9.8 C
Toronto
Wednesday, October 7, 2026
spot_img
Homeਭਾਰਤਸਰਕਾਰ ਨੇ ਲੋਕ ਸਭਾ 'ਚ ਦੱਸਿਆ - ਦਿੱਲੀ ਹਿੰਸਾ ਸਬੰਧੀ 38 ਕੇਸ...

ਸਰਕਾਰ ਨੇ ਲੋਕ ਸਭਾ ‘ਚ ਦੱਸਿਆ – ਦਿੱਲੀ ਹਿੰਸਾ ਸਬੰਧੀ 38 ਕੇਸ ਕੀਤੇ ਦਰਜ

ਸਰਕਾਰ ਨੇ ਲੋਕ ਸਭਾ ‘ਚ ਦੱਸਿਆ – ਦਿੱਲੀ ਹਿੰਸਾ ਸਬੰਧੀ 38 ਕੇਸ ਕੀਤੇ ਦਰਜਦਿੱਲੀ ਪੁਲਿਸ ਨੇ ਦੋ ਹੋਰ ਨੌਜਵਾਨਾਂ ਨੂੰ ਕੀਤਾ ਗ੍ਰਿਫਤਾਰ
ਨਵੀਂ ਦਿੱਲੀ/ਬਿਊਰੋ ਨਿਊਜ਼
ਕੇਂਦਰੀ ਗ੍ਰਹਿ ਰਾਜ ਮੰਤਰੀ ਜੀ. ਕਿਸ਼ਨ ਰੈੱਡੀ ਨੇ ਅੱਜ ਲੋਕ ਸਭਾ ਵਿੱਚ ਦੱਸਿਆ ਕਿ ਦਿੱਲੀ ਪੁਲਿਸ ਨੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਰਾਜਧਾਨੀ ਵਿੱਚ 26 ਜਨਵਰੀ ਨੂੰ ਹੋਈ ਹਿੰਸਾ ਤੋਂ ਬਾਅਦ 38 ਕੇਸ ਦਰਜ ਕੀਤੇ ਹਨ। ਮੰਤਰੀ ਨੇ ਲਿਖਤੀ ਜੁਆਬ ਵਿੱਚ ਲੋਕ ਸਭਾ ਵਿੱਚ ਕਿਹਾ ਕਿ ਦਿੱਲੀ ਪੁਲਿਸ ਨੇ ਦੱਸਿਆ ਹੈ ਕਿ ਅੰਦੋਲਨ ਦੇ ਮੱਦੇਨਜ਼ਰ ਦਿੱਲੀ ਬਾਰਡਰਾਂ ‘ਤੇ ਕੋਈ ਵੀ ਸੜਕ ਨਹੀਂ ਪੁੱਟੀ ਗਈ ਹੈ ਪਰ ਸੁਰੱਖਿਆ ਮਜ਼ਬੂਤ ਕੀਤੀ ਗਈ। ਇਸੇ ਦੌਰਾਨ ਦਿੱਲੀ ਪੁਲਿਸ ਨੇ ਲਾਲ ਕਿਲ੍ਹਾ ਹਿੰਸਾ ਮਾਮਲੇ ਵਿੱਚ ਦੋ ਹੋਰ ਗ੍ਰਿਫ਼ਤਾਰੀਆਂ ਕੀਤੀਆਂ ਹਨ। ਮਨਿੰਦਰਜੀਤ ਸਿੰਘ, ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਡੱਚ ਹੈ ਤੇ ਇਸ ਵੇਲੇ ਬਰਮਿੰਘਮ ਵਿਚ ਵਸਿਆ ਹੋਇਆ ਸੀ, ਉਸ ਨੂੰ ਦੇਸ਼ ਵਿੱਚੋਂ ਫਰਾਰ ਹੋਣ ਮੌਕੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇਸੇ ਤਰ੍ਹਾਂ ਖੇਮਪ੍ਰੀਤ ਸਿੰਘ ਨਾਮ ਦੇ ਨੌਜਵਾਨ ਨੂੰ ਵੀ ਦਿੱਲੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ।

RELATED ARTICLES
POPULAR POSTS