Breaking News
Home / ਪੰਜਾਬ / ਰਵਨੀਤ ਸਿੰਘ ਬਿੱਟੂ ਕਦੇ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਣ ਸਕਦਾ : ਡਾ. ਗਾਂਧੀ

ਰਵਨੀਤ ਸਿੰਘ ਬਿੱਟੂ ਕਦੇ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਣ ਸਕਦਾ : ਡਾ. ਗਾਂਧੀ

ਕਾਂਗਰਸ ਛੱਡ ਕੇ ਭਾਜਪਾ ‘ਚ ਸ਼ਾਮਲ ਹੋ ਗਏ ਸਨ ਰਵਨੀਤ ਬਿੱਟੂ
ਪਟਿਆਲਾ/ਬਿਊਰੋ ਨਿਊਜ਼ : ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਨੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੂੰ ਖਰੀਆਂ ਖਰੀਆਂ ਸੁਣਾਉਂਦਿਆਂ ਕਿਹਾ ਹੈ ਕਿ ਉਹ ਕਦੇ ਵੀ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਣੇਗਾ। ਉਸ ਨੇ ਆਪਣੀ ਧਰਮ ਨਿਰਪੱਖ ਮਾਂ ਪਾਰਟੀ ਕਾਂਗਰਸ ਨੂੰ ਪਿੱਠ ਦਿਖਾ ਕੇ ਭਾਜਪਾ ਦਾ ਪੱਲਾ ਫੜਿਆ ਹੈ, ਇਸ ਨੂੰ ਪੰਜਾਬ ਕਦੇ ਮੁਆਫ਼ ਨਹੀਂ ਕਰੇਗਾ। ਡਾ. ਗਾਂਧੀ ਰਵਨੀਤ ਬਿੱਟੂ ਵੱਲੋਂ ਪੰਜਾਬ ਦਾ ਮੁੱਖ ਮੰਤਰੀ ਬਣਨ ਦੇ ਬਿਆਨ ਬਾਰੇ ਆਪਣਾ ਪ੍ਰਤੀਕਰਮ ਦੇ ਰਹੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਦੇਸ਼ ਪ੍ਰਤੀ ਜਾਨਾਂ ਵਾਰਨ ਵਾਲੀ ਮਿੱਟੀ ਵਿੱਚ ਭਾਜਪਾ ਲਈ ਕੋਈ ਥਾਂ ਨਹੀਂ ਹੈ, ਇਸ ਕਰਕੇ ਭਾਵੇਂ ਰਵਨੀਤ ਬਿੱਟੂ ਦੀ ਗੱਲ ਵੀ ਛੱਡ ਦੇਈਏ ਤਾਂ ਵੀ ਭਾਜਪਾ ਕਦੇ ਵੀ ਪੰਜਾਬ ਦੀ ਸੱਤਾ ‘ਤੇ ਕਾਬਜ਼ ਨਹੀਂ ਹੋ ਸਕੇਗੀ। ਡਾ. ਗਾਂਧੀ ਨੇ ਕਿਹਾ ਕਿ ਸੁਪਨੇ ਦੇਖਣ ਦਾ ਹੱਕ ਹਰ ਕਿਸੇ ਕੋਲ ਹੁੰਦਾ ਹੈ, ਰਵਨੀਤ ਬਿੱਟੂ ਨੇ ਵੀ ਸੁਪਨਾ ਦੇਖਿਆ ਹੈ, ਇਸ ਵਿੱਚ ਕੋਈ ਹਰਜ ਨਹੀਂ ਹੈ, ਉਹ ਮੇਰਾ ਮਿੱਤਰ ਹੈ, ਅਸੀਂ ਇਕੱਠੇ ਪੰਜ ਸਾਲ ਲੋਕ ਸਭਾ ਵਿਚ ਬਿਤਾਏ ਹਨ, ਉਸ ਦੌਰਾਨ ਬਿੱਟੂ ਦੀ ਸੋਚ ਫਿਰਕੂਵਾਦ ਦਾ ਵਿਰੋਧ ਕਰਦੀ ਸੀ ਪਰ ਅੱਜ ਉਸ ਵਿੱਚੋਂ ਭਾਜਪਾ ਦੀ ਸੋਚ ਹੀ ਝਲਕਾਂ ਮਾਰਦੀ ਹੈ।

 

Check Also

ਸ਼੍ਰੋਮਣੀ ਅਕਾਲੀ ਦਲ ਨੂੰ 12 ਅਪ੍ਰੈਲ ਨੂੰ ਮਿਲੇਗਾ ਨਵਾਂ ਪ੍ਰਧਾਨ

ਵਰਕਿੰਗ ਕਮੇਟੀ ਨੇ ਇਜਲਾਸ ਸੱਦਿਆ; ਪੰਜ ਮੈਂਬਰੀ ਕਮੇਟੀ ਦੀ ਭਰਤੀ ਮੁਹਿੰਮ ਨੂੰ ਦਰਕਿਨਾਰ ਕਰ ਕੇ …