1.3 C
Toronto
Thursday, November 26, 2026
spot_img
HomeਕੈਨੇਡਾFrontਕੀ ਕੇਜਰੀਵਾਲ ਮੋਗੇ ਮੁੜ ਵਖਵਾਦੀ ਤਾਕਤਾਂ ਨੂੰ ਮਿਲਣ ਆਏ ਹਨ-ਸੁਨੀਲ ਜਾਖੜ

ਕੀ ਕੇਜਰੀਵਾਲ ਮੋਗੇ ਮੁੜ ਵਖਵਾਦੀ ਤਾਕਤਾਂ ਨੂੰ ਮਿਲਣ ਆਏ ਹਨ-ਸੁਨੀਲ ਜਾਖੜ

ਕੀ ਕੇਜਰੀਵਾਲ ਮੋਗੇ ਮੁੜ ਵਖਵਾਦੀ ਤਾਕਤਾਂ ਨੂੰ ਮਿਲਣ ਆਏ ਹਨ-ਸੁਨੀਲ ਜਾਖੜ
-ਕਿਹਾ, ਡਰ ਦਾ ਮਹੌਲ ਪੈਦਾ ਕਰਨਾ ਅਤੇ ਸਾਮ, ਦੰਡ, ਭੇਦ, ਲੜਾਈ, ਝਗੜਾ ਆਪ ਦੀ ਅਧਿਕਾਰਤ ਨੀਤੀ
-ਇਸੇ ਤਹਿਤ ਗੈਂਗਸਟਰਾਂ ਤੇ ਗੁੰਡਿਆਂ ਨੂੰ ਪਾਰਟੀ ਵਿਚ ਕੀਤਾ ਜਾ ਰਿਹਾ ਹੈ ਸ਼ਾਮਿਲ
-ਮੋਗਾ ਦੀ ਸਿਆਸੀ ਰੈਲੀ ਲੋਕਾਂ ਦੇ ਪੈਸੇ ਨਾਲ ਕਰਨ ਨੂੰ ਦੱਸਿਆ ਵੱਡਾ ਭ੍ਰਿਸ਼ਟਾਚਾਰ

ਚੰਡੀਗੜ੍ਹ, 26 ਨਵੰਬਰ – ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਆਪ ਸੁਪਰੀਮੋ ਵੱਲੋਂ ਸਰਕਾਰੀ ਪੈਸੇ ਨਾਲ ਮੋਗਾ ਵਿਚ ਕੀਤੀ ਸਿਆਸੀ ਰੈਲੀ ਤੇ ਤੰਜ ਕਰਦਿਆਂ ਕਿਹਾ ਹੈ ਕਿ ਕੀ ਆਪਣੇ ਇਸ ਮੋਗੇ ਦੌਰੇ ਦੌਰਾਨ ਵੀ ਉਹ 2017 ਵਾਂਗ ਖਾਲਿਸਤਾਨੀ ਕੰਮੰਡੋ ਫੋਰਸ ਦੇ ਕਾਰਕੂਨ ਦੇ ਘਰ ਰੁਕਣਗੇ।
ਸੁਨੀਲ ਜਾਖੜ ਨੇ ਸਵਾਲ ਉਠਾਇਆ ਕਿ ਜਿਸ ਤਰਾਂ ਆਪ ਨੇ ਸਾਮ, ਦੰਡ, ਭੇਦ, ਲੜਾਈ, ਝਗੜਾ ਦੀ ਆਪਣੀ ਐਲਾਣੀਆਂ ਨੀਤੀ ਤਹਿਤ ਆਪ ਪਾਰਟੀ ਵੱਲੋਂ ਗੈਂਗਸਟਰਾਂ ਤੇ ਗੁੰਡਿਆਂ ਨੂੰ ਪਾਰਟੀ ਵਿਚ ਸ਼ਾਮਿਲ ਕੀਤਾ ਜਾ ਰਿਹਾ ਹੈ ਕੀ ਉਹ ਹੁਣ ਵੱਖਵਾਦੀਆਂ ਨੂੰ ਵੀ ਟਿਕਟਾਂ ਦੇਣਗੇ। ਉਨ੍ਹਾਂ ਨੇ ਆਖਿਆ ਕਿ ਆਪ ਪਾਰਟੀ ਜਦੋਂ ਤੋਂ ਸੱਤਾ ਵਿਚ ਆਈ ਹੈ ਰਾਜ ਦਾ ਮਹੌਲ ਲਗਾਤਾਰ ਖਰਾਬ ਹੀ ਹੁੰਦਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਇਸ ਪਾਰਟੀ ਦੀ ਨੀਤੀ ਦਾ ਹਿੱਸਾ ਹੀ ਹੈ ਤਾਂਕਿ ਲੋਕਾਂ ਵਿਚ ਡਰ ਦਾ ਮਹੌਲ ਪੈਦਾ ਕੀਤਾ ਜਾਵੇ।

ਇਸੇ ਤਰਾਂ ਉਨ੍ਹਾਂ ਨੇ ਕਿਹਾ ਕਿ ਜਿਸ ਤਰਾਂ ਅੱਜ ਦੀ ਮੋਗਾ ਰੈਲੀ ਨੂੰ ਸਿਆਸੀ ਰੂਪ ਦਿੱਤਾ ਗਿਆ ਹੈ ਇਸਨੂੰ ਕਿਸੇ ਵੀ ਤਰਾਂ ਨਾਲ ਸਰਕਾਰੀ ਰਾਜ ਪੱਧਰੀ ਸਮਾਗਮ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਨੇ ਇਸ ਰੈਲੀ ਦੇ ਇੰਤਜਾਮ ਕਰਨ ਵਾਲੇ ਅਫ਼ਸਰਾਂ ਨੂੰ ਵੀ ਯਾਦ ਕਰਵਾਇਆ ਕਿ ਉਹ ਬਿੱਲ ਪਾਸ ਕਰਦੇ ਸਮੇਂ ਸਾਰੇ ਕਾਨੂੰਨਾਂ ਤੇ ਨਿਯਮਾਂ ਨੂੰ ਪੜ੍ਹ ਲੈਣ, ਕਿਉਂਕਿ ਪੰਜਾਬ ਦੇ ਲੋਕਾਂ ਦੇ ਪੈਸੇ ਦੀ ਲੁੱਟ ਕਰਨ ਵਾਲਿਆਂ ਦੇ ਨਾਲ ਹਿਸਾਬ ਸਭ ਦਾ ਹੋਵੇਗਾ।

ਆਪ ਦੀ ਵੱਖਵਾਦੀ ਤਾਕਤਾਂ ਨਾਲ ਨੇੜਤਾ ਅਤੇ ਮਹੌਲ ਖਰਾਬ ਕਰਨ ਸਬੰਧੀ ਨੀਤੀ ਸਬੰਧੀ ਸੁਨੀਲ ਜਾਖੜ ਨੇ ਸੋਸ਼ਲ ਮੀਡੀਆ ਤੇ ਸਾਂਝਾ ਕੀਤੇ ਸੁਨੇਹੇ ਵਿਚ ਲਿਖਿਆ ਹੈ ਕਿ, ਅੱਜ ਜਦੋਂ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਸੰਵਿਧਾਨ ਦਿਵਸ ਮਨਾ ਰਹੇ ਹਨ, ਕੀ ਉਹ ਦੱਸ ਸਕਦੇ ਹਨ ਕਿ ਸੰਵਿਧਾਨ ਵਿੱਚ ਕਿੱਥੇ ਲਿਖਿਆ ਹੈ ਕਿ ‘ਆਪ’ ਨੂੰ ਚੋਣਾਂ ਜਿੱਤਣ ਲਈ “ਸਾਮ, ਦਾਮ, ਦੰਡ, ਭੇਦ, ਲੜਾਈ-ਝਗੜਾ, ਝੂਠ-ਸੱਚ” ਦਾ ਸਹਾਰਾ ਲੈਣ ਦੀ ਇਜਾਜ਼ਤ ਹੈ?

ਅਤੇ ਮੋਗਾ ਆ ਕੇ ਕੀ ਉਹ ਖ਼ਾਲਿਸਤਾਨ ਕਮਾਂਡੋ ਫੋਰਸ ਦੇ ਉਸ ਕਥਿਤ ਸਮਰਥਕ ਨੂੰ ਵੀ ਪਾਰਟੀ ਵਿੱਚ ਸ਼ਾਮਲ ਕਰਨਗੇ, ਜਿਸ ਦੇ ਘਰ ਕੇਜਰੀਵਾਲ 2017 ਵਿੱਚ ਠਹਿਰੇ ਸਨ? ਕੀ ਉਹ ਉਸ ਨੂੰ ਵੀ ਗੈਂਗਸਟਰਾਂ ਅਤੇ ਅਪਰਾਧੀਆਂ ਦੀ ਉਸ ‘ਫ਼ੌਜ’ ਵਿੱਚ ਸ਼ਾਮਲ ਕਰਨਗੇ, ਜਿਸ ਨੂੰ ਉਨ੍ਹਾਂ ਨੇ ਪੰਜਾਬ ਵਿੱਚ ਹਫੜਾ-ਦਫੜੀ ਅਤੇ ਅਸ਼ਾਂਤੀ ਫੈਲਾਉਣ ਲਈ ਪਹਿਲਾਂ ਹੀ ਪਾਰਟੀ ਵਿੱਚ ਭਰਤੀ ਕੀਤਾ ਹੈ?

ਪੰਜਾਬ ਦੇ ਲੋਕ ਨਿੱਤ ਸੜਕਾਂ ਤੇ ਹੁੰਦੀ ਠਾਹ ਠਾਹ ਨੂੰ ਇਸਦੇ ਸਬੂਤ ਵਜੋਂ ਰੋਜ ਵੇਖ ਵੀ ਰਹੇ ਹਨ ਅਤੇ ਭੁਗਤ ਵੀ ਰਹੇ ਹਨ ।

RELATED ARTICLES
POPULAR POSTS