20.4 C
Toronto
Sunday, September 6, 2026
spot_img
Homeਭਾਰਤਸਿਓਲ ਸ਼ਾਂਤੀ ਪੁਰਸਕਾਰ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੋਈ ਚੋਣ

ਸਿਓਲ ਸ਼ਾਂਤੀ ਪੁਰਸਕਾਰ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੋਈ ਚੋਣ

ਸਿਓਲ ਸ਼ਾਂਤੀ ਪੁਰਸਕਾਰ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੋਈ ਚੋਣਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿਓਲ ਸ਼ਾਂਤੀ ਪੁਰਸਕਾਰ ਕਮੇਟੀ ਨੇ 2018 ਦੇ ਸ਼ਾਂਤੀ ਪੁਰਸਕਾਰ ਨਾਲ ਸਨਮਾਨਤ ਕਰਨ ਦਾ ਫੈਸਲਾ ਕੀਤਾ ਹੈ। ਇਹ ਐਵਾਰਡ ਨਰਿੰਦਰ ਮੋਦੀ ਨੂੰ ਆਲਮੀ ਸਹਿਯੋਗ ਵਿੱਚ ਸੁਧਾਰ, ਆਲਮੀ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਤੇ ਭਾਰਤੀਆਂ ਦੇ ਮਨੁੱਖੀ ਵਿਕਾਸ ਵਿੱਚ ਤੇਜ਼ੀ ਲਿਆਉਣ ਵਿੱਚ ਉਨ੍ਹਾਂ ਦੇ ਸਮਰਪਣ ਲਈ ਦਿੱਤਾ ਜਾਣਾ ਹੈ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਵੀ ਕਈ ਦੇਸ਼ ਨਰਿੰਦਰ ਮੋਦੀ ਦਾ ਸਨਮਾਨ ਕਰ ਚੁੱਕੇ ਹਨ। ਸੰਯੁਕਤ ਰਾਸ਼ਟਰ ਨੇ ਵੀ ਮੋਦੀ ਨੂੰ ‘ਚੈਂਪੀਅਨਜ਼ ਆਫ ਦ ਅਰਥ’ ਪੁਰਸਕਾਰ ਨਾਲ ਸਨਮਾਨਿਆ ਸੀ। ਇਹ ਸਨਮਾਨ ਮੋਦੀ ਨੂੰ 2022 ਤਕ ਪਲਾਸਟਿਕ ਦਾ ਇਸਤੇਮਾਲ ਪੂਰੀ ਤਰ੍ਹਾਂ ਖ਼ਤਮ ਕਰਨ ਦੀ ਸਹੁੰ ਲਈ ਇਹ ਦਿੱਤਾ ਗਿਆ ਸੀ। ਸੰਯੁਕਤ ਰਾਸ਼ਟਰ ਨੇ ਇਸ ਸਨਮਾਨ ਬਾਰੇ ਦੱਸਿਆ ਸੀ ਕਿ ਇਹ ਐਵਾਰਡ ਇੰਟਰ-ਨੈਸ਼ਨਲ ਸੋਲਰ ਅਲਾਇੰਸ ਤੇ ਵਾਤਾਵਰਨ ਦੇ ਮੁੱਦੇ ‘ਤੇ ਕਈ ਅਹਿਮ ਕੰਮਾਂ ਦੇ ਮੱਦੇਨਜ਼ਰ ਦਿੱਤਾ ਗਿਆ ਹੈ।

RELATED ARTICLES
POPULAR POSTS