
ਇਰਾਨ ਨੇ ਵੀ ਜਵਾਬ ’ਚ ਜੌਰਡਨ ਅਤੇ ਬਹਿਰੀਨ ’ਤੇ ਕੀਤਾ ਅਟੈਕ
ਨਵੀਂ ਦਿੱਲੀ/ਬਿਊਰੋ ਨਿਊਜ਼
ਅਮਰੀਕਾ ਨੇ ਇਰਾਨ ’ਤੇ ਤਿੰਨ ਦਿਨਾਂ ਵਿਚ ਦੂਜੀ ਵਾਰ ਹਮਲਾ ਕਰ ਦਿੱਤਾ ਹੈ। ਅਮਰੀਕੀ ਫੌਜ ਨੇ ਲੰਘੀ ਰਾਤ ਨੂੰ ਸਿਰਿਕ, ਖੁਜਸਤਾਨ, ਕੇਸ਼ਮ ਦੀਪ ਅਤੇ ਬੰਦਰ ਅੱਬਾਸ ’ਤੇ ਮਿਜ਼ਾਈਲਾਂ ਅਤੇ ਡਰੋਨ ਨਾਲ ਹਮਲੇ ਕੀਤੇ। ਇਰਾਨ ਦੇ ਮੀਡੀਆ ਮੁਤਾਬਕ ਅਮਰੀਕਾ ਨੇ ਸਿਰਿਕ ਵਿਚ ਇਕ ਵਿਆਹ ਸਮਾਰੋਹ ਦੇ ਦੌਰਾਨ ਮਿਜ਼ਾਈਲਾਂ ਸੁੱਟੀਆਂ ਅਤੇ ਇਸ ਕਾਰਨ 5 ਵਿਅਕਤੀਆਂ ਦੀ ਮੌਤ ਹੋ ਗਈ ਅਤੇ 70 ਦੇ ਕਰੀਬ ਵਿਅਕਤੀ ਜ਼ਖ਼ਮੀ ਵੀ ਹੋ ਗਏ। ਅਮਰੀਕੀ ਫੌਜ ਦਾ ਦਾਅਵਾ ਹੈ ਕਿ ਉਸ ਨੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਦੇ ਟੀਚਿਆਂ ਨੂੰ ਨਿਸ਼ਾਨਾ ਬਣਾਇਆ ਹੈ। ਇਸੇ ਦੌਰਾਨ ਇਨ੍ਹਾਂ ਹਮਲਿਆਂ ਦੇ ਜਵਾਬ ਵਿਚ ਇਰਾਨ ਨੇ ਵੀ ਜੌਰਡਨ ਅਤੇ ਬਹਿਰੀਨ ਵਿਚ ਅਮਰੀਕੀ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ ਕੀਤਾ ਹੈ ਅਤੇ ਕਈ ਵਿਅਕਤੀਆਂ ਦੇ ਮਾਰੇ ਜਾਣ ਦੀ ਗੱਲ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਅਮਰੀਕੀ-ਇਜ਼ਰਾਈਲੀ ਹਮਲਿਆਂ ਅਤੇ ਲਿਬਨਾਨ ’ਤੇ ਇਜ਼ਰਾਈਲੀ ਹਮਲਿਆਂ ਵਿਚ ਹੁਣ ਤੱਕ ਹਜ਼ਾਰਾਂ ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ ਅਤੇ ਲੱਖਾਂ ਲੋਕ ਬੇਘਰ ਵੀ ਹੋਏ ਹਨ।

