Breaking News
Home / ਭਾਰਤ / ਮੇਘਾਲਿਆ ‘ਚ ਸੰਗਮਾ ਤੇ ਨਾਗਾਲੈਂਡ ‘ਚ ਰੀਓ ਨੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ

ਮੇਘਾਲਿਆ ‘ਚ ਸੰਗਮਾ ਤੇ ਨਾਗਾਲੈਂਡ ‘ਚ ਰੀਓ ਨੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ

ਸਹੁੰ ਚੁੱਕ ਸਮਾਗਮ ਮੌਕੇ ਨਰਿੰਦਰ ਮੋਦੀ ਵੀ ਰਹੇ ਹਾਜ਼ਰ
ਸ਼ਿਲਾਂਗ, ਕੋਹਿਮਾ/ਬਿਊਰੋ ਨਿਊਜ਼ : ਨੈਸ਼ਨਲ ਪੀਪਲਜ਼ ਪਾਰਟੀ (ਐੱਨਪੀਪੀ) ਦੇ ਪ੍ਰਧਾਨ ਕੋਨਰਾਡ ਕੇ. ਸੰਗਮਾ ਨੇ ਗਿਆਰਾਂ ਮੰਤਰੀਆਂ ਨਾਲ ਮੇਘਾਲਿਆ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਸੰਗਮਾ ਲਗਾਤਾਰ ਦੂਜੀ ਵਾਰ ਇਸ ਉੱਤਰ-ਪੂਰਬੀ ਸੂਬੇ ਦੇ ਮੁੱਖ ਮੰਤਰੀ ਬਣੇ ਹਨ। ਇਸੇ ਦੌਰਾਨ ਐੱਨਡੀਪੀਪੀ ਦੇ ਆਗੂ ਨੇਫਿਊ ਰੀਓ ਨੇ ਵੀ ਨਾਗਾਲੈਂਡ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਉਹ ਪੰਜਵੀ ਵਾਰ ਸੂਬੇ ਦੇ ਮੁੱਖ ਮੰਤਰੀ ਬਣੇ ਹਨ। ਟੀ.ਆਰ. ਜ਼ੇਲਿਆਂਗ ਤੇ ਵਾਈ. ਪੱਟਨ ਨੇ ਨਾਗਾਲੈਂਡ ਦੇ ਉਪ ਮੁੱਖ ਮੰਤਰੀਆਂ ਵਜੋਂ ਸਹੁੰ ਚੁੱਕੀ ਹੈ। ਕੈਬਨਿਟ ਦੇ ਹੋਰਨਾਂ ਮੈਂਬਰਾਂ ਨੇ ਵੀ ਸਹੁੰ ਚੁੱਕੀ। ਮੇਘਾਲਿਆ ਦੇ ਮੁੱਖ ਮੰਤਰੀ ਸੰਗਮਾ ਨੇ ਕਿਹਾ ਕਿ ਉਹ ਉਨ੍ਹਾਂ ਖੇਤਰਾਂ ‘ਤੇ ਧਿਆਨ ਕੇਂਦਰਤ ਕਰਨਗੇ ਜੋ ਵੱਡੇ ਪੱਧਰ ਉਤੇ ਰੁਜ਼ਗਾਰ ਪੈਦਾ ਕਰ ਸਕਦੇ ਹਨ। ਨਾਗਾਲੈਂਡ ਦੀ ਪਾਰਟੀ ਐੱਨਪੀਪੀ ਦੇ ਪ੍ਰੈਸਟੋਨ ਟਿਨਸੌਂਗ ਤੇ ਐੱਸ. ਧਾਰ ਨੇ ਉਪ ਮੁੱਖ ਮੰਤਰੀਆਂ ਵਜੋਂ ਸਹੁੰ ਚੁੱਕੀ ਹੈ। ਜ਼ਿਕਰਯੋਗ ਹੈ ਕਿ ਨਾਗਾਲੈਂਡ ਵਿਚ ਗੱਠਜੋੜ ਸਰਕਾਰ ਬਣੀ ਹੈ ਤੇ ਖੇਤਰੀ ਪਾਰਟੀਆਂ ਮੋਹਰੀ ਹਨ। ਭਾਜਪਾ ਦੇ ਐਲਗਜ਼ੈਂਡਰ ਲਲੂ ਹੇਕ, ਯੂਡੀਪੀ ਦੇ ਪੌਲ ਲਿੰਗਦੋਹ ਤੇ ਕਿਰਮਨ ਸ਼ਾਇਲਾ ਨੇ ਮੰਤਰੀਆਂ ਵਜੋਂ ਹਲਫ਼ ਲਿਆ। ਨਾਗਾਲੈਂਡ ਦੇ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ ਤੇ ਜੇਪੀ ਨੱਢਾ ਵੀ ਹਾਜ਼ਰ ਸਨ।

Check Also

ਅਰਵਿੰਦ ਕੇਜਰੀਵਾਲ ਨੇ ਦਿੱਲੀ ਚੋਣਾਂ ’ਚ ਮਿਲੀ ਹਾਰ ਕੀਤਾ ਸਵੀਕਾਰ

ਭਾਰਤੀ ਜਨਤਾ ਪਾਰਟੀ ਨੂੰ ਜਿੱਤ ਲਈ ਦਿੱਤੀ ਵਧਾਈ ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਚੋਣਾਂ ਦੇ …