4 C
Toronto
Saturday, November 8, 2025
spot_img
Homeਭਾਰਤਫੇਸਬੁੱਕ ਡੇਟਾ ਚੋਰੀ ਦਾ ਮਾਮਲਾ ਰਾਹੁਲ ਗਾਂਧੀ ਨੂੰ ਨਹੀਂ ਆ ਰਿਹਾ ਰਾਸ

ਫੇਸਬੁੱਕ ਡੇਟਾ ਚੋਰੀ ਦਾ ਮਾਮਲਾ ਰਾਹੁਲ ਗਾਂਧੀ ਨੂੰ ਨਹੀਂ ਆ ਰਿਹਾ ਰਾਸ

ਕਿਹਾ, ਭਾਜਪਾ ਨੇ 39 ਭਾਰਤੀਆਂ ਦੀ ਮੌਤ ਦੇ ਮਾਮਲੇ ਨੂੰ ਪਿੱਛੇ ਕੀਤਾ ਅਤੇ ਡੇਟਾ ਚੋਰੀ ਦਾ ਮਾਮਲਾ ਮੂਹਰੇ ਲਿਆਂਦਾ
ਨਵੀਂ ਦਿੱਲੀ/ਬਿਊਰੋ ਨਿਊਜ਼
ਫੇਸਬੁੱਕ ਡੇਟਾ ਚੋਰੀ ਮਾਮਲੇ ‘ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮੋਦੀ ਸਰਕਾਰ ਉੱਪਰ ਵੱਡਾ ਇਲਜ਼ਾਮ ਲਾਇਆ ਹੈ। ਰਾਹੁਲ ਨੇ ਕਿਹਾ ਹੈ ਕਿ ਇਰਾਕ ਵਿੱਚ 39 ਭਾਰਤੀਆਂ ਦੀ ਮੌਤ ਦੇ ਮਾਮਲੇ ਤੋਂ ਧਿਆਨ ਹਟਾਉਣ ਲਈ ਭਾਜਪਾ ਅਜਿਹਾ ਰੌਲਾ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ 39 ਭਾਰਤੀਆਂ ਦੀ ਮੌਤ ਦੇ ਮਾਮਲੇ ਨੂੰ ਪਿੱਛੇ ਕਰਕੇ ਫੇਸਬੁੱਕ ਡਾਟਾ ਚੋਰੀ ਦੇ ਮਾਮਲੇ ਨੂੰ ਮੂਹਰੇ ਲੈ ਆਂਦਾ ਹੈ। ਚੇਤੇ ਰਹੇ ਕਿ 39 ਭਾਰਤੀਆਂ ਦੀ ਮੌਤ ਦੇ ਮਾਮਲੇ ‘ਤੇ ਕੇਂਦਰ ਸਰਕਾਰ ਕਸੂਤੀ ਘਿਰੀ ਹੈ ਕਿਉਂਕਿ ਤਿੰਨ ਸਾਲ ਤੱਕ ਪੀੜਤ ਪਰਿਵਾਰਾਂ ਨੂੰ ਝੂਠਾ ਦਿਲਾਸਾ ਦਿੱਤਾ ਗਿਆ ਸੀ।
ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਨੇ ਪਲਟਵਾਰ ਕਰਦਿਆਂ ਕਿਹਾ ਕਿ ਰਾਹੁਲ ਅਕਲ ਤੋਂ ਪੈਦਲ ਹੈ? ਕੇਂਦਰੀ ਮੰਤਰੀ ਮੁਖਤਾਰ ਅਬਾਸ ਨਕਵੀ ਨੇ ਕਿਹਾ ਕਿ ਭਾਰਤੀਆਂ ਦਾ ਡੈਟਾ ਚੋਰੀ ਹੋਣਾ ਕੋਈ ਛੋਟੀ ਗੱਲ ਨਹੀਂ। ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਣਾ ਸਰਕਾਰ ਦਾ ਫਰਜ਼ ਹੈ।

RELATED ARTICLES
POPULAR POSTS