11.6 C
Toronto
Tuesday, October 14, 2025
spot_img
Homeਭਾਰਤ80 ਤੋਂ ਬਾਅਦ ਟਵਿੱਟਰ 'ਤੇ ਆਏ ਸੈਲੀਬ੍ਰਿਟੀ

80 ਤੋਂ ਬਾਅਦ ਟਵਿੱਟਰ ‘ਤੇ ਆਏ ਸੈਲੀਬ੍ਰਿਟੀ

ਕਰੁਣਾਨਿਧੀ ਦੇ ਟਵੀਟ ਸਭ ਤੋਂ ਵੱਧ, ਲਤਾ ਸਭ ਤੋਂ ਜ਼ਿਆਦਾ ਲੋਕਪ੍ਰਿਯ
ਹਾਲ ਹੀ ‘ਚ ਫ਼ਿਲਮ ਅਭਿਨੇਤਾ ਧਰਮਿੰਦਰ 81 ਸਾਲ ਦੀ ਉਮਰ ‘ਚ ਟਵਿੱਟਰ ਨਾਲ ਜੁੜੇ ਹਨ। ਉਹ ਵੀ ਹੇਮਾਮਾਲਿਨੀ ਦੇ ਕਹਿਣ
ਤੋਂ ਬਾਅਦ। ਆਓ ਦੇਖੀਏ ਹੋਰ ਕਿਹੜੇ ਸੈਲੀਬ੍ਰਿਟੀ ਹਨ ਜੋ 80 ਦੀ ਉਮਰ ਤੋਂ ਬਾਅਦ ਟਵਿੱਟਰ ‘ਤੇ ਆਏ।
ਪ੍ਰਣਾਬ ਮੁਖਰਜੀ : ਰਾਸ਼ਟਰਪਤੀ ਅਹੁਦੇ ਤੋਂ ਹਟੇ ਤਾਂ ਆਪਣਾ ਨਵਾਂ ਟਵਿੱਟਰ ਅਕਾਊਂਟ ਬਣਾਇਆ
ਉਮਰ 81 ਸਾਲ
ਜੁਲਾਈ ਮਹੀਨੇ ‘ਚ
ਟਵਿੱਟਰ ‘ਤੇ ਆਏ
39 ਹਜ਼ਾਰ 400 ਫਾਲੋਅਰਜ਼ ਹਨ। ਹੁਣ ਤੱਕ 76 ਟਵੀਟ ਕਰ ਚੁੱਕੇ ਹਨ। ਇਨ੍ਹਾਂ 58 ਫੋਟੋਆਂ ਅਤੇ ਵੀਡੀਓ ਹਨ।
ਪ੍ਰਣਾਬ ਮੁਖਰਜੀ ਭਾਰਤ ਦੇ ਰਾਸ਼ਟਰਪਤੀ ਦੇ ਅਕਾਊਂਟ ‘ਤੇ ਸਨ। ਇਹ ਅਕਾਊਂਟ ਆਰਕਾਈਵ ਕਰ ਦਿੱਤਾ ਗਿਆ ਹੈ। ਉਹ ਹੁਣ @ ਸਿਟੀਜਨਮੁਖਰਜੀ ਨਾਮ ਨਾਲ ਟਵਿੱਟਰ ‘ਤੇ ਹਨ। ਜ਼ਿਆਦਾ ਫੋਟੋਆਂ ਕਿਸੇ ਨਾਲ ਮੁਲਾਕਾਤ ਦੀਆਂ ਹੀ ਪੋਸਟ ਕੀਤੀਆਂ ਗਈਆਂ ਹਨ।
ਐਮ ਕਰੁਣਾਨਿਧੀ : ਆਪਣੀ ਬਿਮਾਰੀ ਦੀ ਪ੍ਰੈਸ ਰਿਲੀਜ਼ ਵੀ ਟਵੀਟ ਕਰਦੇ ਹਨ
ਉਮਰ 93 ਸਾਲ
88 ਦੀ ਉਮਰ ‘ਚ ਆਏ
2.21 ਲੱਖ ਫਾਲੋਅਰਜ਼। ਹੁਣ ਤੱਕ 6531 ਟਵੀਟ ਕੀਤੇ। ਇਨ੍ਹਾਂ ‘ਚ 1716 ਫੋਟੋਜ਼ ਅਤੇ ਵੀਡੀਓਜ਼।
ਡੀਐਮਕੇ ਦੇ ਮੁਖੀ ਐਮ ਕਰੁਣਾਨਿਧੀ ਨੂੰ ਜੋ ਵੀ ਮਿਲਣ ਆਉਂਦਾ ਹੈ। ਉਹ ਫੋਟੋ ਟਵੀਟ ਕਰਦੇ ਹਨ। ਤਬੀਅਤ ਬਿਗੜਨੇ ‘ਤੇ ਹਸਪਤਾਲ ‘ਚ ਭਰਤੀ ਹੁੰਦੇ ਹਨ। ਟਵਿੱਟਰ ‘ਤੇ ਪ੍ਰੈਸ ਰਿਲੀਜ਼ ਜਾਰੀ ਹੁੰਦੀ ਹੈ। ਲੰਘੇ 15 ਅਗਸਤ ਨੂੰ ਤਾਂ ਉਨ੍ਹਾਂ ਨੇ 16 ਅਗਸਤ ਦੀ ਪ੍ਰੈਸ ਰਿਲੀਜ਼ ਇਕ ਦਿਨ ਪਹਿਲਾਂ ਹੀ ਟਵੀਟ ਕਰ ਦਿੱਤੀ।
ਲਤਾ ਮੰਗੇਸ਼ਕਰ : ਆਪਣੇ ਪੁਰਾਣੇ ਗਾਣੇ ਦਾ ਵੀਡੀਓ ਖੂਬ ਸ਼ੇਅਰ ਕਰਦੇ ਹਨ
ਉਮਰ 87 ਸਾਲ
80 ਦੀ ਉਮਰ ‘ਚ ਆਏ
88.7 ਲੱਖ ਫਾਲੋਅਰਜ਼ ਹੈ। ਹੁਣ ਤੱਕ 2158 ਟਵੀਟ ਕਰ ਚੁੱਕੇ ਹਨ। ਇਨ੍ਹਾਂ ‘ਚ 485 ਫੋਟੋ ਅਤੇ ਵੀਡਚਜ਼ ਹਨ।
ਲਤਾ ਮੰਗੇਸ਼ਕਰ ਭਾਰਤੀ ਟਵਿੱਟਰ ‘ਚ ਸੈਲੀਬ੍ਰਿਟੀ ‘ਚ ਸਭ ਤੋਂ ਲੋਕਪ੍ਰਿਯ ਹਨ। ਉਹ ਸਰਲ ਟਵੀਟ ਕਰਦੇ ਹਨ। ਦਿਲੀਪ ਕੁਮਾਰ, ਯਸ਼ ਚੋਪੜਾ ਦੀ ਫੋਟੋ ਟਵੀਟ ਕਰਕੇ ਉਨ੍ਹਾਂ ਨੂੰ ਰਾਖੀ ਭਾਈ ਦੱਸਦੇ ਹਨ। ਜਦੋਂ ਸ਼ਰਧਾ ਕਪੂਰ ਤੇ ਸਿਧਾਰਥ ਉਨ੍ਹਾਂ ਨੂੰ ਮਿਲੇ ਤਾਂ ਉਨ੍ਹਾਂ ਟਵੀਟ ਕੀਤਾ।
ਦਲੀਪ ਕੁਮਾਰ :ਖੁਦ ਟਵੀਟ ਨਹੀਂ ਕਰਦੇ, ਟਵੀਟ ਸੁਣ ਕੇ ਖੁਸ਼ੀ ‘ਚ ਰੋਣ ਲਗਦੇ ਹਨ
ਉਮਰ 94 ਸਾਲ
88 ਦੀ ਉਮਰ ‘ਚ ਆਏ
5.42 ਲੱਖ ਫਾਲੋਅਰਜ਼ ਹੈ। 394 ਟਵੀਟ ਕਰ ਚੁੱਕੇ ਹਨ। ਇਸ ‘ਚ 70 ਫੋਟੋਜ਼ ਅਤੇ ਵੀਡੀਓ ਹਨ।
ਦਿਲੀਪ ਕੁਮਾਰ ਦੇ ਸਾਰੇ ਟਵੀਟ ਉਨ੍ਹਾਂ ਦੇ ਪਰਿਵਾਰਕ ਮਿੱਤਰ ਫੈਸਲ ਫਾਰੁਖੀ ਜਾਂ ਪਤਨੀ ਸਾਇਰਾ ਬਾਨੋ ਕਰਦੇ ਹਨ। ਹਾਂ, ਉਹ ਇਹ ਟਵੀਟ ਪੜ੍ਹਦੇ ਅਤੇ ਸੁਣਦੇ ਹਨ। ਹਾਲ ਹੀ ‘ਚ ਫੈਸਲ ਨੇ ਟਵੀਟ ਕਰਕੇ ਦੱਸਿਆ ਕਿ ਸਾਹਿਬ ਤੁਸੀਂ ਲੋਕਾਂ ਦੇ ਟਵੀਟ ਸੁਣ ਕੇ ਹੱਸੇ ਅਤੇ ਖੁਸ਼ੀ ‘ਚ ਰੋਣ ਲੱਗ ਪਏ।

 

RELATED ARTICLES
POPULAR POSTS