ਵਾਸ਼ਿੰਗਟਨ: ਇਕ ਸ਼ੱਕੀ ਵਿਅਕਤੀ ਵੱਲੋਂ ਹਥਿਆਰ ਲੈ ਕੇ ਘੁੰਮਣ ਦੀਆਂ ਰਿਪੋਰਟਾਂ ਮਗਰੋਂ ਅਮਰੀਕੀ ਕੈਪੀਟਲ ਬਿਲਡਿੰਗ ਨੂੰ ਕਰੀਬ ਇਕ ਘੰਟੇ ਲਈ ਬੰਦ ਰੱਖਿਆ ਗਿਆ। ਕੈਪੀਟਲ ਪੁਲਿਸ ਨੇ ਬਿਲਡਿੰਗ ਦੇ ਅਮਲੇ ਅਤੇ ਉਥੇ ਆਏ ਲੋਕਾਂ ਨੂੰ ਹੁਕਮ ਦਿੱਤੇ ਕਿ ਉਹ ਕਿਸੇ ਓਹਲੇ ਹੋ ਜਾਣ ਅਤੇ ਤਾਕੀਆਂ ਤੇ ਦਰਵਾਜ਼ਿਆਂ ਤੋਂ ਦੂਰ ਰਹਿਣ। ਬਿਲਡਿੰਗ ਨੂੰ ਸੁਰੱਖਿਅਤ ਐਲਾਨੇ ਜਾਣ ਤੋਂ ਬਾਅਦ ਉਸ ਨੂੰ ਮੁੜ ਖੋਲ੍ਹ ਦਿੱਤਾ ਗਿਆ।
9/11 ਮਗਰੋਂ ਸਭ ਤੋਂ ਭਿਆਨਕ ਹਮਲਾ
11 ਸਤੰਬਰ 2001 ਵਿਚ ਅਮਰੀਕਾ ਵਿਚ ਅੱਤਵਾਦੀ ਹਮਲੇ ਮਗਰੋਂ ਪਹਿਲੀ ਵਾਰ ਕਿਸੇ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ ਗਿਆ, ਜਿਸ ਵਿਚ ਇੰਨੇ ਪੁਲਿਸ ਕਰਮਚਾਰੀ ਮਾਰੇ ਗਏ ਹਨ। ਉਸ ਵੇਲੇ 72 ਅਧਿਕਾਰੀਆਂ ਦੀ ਮੌਤ ਹੋਈ ਸੀ। ਆਫੀਸਰਸ ਡਾਊਨ ਮੈਮੋਰੀਅਲ ਵੈਬਸਾਈਟ ਅਨੁਸਾਰ ਇਸ ਸਾਲ ਹੁਣ ਤੱਕ ਵੱਖ-ਵੱਖ ਅਪਰੇਸ਼ਨਾਂ ਵਿਚ 58 ਪੁਲਿਸ ਕਰਮਚਾਰੀਆਂ ਦੀ ਮੌਤ ਹੋ ਗਈ।
1000 ਪ੍ਰਦਰਸ਼ਨਕਾਰੀ, 100 ਪੁਲਿਸ ਕਰਮਚਾਰੀ
ਡਲਾਸ ਦੇ ਮੇਅਰ ਮਾਈਕ ਰੇਲਿੰਗਸ ਨੇ ਦੱਸਿਆ ਕਿ ਪ੍ਰਦਰਸ਼ਨ ਵਿਚ ਕਰੀਬ 1000 ਵਿਅਕਤੀ ਸ਼ਾਮਲ ਸਨ। ਸੌ ਪੁਲਿਸ ਕਰਮਚਾਰੀ ਇਸ ਮੌਕੇ ਤਾਇਨਾਤ ਕੀਤੇ ਗਏ ਸਨ। ਗੋਲੀਬਾਰੀ ਉਸ ਵੇਲੇ ਹੋਈ ਜਦ ਪ੍ਰਦਰਸ਼ਨਕਾਰੀਆਂ ਦਾ ਮਾਰਚ ਸ਼ੁਰੂ ਹੋਇਆ।
ਵਿੰਬਲਡਨ ਮੈਚ ਦੇਖਣ ਲਈ ਕਤਾਰ ‘ਚ ਖੜ੍ਹੇ ਸਿੱਖ ਨੂੰ ਕੀਤਾ ਬਾਹਰ
ਲੰਡਨ : ਵਿੰਬਲਡਨ ਟੈਨਿਸ ਚੈਂਪੀਅਨਸ਼ਿਪ ਦੇ ਮੈਚ ਦੇਖਣ ਲਈ ਰਾਤ ਭਰ ਕਤਾਰ ਵਿੱਚ ਖੜ੍ਹੇ 20 ਸਾਲਾ ਸਿੱਖ ਨੌਜਵਾਨ ਨੂੰ ਸੁਰੱਖਿਆ ਅਮਲੇ ਨੇ ਬਾਹਰ ਕਰ ਦਿੱਤਾ ਕਿਉਂਕਿ ਉਸ ਕਾਰਨ ਕਈ ਲੋਕ ‘ਅਸਹਿਜ’ ਮਹਿਸੂਸ ਕਰ ਰਹੇ ਸਨ। ਇਸ ਅਣਪਛਾਤੇ ਟੈਨਿਸ ਪ੍ਰੇਮੀ ਨੇ ਪਿਛਲੇ ਹਫ਼ਤੇ ਫੇਸਬੁੱਕ ‘ਤੇ ਆਪਣੇ ਮਨ ਦੀ ਭੜਾਸ ਕੱਢੀ। ਉਸ ਨੇ ਦਾਅਵਾ ਕੀਤਾ ਕਿ ਇਹ ਨਸਲੀ ਵਿਤਕਰਾ ਸੀ ਅਤੇ ਬ੍ਰਿਟੇਨ ਦੇ ਯੂਰਪੀ ਯੂਨੀਅਨ ਤੋਂ ਵੱਖ ਹੋਣ ਦੇ ਫ਼ੈਸਲੇ ਬਾਅਦ ਅਜਿਹੇ ਕੇਸਾਂ ਵਿੱਚ ਵਾਧਾ ਹੋਇਆ ਹੈ। ਪ੍ਰੋਫੈਸ਼ਨਲ ਟੈਨਿਸ ਖੇਡਣ ਦਾ ਸੁਪਨਾ ਸੰਜੋਣ ਵਾਲੇ ਇਸ ਸਿੱਖ ਨੌਜਵਾਨ ਨੂੰ ਕੁੱਝ ਘੰਟਿਆਂ ਬਾਅਦ ਮੁੜ ਲਾਈਨ ਵਿੱਚ ਲੱਗਣ ਦੀ ਆਗਿਆ ਦੇ ਦਿੱਤੀ। ਉਸ ਨੇ ਇਸ ਵਿਹਾਰ ਬਾਰੇ ਸ਼ਿਕਾਇਤ ਵੀ ਕੀਤੀ ਹੈ। ਫੇਸਬੁੱਕ ‘ਤੇ ਪਾਏ ਇਸ ਪੋਸਟ ‘ਤੇ ਦਰਜਨਾਂ ਲੋਕਾਂ ਨੇ ਟਿੱਪਣੀਆਂ ਕਰਦਿਆਂ ਉਸ ਨੂੰ ਪੁਲਿਸ ਕੋਲ ‘ਭੇਦਭਾਵ’ ਬਾਰੇ ਰਿਪੋਰਟ ਦਰਜ ਕਰਾਉਣ ਲਈ ਕਿਹਾ। ਵਿੰਬਲਡਨ ਦੇ ਤਰਜਮਾਨ ਨੇ ਕਿਹਾ, ‘ਅਸੀਂ ਪੁਸ਼ਟੀ ਕਰ ਸਕਦੇ ਹਾਂ ਕਿ ਇਕ ਵਿਅਕਤੀ ਨੂੰ ਪਿਛਲੇ ਦਿਨੀਂ ਤੜਕੇ 4:42 ‘ਤੇ ਲਾਈਨ ਵਿੱਚੋਂ ਬਾਹਰ ਹੋਣ ਲਈ ਕਿਹਾ ਗਿਆ ਸੀ ਕਿਉਂਕਿ ਉਸ ਖ਼ਿਲਾਫ਼ ਕਤਾਰ ਵਿੱਚ ਖੜ੍ਹੇ ਲੋਕਾਂ ਨੇ ਸ਼ਿਕਾਇਤਾਂ ਕੀਤੀਆਂ ਸਨ।’ ਉਨ੍ਹਾਂ ਕਿਹਾ, ‘ਅਸੀਂ ਇਹ ਗੱਲ ਮੰਨਦੇ ਹਾਂ ਪਰ ਇਸ ਘਟਨਾ ਬਾਰੇ ਸੁਰੱਖਿਆ ਅਮਲਾ ਹੀ ਉਸ ਨੂੰ ਸਹੀ ਢੰਗ ਨਾਲ ਸਮਝਾ ਸਕਦਾ ਹੈ। ਖੁਸ਼ੀ ਹੈ ਕਿ ਉਹ ਬਾਅਦ ਵਿੱਚ ਸ਼ੁੱਕਰਵਾਰ ਨੂੰ ਹੀ ਕੋਰਟ ਵਿੱਚ ਮੈਚ ਦੇਖ ਰਿਹਾ ਸੀ।’ ਪੀੜਤ ਵਿਅਕਤੀ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਅਜਿਹਾ ਕੁੱਝ ਨਹੀਂ ਕੀਤਾ ਸੀ ਕਿ ਉਸ ਨੂੰ ਲਾਈਨ ਵਿੱਚੋਂ ਬਾਹਰ ਕੀਤਾ ਜਾਂਦਾ। ਉਸ ਨੇ ਕਿਹਾ ਕਿ ਨਾ ਤਾਂ ਉਸ ਨੇ ਸ਼ਰਾਬ ਪੀਤੀ ਸੀ, ਨਾ ਉੱਚੀ ਬੋਲਿਆ ਅਤੇ ਨਾ ਹੀ ਉਸ ਦਾ ਰੁਖ਼ ਹਮਲਾਵਰ ਸੀ ਅਤੇ ਉਸ ਨੂੰ ਪਹਿਲਾਂ ਮਾੜੇ ਵਿਹਾਰ ਬਾਰੇ ਕੋਈ ਚਿਤਾਵਨੀ ਨਹੀਂ ਦਿੱਤੀ ਗਈ ਸੀ।

