ਸੰਦੀਪ ਧਾਲੀਵਾਲ ਦੀ ਮੌਤ ਤੋਂ ਬਾਅਦ ਵਿਭਾਗ ਦਾ ਵੱਡਾ ਐਲਾਨ
ਨਿਊਯਾਰਕ : ਹਿਊਸਟਨ ਵਿਚ ਅਧਿਕਾਰੀਆਂ ਨੇ ਦੱਸਿਆ ਕਿ ਹੈਰਿਸ ਕਾਊਂਟੀ ਸ਼ੈਰਿਫ ਦੇ ਦਫਤਰ ਵਿਚ ਭਾਰਤੀ ਅਮਰੀਕੀ ਡਿਪਟੀ ਸੰਦੀਪ ਸਿੰਘ ਧਾਲੀਵਾਲ ਦੀ ਮੌਤ ਨੇ ਪੁਲਿਸ ਵਿਭਾਗ ਨੂੰ ਪਹਿਲਾਂ ਹੀ ਵਿਚਾਰ ਅਧੀਨ ਇਕ ਨਿਯਮ ਤਬਦੀਲੀ ਨੂੰ ਤੇਜ਼ ਕਰਨ ਲਈ ਪ੍ਰੇਰਿਤ ਕੀਤਾ। ਡਿਪਟੀ ਧਾਲੀਵਾਲ ਨੂੰ ਜਾਣਦੀ ਮਨਪ੍ਰੀਤ ਕੌਰ ਸੰਦੀਪ ਸਿੰਘ ਦੇ ਨਾਲ ਖੜ੍ਹੀ ਸੀ, ਜਦੋਂ ਹੈਰਿਸ ਕਾਊਂਟੀ ਨੇ ਆਪਣੀ ਨੀਤੀ ਵਿਚ ਤਬਦੀਲੀ ਦਾ ਐਲਾਨ ਕੀਤਾ ਸੀ। ਇਹ ਉਹ ਚੀਜ਼ ਸੀ ਜਿਸ ਲਈ ਉਹ ਖੜ੍ਹਾ ਸੀ ਅਤੇ ਜਿਸ ਲਈ ਉਹ ਲੜ ਰਿਹਾ ਸੀ। 11 ਅਕਤੂਬਰ ਨੂੰ ਹਿਊਸਟਨ ਪੁਲਿਸ ਵਿਭਾਗ ਨੇ ਅਧਿਕਾਰਤ ਤੌਰ ‘ਤੇ ਉਨ੍ਹਾਂ ਦੀ ਵਰਦੀ ਨੀਤੀ ਵਿਚ ਬਦਲਾਅ ਕੀਤਾ ਤਾਂ ਜੋ ਸਿੱਖ ਅਧਿਕਾਰੀਆਂ ਨੂੰ ਵਿਸ਼ਵਾਸ ਦੇ ਚਿੰਨ੍ਹ ਪਹਿਨਣ ਦਿੱਤੇ ਜਾ ਸਕਣ। ਚੀਫ ਆਰਟ ਅਸੀਵੇਡੋ ਨੇ ਕਿਹਾ ਕਿ ਇਹ ਕੁਝ ਹੱਦ ਤੱਕ ਡਿਪਟੀ ਦੀ ਯਾਦ ਨੂੰ ਸਨਮਾਨਿਤ ਕਰਨ ਲਈ ਕੀਤਾ ਗਿਆ ਸੀ। ਡਿਪਟੀ ਧਾਲੀਵਾਲ ਦੀ ਮੌਤ ਤੋਂ ਬਾਅਦ 98 ਸਾਬਕਾ ਅਤੇ ਮੌਜੂਦਾ ਸਿੱਖ ਸੇਵਾ ਮੈਂਬਰਾਂ ਤੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੇ ਸੰਯੁਕਤ ਰਾਜ ਦੇ ਰੱਖਿਆ ਵਿਭਾਗ ਅਤੇ ਰਾਸ਼ਟਰੀ ਪੁਲਿਸ ਏਜੰਸੀਆਂ ਨੂੰ ਪੱਤਰ ਭੇਜੇ ਤੇ ਊਨ੍ਹਾਂ ਨੂੰ ਸਿੱਖ ਧਰਮ ਦੇ ਵਿਸ਼ਿਆਂ ਨੂੰ ਸ਼ਾਮਲ ਕਰਨ ਦੀ ਅਪੀਲ ਕੀਤੀ ਗਈ। ਰਿਪੋਰਟ ਅਨੁਸਾਰ ਸਿੱਖ ਗਠਜੋੜ ਦੇ ਨੀਤੀ ਅਤੇ ਕਾਨੂੰਨੀ ਮਸਲਿਆਂ ਦੇ ਮੈਨੇਜਰ ਨਿੱਕੀ ਸਿੰਘ ਨੇ ਕਿਹਾ ਕਿ ਮੇਰੇ ਖਿਆਲ ਵਿਚ ਡਿਪਟੀ ਧਾਲੀਵਾਲ ਦੀ ਸੇਵਾ ਦਰਸਾਉਂਦੀ ਹੈ ਕਿ ਸੇਵਾ ਵਿਚ ਕੋਈ ਰੁਕਾਵਟਾਂ ਨਹੀਂ ਹੋਣੀਆਂ ਚਾਹੀਦੀਆਂ ਹਨ, ਕਿਸੇ ਨੂੰ ਵੀ ਉਨ੍ਹਾਂ ਦੇ ਵਿਸਵਾਸ ਅਤੇ ਆਪਣੇ ਕਰੀਅਰ ਵਿਚ ਕੋਈ ਚੋਣ ਨਹੀਂ ਕਰਨੀ ਚਾਹੀਦੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਹੋਰਨਾਂ ਵਿਭਾਗਾਂ ਨੂੰ ਮੇਰੀ ਅਪੀਲ ਹੈ ਕਿ ਤੁਸੀਂ ਵੀ ਇਕ ਸੰਦੀਪ ਵਾਂਗ ਆਪਣੇ ਵਿਭਾਗ ਦੀ ਸੇਵਾ ਕਰ ਸਕਦੇ ਹੋ। ਸਿੰਘ ਨੇ ਕਿਹਾ ਕਿ ਦੇਸ਼ ਭਰ ਦੀਆਂ 25 ਸਥਾਨਕ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਸਿੱਖ ਅਫਸਰਾਂ ਲਈ ਧਾਰਮਿਕ ਸਹੂਲਤਾਂ ਦਾ ਪ੍ਰਬੰਧ ਕਰਦੀਆਂ ਹਨ। ਇਸ ਵਿਚ ਦੇਸ਼ ਦਾ ਸਭ ਤੋਂ ਵੱਡਾ ਨਿਊਯਾਰਕ ਪੁਲਿਸ ਵਿਭਾਗ ਸ਼ਾਮਲ ਹੈ।
Check Also
ਗੌਤਮ ਅਡਾਨੀ ’ਤੇ ਨਿਊਯਾਰਕ ’ਚ ਧੋਖਾਧੜੀ ਤੇ ਰਿਸ਼ਵਤ ਦੇਣ ਦਾ ਆਰੋਪ
ਸੋਲਰ ਐਨਰਜੀ ਕੰਟਰੈਕਟ ਲਈ ਭਾਰਤੀ ਅਧਿਕਾਰੀਆਂ ਨੂੰ ਕਰੋੜਾਂ ਰੁਪਏ ਦੀ ਆਫਰ ਨਵੀਂ ਦਿੱਲੀ/ਬਿਊਰੋ ਨਿਊਜ਼ ਨਿਊਯਾਰਕ …