Breaking News
Home / ਭਾਰਤ / ਕਾਮਨਵੈਲਥ ਖੇਡਾਂ ’ਚ ਭਾਰਤੀ ਪਹਿਲਵਾਨਾਂ ਨੇ ਦਿਖਾਇਆ ਦਮ

ਕਾਮਨਵੈਲਥ ਖੇਡਾਂ ’ਚ ਭਾਰਤੀ ਪਹਿਲਵਾਨਾਂ ਨੇ ਦਿਖਾਇਆ ਦਮ

ਬਜਰੰਗ ਪੂਨੀਆ, ਦੀਪਕ ਪੂਨੀਆ ਅਤੇ ਸਾਕਸ਼ੀ ਨੇ ਜਿੱਤੇ ਗੋਲਡ ਮੈਡਲ
ਨਵੀਂ ਦਿੱਲੀ/ਬਿਊਰੋ ਨਿਊਜ਼ : ਇੰਗਲੈਂਡ ਦੇ ਬਰਮਿੰਘਮ ਵਿਚ ਚੱਲ ਰਹੀਆਂ ਕਾਮਨਵੈਲਥ ਖੇਡਾਂ ਦਾ 8ਵਾਂ ਦਿਨ ਭਾਰਤ ਲਈ ਬਹੁਤ ਹੀ ਮਹੱਤਵਪੂਰਨ ਰਿਹਾ। ਭਾਰਤ ਨੇ 6 ਤਮਗੇ ਜਿੱਤੇ ਜਿਨ੍ਹਾਂ ’ਚ 3 ਸੋਨੇ ਦੇ, ਇਕ ਚਾਂਦੀ ਦਾ ਅਤੇ 2 ਕਾਂਸੀ ਦੇ ਤਮਗੇ ਸ਼ਾਮਲ ਹਨ। ਖਾਸ ਗੱਲ ਇਹ ਹੈ ਕਿ ਭਾਰਤ ਨੂੰ ਇਹ ਸਾਰੇ ਮੈਡਲ ਕੁਸ਼ਤੀ ਵਿਚ ਮਿਲੇ। ਤਮਗੇ ਜਿੱਤਣ ਦੀ ਸ਼ੁਰੂਆਤ ਭਾਰਤ ਦੀ ਮਹਿਲਾ ਪਹਿਲਵਾਨ ਅੰਸ਼ੂ ਮਲਿਕ ਨੇ ਕੀਤੀ, ਜਿਸ ਨੇ ਭਾਰਤ ਲਈ ਚਾਂਦੀ ਦਾ ਤਮਗਾ ਜਿੱਤਿਆ ਅਤੇ ਕਾਮਨਵੈਲਥ ਖੇਡਾਂ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਤੋਂ ਬਾਅਦ ਬਜਰੰਗ ਪੂਨੀਆ, ਸਾਕਸ਼ੀ ਮਲਿਕ ਅਤੇ ਦੀਪਕ ਪੂਨੀਆਂ ਨੇ ਭਾਰਤ ਲਈ ਸੋਨ ਤਮਗੇ ਜਿੱਤੇ। ਬਜਰੰਗ ਪੂਨੀਆ ਨੇ 65 ਕਿਲੋ ਭਾਰ ਵਰਗ ਵਿਚ ਕੈਨੇਡੀਅਨ ਪਹਿਲਵਾਨ ਲਕਲਾਨ ਮੈਕਨੀਲ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ। ਸਾਕਸ਼ੀ ਮਲਿਕ ਨੇ 62 ਕਿਲੋਗ੍ਰਾਮ ਭਾਰ ਵਰਗ ਵਿਚ ਕੈਨੇਡਾ ਦੀ ਐਨਾ ਗੋਡੀਨੇ ਨੂੰ ਹਰਾ ਸੋਨੇ ਦੇ ਤਮਗੇ ’ਤੇ ਮੋਹਰ ਲਗਾਈ। ਇਸ ਤੋਂ ਬਾਅਦ ਪਹਿਲਵਾਨ ਦੀਪਕ ਪੂਨੀਆ ਨੇ 86 ਕਿਲੋ ਭਾਰ ਵਰਗ ਵਿਚ ਪਾਕਿਸਤਾਨ ਦੇ ਪਹਿਲਵਾਨ ਮੁਹੰਮਦ ਇਨਾਮ ਨੂੰ ਹਰਾ ਕੇ ਸੋਨੇ ਦਾ ਤਮਗਾ ਜਿੱਤਿਆ। ਇਸ ਤੋਂ ਇਲਾਵਾ ਭਾਰਤ ਦੇ ਮੋਹਿਤ ਗਰੇਵਾਲ ਅਤੇ ਦਿਵਿਆ ਕਾਕਰਾਨ ਨੇ ਵੀ ਭਾਰਤ ਲਈ ਕਾਂਸੀ ਦਾ ਤਮਗਾ ਜਿੱਤਿਆ। ਕੁਸ਼ਤੀ ਤੋਂ ਇਲਾਵਾ ਪੈਰਾ ਟੇਬਲ ਟੈਨਿਸ ’ਚ ਭਾਰਤ ਦੀ ਭਾਵਨਾ ਪਟੇਲ ਨੇ ਵੀ ਆਪਣਾ ਤਮਗਾ ਪੱਕਾ ਕਰ ਲਿਆ ਹੈ।

 

Check Also

ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨਾਲ ਪਹਿਲਵਾਨ ਬਜਰੰਗ ਪੂਨੀਆ ਅਤੇ ਸਾਕਸ਼ੀ ਨੇ ਕੀਤੀ ਮੁਲਾਕਾਤ

ਬਿ੍ਰਜਭੂਸ਼ਣ ਸ਼ਰਣ ਸਿੰਘ ਨੂੰ ਗਿ੍ਰਫ਼ਤਾਰ ਕਰਨ ਦੀ ਕੀਤੀ ਮੰਗ ਨਵੀਂ ਦਿੱਲੀ/ਬਿਊਰੋ ਨਿਊਜ਼ : ਪਹਿਲਵਾਨ ਬਜਰੰਗ …