Breaking News
Home / ਭਾਰਤ / ਸ਼ਸ਼ੀ ਥਰੂਰ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਿਖੀ ਚਿੱਠੀ

ਸ਼ਸ਼ੀ ਥਰੂਰ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਿਖੀ ਚਿੱਠੀ

ਕਿਹਾ – ਜਨਤਾ ਨਾਲ ਖੜ੍ਹੇ ਹੋਵੇ, ਨਹੀਂ ਤਾਂ ‘ਮਨ ਕੀ ਬਾਤ’ ਕਿਤੇ ‘ਮੌਨ ਕੀ ਬਾਤ’ ਨਾ ਬਣ ਜਾਏ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸ ਆਗੂ ਸ਼ਸ਼ੀ ਥਰੂਰ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ ਅਤੇ ਉਨ੍ਹਾਂ 49 ਹਸਤੀਆਂ ਦੇ ਖਿਲਾਫ ਐਫ ਆਈ ਆਰ ਦਰਜ ਕਰਨ ‘ਤੇ ਚਿੰਤਾ ਜ਼ਾਹਰ ਕੀਤੀ ਹੈ। ਕਲਾ, ਸਾਹਿਤ ਅਤੇ ਹੋਰ ਖੇਤਰਾਂ ਨਾਲ ਜੁੜੀਆਂ 49 ਹਸਤੀਆਂ ਨੇ 23 ਜੁਲਾਈ ਨੂੰ ਮੋਦੀ ਦੇ ਨਾਮ ਖੁੱਲ੍ਹਾ ਖਤ ਲਿਖਿਆ ਸੀ। ਇਸ ਵਿਚ ਮੁਸਲਿਮ, ਦਲਿਤ ਅਤੇ ਹੋਰ ਭਾਈਚਾਰਿਆਂ ਦੇ ਖਿਲਾਫ ਭੀੜ ਵਲੋਂ ਕੀਤੀ ਜਾ ਰਹੀ ਹਿੰਸਾ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਸੀ। ਉਨ੍ਹਾਂ ਮੋਦੀ ਨੂੰ ਕਿਹਾ ਕਿ ਜਨਤਾ ਨਾਲ ਖੜ੍ਹੇ ਹੋਵੇ, ਨਹੀਂ ਤਾਂ ‘ਮਨ ਕੀ ਬਾਤ’ ਕਿਤੇ ‘ਮੌਨ ਕੀ ਬਾਤ’ ਹੀ ਨਾ ਬਣ ਜਾਵੇ। ਥਰੂਰ ਨੇ ਕਿਹਾ ਕਿ ਕੀ ਇਹ ਨਵਾਂ ਭਾਰਤ ਹੈ ਜਿਸ ਵਿਚ ਮਤਭੇਦ ਰੱਖਣ ਵਾਲੀਆਂ ਵਿਰੋਧੀ ਪਾਰਟੀਆਂ ਨੂੰ ਦੇਸ਼ ਦਾ ਦੁਸ਼ਮਣ ਸਮਝਿਆ ਜਾ ਰਿਹਾ ਹੈ।

Check Also

ਆਮ ਆਦਮੀ ਪਾਰਟੀ ਨੇ ‘ਕੇਜਰੀਵਾਲ ਨੂੰ ਅਸ਼ੀਰਵਾਦ’ ਮੁਹਿੰਮ ਦੀ ਕੀਤੀ ਸ਼ੁਰੂਆਤ

ਅਸ਼ੀਰਵਾਦ ਦੇਣ ਲਈ ਸੁਨੀਤਾ ਕੇਜਰੀਵਾਲ ਨੇ ਵਟਸਐਪ ਨੰਬਰ ਕੀਤਾ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ : ਆਮ …