹਨ। ਇਸਦੇ ਨਾਲ ਹੀ ਟਿਕਟ ਬੁਕਿੰਗ ਪ੍ਰਕਿਰਿਆ ਨੂੰ ਹੋਰ ਸੁਰੱਖਿਅਤ ਅਤੇ ਪਾਰਦਰਸ਼ੀ ਬਣਾਉਣ ਲਈ ਆਧਾਰ-ਅਧਾਰਿਤ ਨਵੇਂ ਨਿਯਮ ਵੀ ਲਾਗੂ ਕੀਤੇ ਗਏ ਹਨ। ਇਹ ਕਦਮ ਰੇਲ ਮੰਤਰਾਲੇ ਦੇ ਅਧੀਨ ਯਾਤਰੀਆਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਵੱਲ ਇਕ ਮਹੱਤਵਪੂਰਨ ਪਹਿਲ ਮੰਨੀ ਜਾ ਰਹੀ ਹੈ। ਇਸ ਮੁਹਿੰਮ ਦੇ ਤਹਿਤ ਆਈ.ਆਰ.ਸੀ.ਟੀ.ਸੀ. ਨੇ ਆਪਣੀ ਵੈੱਬਸਾਈਟ ਅਤੇ   ਮੋਬਾਈਲ ਐਪ ਦੇ ਯੂਜ਼ਰ ਇੰਟਰਫੇਸ ਨੂੰ ਹੋਰ ਆਸਾਨ, ਤੇਜ਼ ਅਤੇ ਯੂਜ਼ਰ-ਫਰੈਂਡਲੀ ਬਣਾਇਆ ਹੈ। ਹੁਣ ਲਾਗ-ਇਨ ਪ੍ਰਕਿਰਿਆ ਨੂੰ ਤੇਜ਼ ਕੀਤਾ ਗਿਆ ਹੈ, ਫਾਰਮ ਦੇ ਖਾਨਿਆਂ ਨੂੰ ਨਵੇਂ ਤਰੀਕੇ ਨਾਲ ਸਜਾਇਆ ਗਿਆ ਹੈ ਅਤੇ ਟ੍ਰੇਨਾਂ ਦੀ ਸੂਚੀ ਨੂੰ ‘ਡਿਪਾਰਚਰ ਟਾਈਮ’ ਦੇ ਅਧਾਰ ’ਤੇ ਦਰਸਾਇਆ ਜਾ ਰਿਹਾ ਹੈ।

RELATED ARTICLES
POPULAR POSTS