1.3 C
Toronto
Thursday, November 26, 2026
spot_img
HomeਕੈਨੇਡਾFrontਮੋਗਾ ’ਚ ‘ਖ਼ੁਸ਼ਹਾਲ ਰੈਲੀ’ ਵਿਚਾਲੇ ਨਸ਼ੇੜੀ ਪੁੱਤ ਨੇ ਪਿਓ ਨੂੰ ਮਾਰੀ ਗੋਲੀ;...

ਮੋਗਾ ’ਚ ‘ਖ਼ੁਸ਼ਹਾਲ ਰੈਲੀ’ ਵਿਚਾਲੇ ਨਸ਼ੇੜੀ ਪੁੱਤ ਨੇ ਪਿਓ ਨੂੰ ਮਾਰੀ ਗੋਲੀ; ਇਹ ਨਸ਼ਿਆਂ ਖ਼ਿਲਾਫ਼ ਨਹੀਂ, ਪੰਜਾਬ ਖ਼ਿਲਾਫ਼ ਜੰਗ: ਕੇਵਲ ਸਿੰਘ ਢਿੱਲੋਂ

ਮੋਗਾ ’ਚ ‘ਖ਼ੁਸ਼ਹਾਲ ਰੈਲੀ’ ਵਿਚਾਲੇ ਨਸ਼ੇੜੀ ਪੁੱਤ ਨੇ ਪਿਓ ਨੂੰ ਮਾਰੀ ਗੋਲੀ; ਇਹ ਨਸ਼ਿਆਂ ਖ਼ਿਲਾਫ਼ ਨਹੀਂ, ਪੰਜਾਬ ਖ਼ਿਲਾਫ਼ ਜੰਗ: ਕੇਵਲ ਸਿੰਘ ਢਿੱਲੋਂ

ਚੰਡੀਗੜ੍ਹ, 26 ਨਵੰਬਰ – ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਮੋਗਾ ਘਟਨਾ ’ਤੇ ‘ਆਪ’ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਇੱਕ ਪਾਸੇ ਮੋਗਾ ਵਿੱਚ ‘ਖ਼ੁਸ਼ਹਾਲ ਰੈਲੀ’ ਦਾ ਡਰਾਮਾ ਰਚਿਆ ਜਾ ਰਿਹਾ ਹੈ, ਦੂਜੇ ਪਾਸੇ ਉੱਥੇ ਹੀ ਨਸ਼ੇੜੀ ਪੁੱਤ ਨੇ ਆਪਣੇ ਪਿਓ ਨੂੰ ਗੋਲੀ ਮਾਰ ਦਿੱਤੀ। ਢਿੱਲੋਂ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੂੰ ਪੁੱਛਿਆ ਕਿ ਕੀ ਇਹ ਹੈ ‘ਖ਼ੁਸ਼ਹਾਲ ਪੰਜਾਬ’, ਜਿੱਥੇ ਨਸ਼ੇ ਪਰਿਵਾਰਾਂ ਦੇ ਖ਼ੂਨੀ ਰਿਸ਼ਤੇ ਤਬਾਹ ਕਰ ਰਹੇ ਹਨ?
ਉਨ੍ਹਾਂ ਸਵਾਲ ਕੀਤਾ ਕਿ 3 ਹਫ਼ਤਿਆਂ ’ਚ ਨਸ਼ਾ ਮੁਕਤੀ ਦੇ ਵਾਅਦੇ ਦਾ ਕੀ ਬਣਿਆ ਅਤੇ ਉੱਜੜੇ ਪਰਿਵਾਰ ਦੀ ਜ਼ਿੰਮੇਵਾਰੀ ਕੌਣ ਲਵੇਗਾ? ਕੀ ਜਾਨਾਂ ਬਚਾਉਣ ਨਾਲੋਂ ਸਿਆਸੀ ਰੈਲੀਆਂ ਵੱਧ ਜ਼ਰੂਰੀ ਹਨ? ਢਿੱਲੋਂ ਨੇ ਕਿਹਾ ਕਿ ਸਰਕਾਰ ਦੀ ਇਹ ਜੰਗ ਨਸ਼ਿਆਂ ਖ਼ਿਲਾਫ਼ ਨਹੀਂ, ਪੰਜਾਬ ਵਿਰੁੱਧ ਹੈ।
ਢਿੱਲੋਂ ਨੇ ਕੇਜਰੀਵਾਲ ਦੇ ਸਾਰੀਆਂ ਗਰੰਟੀਆਂ ਪੂਰੀਆਂ ਹੋਣ ਦੇ ਦਾਅਵੇ ‘ਤੇ ਸਵਾਲ ਕਰਦਿਆਂ ਕਿਹਾ ਕਿ ਨਸ਼ੇ ਦੇ ਮੁੱਦੇ ਤੇ ਆਪ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ। ਨਸ਼ੇ ਦੀ ਭੇਂਟ ਚੜ੍ਹ ਰਹੀ ਪੰਜਾਬ ਦੀ ਜਵਾਨੀ ਦੀਆਂ ਲਾਸ਼ਾਂ ‘ਤੇ ਖੁਸ਼ਹਾਲ ਰੈਲੀ ਕਰਨ ‘ਤੇ ਆਮ ਆਦਮੀ ਪਾਰਟੀ ਨੂੰ ਸ਼ਰਮ ਆਉਣੀ ਚਾਹੀਦੀ ਹੈ।
ਉਹਨਾਂ ਕਿਹਾ ਕਿ ਭ੍ਰਿਸ਼ਟਾਚਾਰ, ਕਰਜ਼ੇ, ਮਾਈਨਿੰਗ, ਲਾਅ ਐਂਡ ਆਰਡਰ ਉਪਰ ਕੇਜਰੀਵਾਲ ਤੇ ਮੁੱਖ ਮੰਤਰੀ ਨੇ ਇੱਕ ਸ਼ਬਦ ਨਹੀਂ ਬੋਲਿਆ। ਇਸਦਾ ਮਤਲਬ ਇਹ ਹੈ ਕਿ ਸਰਕਾਰ ਇਹਨਾਂ ਸਾਰੇ ਮੁੱਦਿਆਂ ਉਪਰ ਫੇਲ ਰਹੀ ਹੈ ਅਤੇ ਇਸ ਬੇਈਮਾਨ ਸਰਕਾਰ ਤੋਂ ਇੱਕ ਇੱਕ ਗਰੰਟੀ ਦਾ ਹਿਸਾਬ ਲੈਣ ਲਈ ਪੰਜਾਬ ਦੇ ਲੋਕ ਪੂਰੀ ਤਰ੍ਹਾਂ ਤਿਆਰ ਬੈਠੇ ਹਨ।

RELATED ARTICLES
POPULAR POSTS