23.9 C
Toronto
Sunday, June 28, 2026
spot_img
HomeਕੈਨੇਡਾFrontਭਾਰਤ-ਪਾਕਿਸਤਾਨ ਕਿ੍ਰਕਟ ਮੈਚ ਕਾਰਨ ਮੁੰਬਈ-ਕੋਲੰਬੋ ਉਡਾਣ ਦਾ ਆਉਣ-ਜਾਣ ਦਾ ਕਿਰਾਇਆ 60 ਹਜ਼ਾਰ...

ਭਾਰਤ-ਪਾਕਿਸਤਾਨ ਕਿ੍ਰਕਟ ਮੈਚ ਕਾਰਨ ਮੁੰਬਈ-ਕੋਲੰਬੋ ਉਡਾਣ ਦਾ ਆਉਣ-ਜਾਣ ਦਾ ਕਿਰਾਇਆ 60 ਹਜ਼ਾਰ ਤੱਕ ਪਹੁੰਚਿਆ


ਭਾਰਤ-ਪਾਕਿਤਸਾਨ ਵਿਚਾਲੇ ਮੈਚ ਦੇਖਣ ਲਈ ਲੋਕਾਂ ’ਚ ਉਤਸ਼ਾਹ
ਨਵੀਂ ਦਿੱਲੀ/ਬਿਊਰੋ ਨਿਊਜ਼
ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ਵਿੱਚ 15 ਫਰਵਰੀ ਨੂੰ ਭਾਰਤ-ਪਾਕਿਸਤਾਨ ਟੀ-20 ਵਿਸ਼ਵ ਕੱਪ ਦਾ ਮੁਕਾਬਲਾ ਹੋਵੇਗਾ। ਇਸ ਮੁਕਾਬਲੇ ਨੇ ਕਿ੍ਰਕਟ ਪ੍ਰੇਮੀਆਂ ਵਿੱਚ ਭਾਰੀ ਉਤਸ਼ਾਹ ਪੈਦਾ ਕਰ ਦਿੱਤਾ ਹੈ। ਪਾਕਿਸਤਾਨ ਸਰਕਾਰ ਵੱਲੋਂ ਮੈਚ ਦੇ ਬਾਈਕਾਟ ਦਾ ਫੈਸਲਾ ਵਾਪਸ ਲੈਣ ਤੋਂ ਤੁਰੰਤ ਬਾਅਦ ਹਵਾਈ ਕਿਰਾਇਆਂ ਵਿੱਚ ਜ਼ਬਰਦਸਤ ਉਛਾਲ ਦੇਖਣ ਨੂੰ ਮਿਲਿਆ ਹੈ। ਮੁੰਬਈ ਤੋਂ ਕੋਲੰਬੋ ਦੀ ਆਉਣ-ਜਾਣ ਵਾਲੀ ਉਡਾਣ ਦਾ ਕਿਰਾਇਆ 10 ਹਜ਼ਾਰ ਰੁਪਏ ਤੱਕ ਵਧ ਗਿਆ ਹੈ ਅਤੇ ਹੁਣ ਪ੍ਰਤੀ ਵਿਅਕਤੀ ਰਾਊਂਡ ਟਿ੍ਰਪ ਦਾ ਖ਼ਰਚਾ ਕਰੀਬ 60 ਹਜ਼ਾਰ ਰੁਪਏ ਤੱਕ ਪਹੁੰਚ ਗਿਆ ਹੈ। ਕਿ੍ਰਕਟ ਪ੍ਰਸ਼ੰਸਕ ਇਸ ਹਾਈ-ਪ੍ਰੋਫਾਈਲ ਮੈਚ ਨੂੰ ਦੇਖਣ ਲਈ ਟਿਕਟਾਂ ਅਤੇ ਫਲਾਈਟਾਂ ਬੁੱਕ ਕਰਨ ਲਈ ਕਾਹਲੀ ਦਿਖਾ ਰਹੇ ਹਨ, ਜਿਸ ਕਾਰਨ ਇਹ ਮੰਗ ਵਧ ਗਈ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਫਲਾਈਟ ਟਿਕਟਾਂ ਦੀਆਂ ਕੀਮਤਾਂ ਹਾਲੇ ਹੋਰ ਵਧਣ ਦੀ ਸੰਭਾਵਨਾ ਹੈ ਕਿਉਂਕਿ ਮੈਚ ਦੇ ਦਿਨ ਨੇੜੇ ਆ ਰਹੇ ਹਨ ਅਤੇ ਸੀਟਾਂ ਤੇਜ਼ੀ ਨਾਲ ਭਰ ਰਹੀਆਂ ਹਨ।

RELATED ARTICLES
POPULAR POSTS