20.4 C
Toronto
Tuesday, September 1, 2026
spot_img
HomeਕੈਨੇਡਾFrontਹਿਮਾਚਲ ’ਚ ਵਸੇਗਾ ਤੀਜਾ ਚੰਡੀਗੜ੍ਹ - 50 ਹਜ਼ਾਰ ਕਰੋੜ ਰੁਪਏ ’ਚ ਬਣੇਗੀ...

ਹਿਮਾਚਲ ’ਚ ਵਸੇਗਾ ਤੀਜਾ ਚੰਡੀਗੜ੍ਹ – 50 ਹਜ਼ਾਰ ਕਰੋੜ ਰੁਪਏ ’ਚ ਬਣੇਗੀ ਵਰਲਡ ਕਲਾਸ ਟਾਊਨਸ਼ਿਪ

ਹਿਮਾਚਲ ’ਚ ਵਸੇਗਾ ਤੀਜਾ ਚੰਡੀਗੜ੍ਹ – 50 ਹਜ਼ਾਰ ਕਰੋੜ ਰੁਪਏ ’ਚ ਬਣੇਗੀ ਵਰਲਡ ਕਲਾਸ ਟਾਊਨਸ਼ਿਪ
ਸ਼ਿਮਲਾ/ਬਿਊਰੋ ਨਿਊਜ਼
ਕੇਂਦਰ ਸ਼ਾਸ਼ਿਤ ਪ੍ਰਦੇਸ਼ ਚੰਡੀਗੜ੍ਹ ਦੇ ਨਾਮ ਨਾਲ ਜੁੜਿਆ ਤੀਜਾ ਸ਼ਹਿਰ ਵੀ ਵਸਣ ਜਾ ਰਿਹਾ ਹੈ। ਪੰਜਾਬ ਤੋਂ ਬਾਅਦ ਹੁਣ ਹਿਮਾਚਲ ਪ੍ਰਦੇਸ਼ ਵਿਚ ਇਹ ਸ਼ਹਿਰ ਕਰੀਬ 50 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਵਸਾਇਆ ਜਾਵੇਗਾ। ਹਿਮਾਚਲ ਦੀ ਕਾਂਗਰਸ ਸਰਕਾਰ ਨੇ ਇਸ ਨੂੰ ਮਨਜੂਰੀ ਵੀ ਦੇ ਦਿੱਤੀ ਹੈ। ਸਰਕਾਰ ਇਸ ਨੂੰ ਪਲਾਂਟ ਰੈਜੀਡੈਨਸ਼ੀਅਲ ਸਿਟੀ ਦੇ ਨਾਲ ਕਮਰਸ਼ੀਅਲ ਹੱਬ ਦੇ ਰੂਪ ਵਿਚ ਡਿਵੈਲਪ ਕਰੇਗੀ। ਇਹ ਸ਼ਹਿਰ ਚੰਡੀਗੜ੍ਹ ਦੇ ਨੇੜੇ ਬੱਦੀ ਰੋਡ ’ਤੇ ਵਸਾਇਆ ਜਾਵੇਗਾ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਅਗਵਾਈ ਵਿਚ 30 ਦਸੰਬਰ 2025 ਨੂੰ ਹੋਈ ਕੈਬਨਿਟ ਬੈਠਕ ਵਿਚ ਇਸ ਯੋਜਨਾ ਨੂੰ ਪਹਿਲਾਂ ਹੀ ਮਨਜੂਰੀ ਮਿਲ ਚੁੱਕੀ ਹੈ। ਸਰਕਾਰ ਦਾ ਦਾਅਵਾ ਹੈ ਕਿ ਬੱਦੀ-ਚੰਡੀਗੜ੍ਹ ਰੋਡ ’ਤੇ ਸ਼ੀਤਲਪੁਰ ਨੂੰ ਵਰਲਡ ਕਲਾਸ ਟਾਊਨਸ਼ਿਪ ਦੇ ਰੂਪ ਵਿਚ ਵਿਕਸਿਤ ਕੀਤਾ ਜਾਵੇਗਾ। ਇਸਦੇ ਨੇੜਲੇ ਪੇਂਡੂ ਖੇਤਰਾਂ ਨੂੰ ਵੀ ਵਿਕਾਸ ਨਾਲ ਜੋੜਿਆ ਜਾਵੇਗਾ। ਇਸ ਤੋਂ ਪਹਿਲਾਂ ਚੰਡੀਗੜ੍ਹ ਦੀ ਤਰਜ਼ ’ਤੇ ਪੰਜਾਬ ਦੇ ਮੁਹਾਲੀ ਵਿਚ ਨਿਊ ਚੰਡੀਗੜ੍ਹ ਵਸਾਇਆ ਜਾ ਚੁੱਕਾ ਹੈ।

RELATED ARTICLES
POPULAR POSTS