5.9 C
Toronto
Friday, October 23, 2026
spot_img
HomeਕੈਨੇਡਾFrontਜੇਈਈ ਮੇਨ ਦੇ ਦੂਜੇ ਸੈਸ਼ਨ ਦਾ ਨਤੀਜਾ ਐਲਾਨਿਆ

ਜੇਈਈ ਮੇਨ ਦੇ ਦੂਜੇ ਸੈਸ਼ਨ ਦਾ ਨਤੀਜਾ ਐਲਾਨਿਆ

ਜੇਈਈ ਮੇਨ ਦੇ ਦੂਜੇ ਸੈਸ਼ਨ ਦਾ ਨਤੀਜਾ ਐਲਾਨਿਆ
24 ਵਿਦਿਆਰਥੀਆਂ ਨੇ 100 ਪ੍ਰਤੀਸ਼ਤ ਅੰਕ ਕੀਤੇ ਪ੍ਰਾਪਤ
ਨਵੀਂ ਦਿੱਲੀ/ਬਿਊਰੋ ਨਿਊਜ਼ : ਨੈਸ਼ਨਲ ਟੈਸਟਿੰਗ ਏਜੰਸੀ ਨੇ ਜੇਈਈ ਮੇਨ 2025 ਸੈਸ਼ਨ-2 ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਟਾਪਰਾਂ ਦੀ ਸੂਚੀ ਵੀ ਜਨਤਕ ਕਰ ਦਿੱਤੀ ਗਈ ਹੈ। ਨਤੀਜੇ ਵਿਚ, ਕੋਟਾ ਦੇ ਵਿਦਿਆਰਥੀ ਓਮਪ੍ਰਕਾਸ਼ ਬੇਹਰਾ ਨੇ ਆਲ ਇੰਡੀਆ ਰੈਂਕ-1 ਪ੍ਰਾਪਤ ਕੀਤਾ ਹੈ। ਇਸ ਵਾਰ ਕੁੱਲ 24 ਵਿਦਿਆਰਥੀਆਂ ਨੇ 100 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ। ਨੈਸ਼ਨਲ ਟੈਸਟਿੰਗ ਏਜੰਸੀ ਸ਼ੁੱਕਰਵਾਰ ਰਾਤ 12:30 ਵਜੇ ਨਤੀਜਾ ਜਾਰੀ ਕੀਤਾ। ਇਸ ਦੇ ਨਾਲ ਹੀ, ਪ੍ਰੀਖਿਆ ਦੀ ਅੰਤਿਮ ਉੱਤਰ ਕੁੰਜੀ ਅਤੇ ਜੇ.ਈ.ਈ. ਐਡਵਾਂਸਡ ਲਈ ਕੱਟ-ਆਫ਼ ਵੀ ਜਾਰੀ ਕਰ ਦਿੱਤਾ ਗਿਆ ਹੈ। 100 ਪ੍ਰਤੀਸ਼ਤ ਅੰਕ ਪ੍ਰਾਪਤ ਕਰਨ ਵਾਲਿਆਂ ਵਿਚੋਂ ਸਭ ਤੋਂ ਵੱਧ 7 ਵਿਦਿਆਰਥੀ ਰਾਜਸਥਾਨ ਤੋਂ ਹਨ। ਇਨ੍ਹਾਂ ਤੋਂ ਇਲਾਵਾ, 3-3 ਵਿਦਿਆਰਥੀ ਮਹਾਰਾਸ਼ਟਰ, ਤੇਲੰਗਾਨਾ ਅਤੇ ਯੂ.ਪੀ. ਤੋਂ ਹਨ, 2-2 ਵਿਦਿਆਰਥੀ ਪੱਛਮੀ ਬੰਗਾਲ, ਗੁਜਰਾਤ ਅਤੇ ਦਿੱਲੀ ਤੋਂ ਹਨ। ਇਕ-ਇਕ ਕਰਨਾਟਕ ਅਤੇ ਆਂਧਰਾ ਪ੍ਰਦੇਸ਼ ਤੋਂ ਹੈ। 100 ਪ੍ਰਤੀਸ਼ਤ ਅੰਕ ਪ੍ਰਾਪਤ ਕਰਨ ਵਾਲਿਆਂ ਵਿੱਚ 21 ਉਮੀਦਵਾਰ ਜਨਰਲ ਸ਼੍ਰੇਣੀ ਦੇ ਹਨ।

RELATED ARTICLES
POPULAR POSTS