ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਏਅਰਬੇਸ ‘ਤੇ ਹੀ ਕੀਤੀ ਹਥਿਆਰਾਂ ਦੀ ਪੂਜਾ
ਨਵੀਂ ਦਿੱਲੀ/ਬਿਊਰੋ ਨਿਊਜ਼
ਫਰਾਂਸ ਨੇ ਅੱਜ ਮੇਰੀਨੇਕ ਏਅਰਬੇਸ ‘ਤੇ ਭਾਰਤ ਨੂੰ ਪਹਿਲਾ ਰਾਫੇਲ ਫਾਈਟਰ ਜੈਟ ਸੌਂਪ ਦਿੱਤਾ। ਇਸ ਮੌਕੇ ਹੋਏ ਸਮਾਗਮ ਵਿਚ ਰੱਖਿਆ ਮੰਤਰੀ ਰਾਜਨਾਥ ਸਿੰਘ ਮੌਜੂਦ ਰਹੇ। ਇਸ ਮੌਕੇ ਰਾਜਨਾਥ ਸਿੰਘ ਨੇ ਕਿਹਾ ਕਿ ਫੇਲ ਦਾ ਮਤਲਬ ਹਨ੍ਹੇਰੀ ਹੁੰਦਾ ਹੈ ਅਤੇ ਮੈਨੂੰ ਉਮੀਦ ਹੈ ਕਿ ਇਹ ਆਪਣੇ ਨਾਮ ਨੂੰ ਸਹੀ ਸਾਬਤ ਕਰੇਗਾ। ਰਾਜਨਾਥ ਸਿੰਘ ਨੇ ਏਅਰਬੇਸ ‘ਤੇ ਹੀ ਰਾਫੇਲ ਵਿਚ ਲੱਗੇ ਹਥਿਆਰਾਂ ਦੀ ਪੂਜਾ ਵੀ ਕੀਤੀ। ਇਸ ਤੋਂ ਪਹਿਲਾਂ ਰਾਜਨਾਥ ਸਿੰਘ ਨੇ ਫਰਾਂਸ ਦੇ ਰਾਸ਼ਟਰਪਤੀ ਨਾਲ ਵੀ ਮੁਲਾਕਾਤ ਕੀਤੀ। ਜ਼ਿਕਰਯੋਗ ਹੈ ਕਿ ਭਾਰਤ ਨੂੰ ਮਿਲੇ ਪਹਿਲੇ ਰਾਫੇਲ ਦਾ ਨਾਮ ਹਵਾਈ ਫੌਜ ਦੇ ਮੁਖੀ ਆਰ.ਕੇ. ਭਦੌਰੀਆ ਦੇ ਨਾਮ ‘ਤੇ ‘ਆਰ ਬੀ 001’ ਰੱਖਿਆ ਜਾਵੇਗਾ। ਭਦੌਰੀਆ ਨੇ ਰਾਫੇਲ ਸੌਦੇ ਵਿਚ ਅਹਿਮ ਭੂਮਿਕਾ ਨਿਭਾਈ ਸੀ।
Check Also
ਆਈਪੀਐੱਲ ਪ੍ਰੀਮੀਅਰ ਲੀਗ ਲਈ ਲਖਨਊ ਸੁਪਰ ਜਾਇੰਟਸ ਨੇ ਰਿਸ਼ਭ ਪੰਤ ਦੀ ਲਗਾਈ 27 ਕਰੋੜ ਰੁਪਏ ਬੋਲੀ
ਸ਼੍ਰੇਅਸ ਅਈਅਰ ’ਤੇ ਲੱਗੀ 26.75 ਕਰੋੜ ਰੁਪਏ ਦੀ ਬੋਲੀ ਸਾਊਦੀ ਅਰਬ/ਬਿਊਰੋ ਨਿਊਜ਼ : ਭਾਰਤੀ ਕਿ੍ਰਕਟ …