-8.3 C
Toronto
Sunday, January 18, 2026
spot_img
Homeਭਾਰਤਡੀ.ਆਰ.ਡੀ.ਓ. ਦਾ ਇੰਜੀਨੀਅਰ ਨਿਸ਼ਾਂਤ ਅਗਰਵਾਲ ਗ੍ਰਿਫਤਾਰ

ਡੀ.ਆਰ.ਡੀ.ਓ. ਦਾ ਇੰਜੀਨੀਅਰ ਨਿਸ਼ਾਂਤ ਅਗਰਵਾਲ ਗ੍ਰਿਫਤਾਰ

ਪਾਕਿ ਅਤੇ ਅਮਰੀਕਾ ਨੂੰ ਦਿੰਦਾ ਸੀ ਸੁਰੱਖਿਆ ਸਬੰਧੀ ਜਾਣਕਾਰੀਆਂ
ਨਵੀਂ ਦਿੱਲੀ/ਬਿਊਰੋ ਨਿਊਜ਼
ਸੁਰੱਖਿਆ ਦੇ ਮਾਮਲੇ ਵਿਚ ਭਾਰਤੀ ਏਜੰਸੀਆਂ ਨੂੰ ਵੱਡੀ ਕਾਮਯਾਬੀ ਮਿਲੀ ਹੈ। ਉੱਤਰ ਪ੍ਰਦੇਸ਼ ਏ.ਟੀ.ਐੱਸ. ਨੇ ਅੱਜ ਮਹਾਰਾਸ਼ਟਰ ਦੇ ਨਾਗਪੁਰ ਤੋਂ ਇਕ ਡੀ.ਆਰ.ਡੀ.ਓ. ਕਰਮਚਾਰੀ ਨਿਸ਼ਾਂਤ ਅਗਰਵਾਲ ਨੂੰ ਗ੍ਰਿਫਤਾਰ ਕੀਤਾ ਹੈ। ਇਸ ਕਰਮਚਾਰੀ ‘ਤੇ ਸੁਰੱਖਿਆ ਨਾਲ ਜੁੜੀਆਂ ਜਾਣਕਾਰੀਆਂ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਨੂੰ ਦੇਣ ਦਾ ਦੋਸ਼ ਹੈ। ਇਹ ਕਰਮਚਾਰੀ ਭਾਰਤ ਦੀ ਬਹੁਤ ਮਹੱਤਵਪੂਰਨ ਮਿਜ਼ਾਈਲ ‘ਬ੍ਰਾਹਮੋਸ’ ਨਾਲ ਜੁੜੀ ਜਾਣਕਾਰੀ ਪਾਕਿਸਤਾਨ ਤੇ ਅਮਰੀਕਾ ਨੂੰ ਦੇ ਰਿਹਾ ਸੀ।ઠਜ਼ਿਕਰਯੋਗ ਹੈ ਕਿ ਨਾਗਪੁਰ ਦੇ ਰੱਖਿਆ ਖੋਜ ਤੇ ਵਿਕਾਸ ਸੰਗਠਨ ਦੀ ਬ੍ਰਾਹਮੋਸ ਯੂਨਿਟ ਵਿਚ ਨਿਸ਼ਾਂਤ ਅਗਰਵਾਲ ਪਿਛਲੇ 4 ਸਾਲ ਤੋਂ ਕੰਮ ਕਰ ਰਿਹਾ ਹੈ। ਧਿਆਨ ਰਹੇ ਕਿ ਬ੍ਰਾਹਮੋਸ 3700 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ 290 ਕਿਲੋਮੀਟਰ ਤਕ ਦੇ ਟਿਕਾਣਿਆਂ ‘ਤੇ ਅਟੈਕ ਕਰ ਸਕਦੀ ਹੈ।

RELATED ARTICLES
POPULAR POSTS