ਘਰ ਬੈਠਿਆਂ ਹੀ ਮਿਲਣੀਆਂ 40 ਸੇਵਾਵਾਂ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਸਰਕਾਰ ਨੇ ਅੱਜ ‘ਡੋਰ ਸਟੈਪ ਡਿਲਵਰੀ’ ਯੋਜਨਾ ਦੀ ਸ਼ੁਰੂਆਤ ਕਰ ਦਿੱਤੀ ਹੈ। ਸ਼ੁਰੂਆਤ ਵਿਚ 40 ਸੇਵਾਵਾਂ ਦੀ ਡਿਲਵਰੀ ਘਰ ਤੱਕ ਪਹੁੰਚਾਈ ਜਾਵੇਗੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਇਸ ਯੋਜਨਾ ਨਾਲ ਦਿੱਲੀ ਦੀ ਜਨਤਾ ਨੂੰ ਨਾ ਦਫਤਰਾਂ ਦੇ ਚੱਕਰ ਲਗਾਉਣੇ ਪੈਣਗੇ ਅਤੇ ਨਾ ਹੀ ਕਿਸੇ ਵਿਚੋਲੇ ਦੇ ਚੱਕਰ ਵਿਚ ਫਸਣਾ ਪਵੇਗਾ। ਇਸ ਯੋਜਨਾ ਵਿਚ ਜਿਨ੍ਹਾਂ ਸੇਵਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ, ਉਨ੍ਹਾਂ ਵਿਚ ਡਰਾਈਵਿੰਗ ਲਾਇਸੈਂਸ, ਪਾਣੀ ਦੇ ਨਵੇਂ ਮੀਟਰ ਕੁਨੈਕਸ਼ਨ ਤੇ ਰਾਸ਼ਨ ਕਾਰਡ ਸ਼ਾਮਲ ਹਨ। ਇਨ੍ਹਾਂ ਵਿੱਚ ਮੈਰਿਜ ਸਰਟੀਫਿਕੇਟ ਤੇ ਜਾਤੀ ਸਰਟੀਫਿਕੇਟ ਵਰਗੀਆਂ ਸੇਵਾਵਾਂ ਵੀ ਸ਼ਾਮਲ ਹਨ। ਇਸ ਯੋਜਨਾ ਤਹਿਤ ਜੇ ਕੋਈ ਸਰਕਾਰੀ ਕੰਮ ਕਰਾਉਣਾ ਹੈ ਤਾਂ 1078 ‘ਤੇ ਫੋਨ ਕਰਨਾ ਪਏਗਾ। ਉਸ ਕੰਮ ਨਾਲ ਸਬੰਧਤ ਮੁਲਾਜ਼ਮ ਤੁਹਾਡੇ ਸਮੇਂ ਦੇ ਹਿਸਾਬ ਨਾਲ ਤੁਹਾਡੇ ਘਰ ਪਹੁੰਚ ਜਾਏਗਾ। ਇਸ ਕੰਮ ਲਈ 50 ਰੁਪਏ ਫੀਸ ਵਸੂਲੀ ਜਾਏਗੀ।
Check Also
ਮੋਦੀ ਸਰਕਾਰ ਦੇ ਭਾਰਤ ’ਚ ਬਰਾਬਰੀ ਦੇ ਦਾਅਵੇ ਨੂੰ ਕਾਂਗਰਸ ਨੇ ਕੀਤਾ ਖਾਰਜ – ਜੈਰਾਮ ਰਮੇਸ਼ ਨੇ ਮੋਦੀ ਸਰਕਾਰ ’ਤੇ ਚੁੱਕੇ ਸਵਾਲ
ਨਵੀਂ ਦਿੱਲੀ/ਬਿਊਰੋ ਨਿਊਜ਼ ਨਰਿੰਦਰ ਮੋਦੀ ਸਰਕਾਰ ਵਲੋਂ ਦਾਅਵਾ ਕੀਤਾ ਗਿਆ ਸੀ ਕਿ ਭਾਰਤ ਦੁਨੀਆ …