Breaking News
Home / ਕੈਨੇਡਾ / Front / ਗੁੰਮਰਾਹਕੁੰਨ ਇਸ਼ਤਿਹਾਰ ਮਾਮਲੇ ’ਚ ਸੁਪਰੀਮ ਕੋਰਟ ਨੇ ਰਾਮਦੇਵ ਅਤੇ ਬਾਲਕ੍ਰਿਸ਼ਨ ਦਾ ਮੁਆਫ਼ੀਨਾਮਾ ਕੀਤਾ ਖਾਰਜ

ਗੁੰਮਰਾਹਕੁੰਨ ਇਸ਼ਤਿਹਾਰ ਮਾਮਲੇ ’ਚ ਸੁਪਰੀਮ ਕੋਰਟ ਨੇ ਰਾਮਦੇਵ ਅਤੇ ਬਾਲਕ੍ਰਿਸ਼ਨ ਦਾ ਮੁਆਫ਼ੀਨਾਮਾ ਕੀਤਾ ਖਾਰਜ

ਕਿਹਾ : ਅਦਾਲਤ ਦੇ ਹੁਕਮਾਂ ਦਾ ਹੋਇਆ ਹੈ ਅਪਮਾਨ, ਕਾਰਵਾਈ ਦੇ ਲਈ ਤਿਆਰ ਰਹੋ


ਨਵੀਂ ਦਿੱਲੀ/ਬਿਊਰੋ ਨਿਊਜ਼ : ਮਾਨਯੋਗ ਸੁਪਰੀਮ ਕੋਰਟ ਨੇ ਪਤੰਜਲੀ ਦੇ ਗੁੰਮਰਾਹਕੁੰਨ ਇਸ਼ਤਿਹਾਰ ਮਾਮਲੇ ’ਚ ਰਾਮਦੇਵ ਅਤੇ ਬਲਾਕ੍ਰਿਸ਼ਨ ਵੱਲੋਂ ਦਾਇਰ ਕੀਤੇ ਦੂਜੇ ਮੁਆਫ਼ੀਨਾਮੇ ਨੂੰ ਵੀ ਖਾਰਜ ਕਰ ਦਿੱਤਾ। ਅੱਜ ਹੋਈ ਸੁਣਵਾਈ ਦੌਰਾਨ ਜਸਟਿਸ ਹਿਮਾ ਕੋਹਲੀ ਅਤੇ ਜਸਟਿਸ ਅਮਾਨਤਉਲ੍ਹਾ ਦੀ ਬੈਂਚ ਨੇ ਪਤੰਜਲੀ ਦੇ ਵਕੀਲ ਵਿਪਿਨ ਸਾਂਘੀ ਅਤੇ ਮੁਕੁਲ ਰੋਹਤਗੀ ਨੂੰ ਕਿਹਾ ਕਿ ਤੁਸੀਂ ਜਾਣ ਬੁੱਝ ਕੇ ਅਦਾਲਤੀ ਹੁਕਮਾਂ ਦੀ ਉਲੰਘਣਾ ਕੀਤੀ ਹੈ। ਕੋਰਟ ਵੱਲੋਂ ਤੁਹਾਡੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ ਅਤੇ ਤੁਸੀਂ ਕਾਰਵਾਈ ਦੇ ਲਈ ਤਿਆਰ ਰਹੋ। ਇਸ ਤੋਂ ਪਹਿਲਾਂ 2 ਅਪ੍ਰੈਲ ਨੂੰ ਹੋਈ ਸੁਣਵਾਈ ਦੌਰਾਨ ਵੀ ਪਤੰਜਲੀ ਵੱਲੋਂ ਮੁਆਫੀਨਾਮਾ ਦਾਇਰ ਕੀਤਾ ਗਿਆ ਸੀ। ਜਿਸ ’ਤੇ ਕੋਰਟ ਨੇ ਪਤੰਜਲੀ ਨੂੰ ਫਟਕਾਰ ਲਗਾਉਂਦੇ ਹੋਏ ਕਿਹਾ ਸੀ ਕਿ ਮੁਆਫ਼ੀਨਾਮਾ ਸਿਰਫ਼ ਖਾਨਾਪੂਰਤੀ ਦੇ ਲਈ ਹੈ ਅਤੇ ਤੁਹਾਡੇ ਅੰਦਰ ਮੁਆਫੀ ਵਾਲੀ ਭਾਵਨਾ ਨਹੀਂ ਹੈ। ਇਸ ਤੋਂ ਬਾਅਦ ਕੋਰਟ ਨੇ ਸੁਣਵਾਈ ਦੀ ਅਗਲੀ ਤਰੀਕ 10 ਅਪ੍ਰੈਲ ਤੈਅ ਕੀਤੀ ਸੀ। ਸੁਣਵਾਈ ਤੋਂ ਇਕ ਦਿਨ ਪਹਿਲਾਂ ਰਾਮਦੇਵ ਅਤੇ ਬਾਲਕ੍ਰਿਸ਼ਨ ਨੇ ਅਦਾਲਤ ’ਚ ਨਵਾਂ ਐਫੀਡੇਵਿਟ ਦਾਇਰ ਕੀਤਾ, ਜਿਸ ’ਚ ਪਤੰਜਲੀ ਨੇ ਬਿਨਾ ਸ਼ਰਤ ਮੁਆਫ਼ੀ ਮੰਗਦੇ ਹੋਏ ਕਿਹਾ ਕਿ ਗਲਤੀ ਦਾ ਉਨ੍ਹਾਂ ਨੂੰ ਅਹਿਸਾਸ ਹੈ ਅਤੇ ਅੱਗੇ ਤੋਂ ਅਜਿਹਾ ਨਹੀਂ ਹੋਵੇਗਾ।

Check Also

ਅੰਮਿ੍ਤਪਾਲ ਸਿੰਘ ਨੇ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ

ਸੇਫ਼ ਹਾਊਸ ’ਚ ਅੰਮਿ੍ਰਤਪਾਲ ਸਿੰਘ ਨੇ ਆਪਣੇ ਪਿਤਾ ਅਤੇ ਚਾਚੇ ਨਾਲ ਕੀਤੀ ਮੁਲਾਕਾਤ ਨਵੀਂ ਦਿੱਲੀ/ਬਿਊਰੋ …