9.7 C
Toronto
Friday, October 23, 2026
spot_img
Homeਭਾਰਤਇਟਲੀ 'ਚ ਨਾਬਾਲਗ ਨੇ ਭੰਨ-ਤੋੜ ਕੀਤੀ ਤਾਂ ਮਾਤਾ-ਪਿਤਾ ਕਰਨਗੇ ਭਰਪਾਈ

ਇਟਲੀ ‘ਚ ਨਾਬਾਲਗ ਨੇ ਭੰਨ-ਤੋੜ ਕੀਤੀ ਤਾਂ ਮਾਤਾ-ਪਿਤਾ ਕਰਨਗੇ ਭਰਪਾਈ

ਇਟਲੀ ‘ਚ ਨਾਬਾਲਗ ਨੇ ਭੰਨ-ਤੋੜ ਕੀਤੀ ਤਾਂ ਮਾਤਾ-ਪਿਤਾ ਕਰਨਗੇ ਭਰਪਾਈਹਿੰਸਕ ਪ੍ਰਦਰਸ਼ਨਾਂ ‘ਤੇ 21 ਲੱਖ ਰੁਪਏ ਦਾ ਜੁਰਮਾਨਾ, 5 ਸਾਲ ਤੱਕ ਜੇਲ੍ਹ ਦੀ ਸਜ਼ਾ
ਨਵੀਂ ਦਿੱਲੀ : ਇਟਲੀ ਵਿਚ ਹਿੰਸਕ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਹੁਣ 5 ਸਾਲ ਤੱਕ ਜੇਲ੍ਹ ਅਤੇ ਕਰੀਬ 21 ਲੱਖ ਰੁਪਏ ਤੱਕ ਜੁਰਮਾਨਾ ਭਰਨਾ ਪੈ ਸਕਦਾ ਹੈ। ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਦੀ ਸਰਕਾਰ ਨੇ ਮਿਲਾਨ ਵਿਚ ਦੁਕਾਨਾਂ ‘ਚ ਲੁੱਟ-ਖੋਹ ਅਤੇ ਅਗਜ਼ਨੀ ਤੋਂ ਬਾਅਦ ਸੁਰੱਖਿਆ ਦੇ ਲਈ ਨਵੇਂ ਨਿਯਮ ਨੂੰ ਮਨਜੂਰੀ ਦਿੱਤੀ ਹੈ। ਨਵੇਂ ਨਿਯਮਾਂ ਦੇ ਤਹਿਤ ਨਾਬਾਲਗਾਂ ਦੇ ਲਈ ਨੁਕਸਾਨ ਦੀ ਭਰਪਾਈ ਉਨ੍ਹਾਂ ਦੇ ਮਾਤਾ-ਪਿਤਾ ਨੂੰ ਕਰਨੀ ਹੋਵੇਗੀ। ਨਾਲ ਹੀ 14 ਸਾਲ ਤੋਂ ਜ਼ਿਆਦਾ ਉਮਰ ਦੇ ਬੱਚਿਆਂ ‘ਤੇ ਕੇਸ ਚਲਾਉਣਾ ਅਸਾਨ ਹੋਵੇਗਾ। ਇਟਲੀ ਦੀ ਸਰਕਾਰ ਵਲੋਂ ਮਿਲਾਨ ਵਿਚ ਸੁਰੱਖਿਆ ਵਧਾਉਣ ਦੇ ਲਈ ਸਾਲ ਦੇ ਅਖੀਰ ਤੱਕ 500 ਵਾਧੂ ਫੌਜੀ ਤੈਨਾਤ ਕਰਨ ਦਾ ਫੈਸਲਾ ਕੀਤਾ ਗਿਆ। ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਨੇ ਸੋਸ਼ਲ ਮੀਡੀਆ ‘ਤੇ ਜਾਰੀ ਵੀਡੀਓ ਵਿਚ ਕਿਹਾ ਹੈ ਕਿ ਹਿੰਸਾ ਦੌਰਾਨ ਏਨੀ ਵੱਡੀ ਸੰਖਿਆ ਵਿਚ ਨੌਜਵਾਨਾਂ ਦਾ ਸ਼ਾਮਲ ਹੋਣਾ ਦੁਖਦ ਅਤੇ ਡਰਾਉਣ ਵਾਲਾ ਹੈ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਨਾਲ ਗੰਭੀਰਤਾ ਨਾਲ ਨਿਪਟਣਾ ਜ਼ਰੂਰੀ ਹੈ, ਤਾਂ ਕਿ ਹਿੰਸਾ ਦੇ ਵੀਡੀਓ ਦੇਖ ਕੇ ਦੂਜੇ ਨੌਜਵਾਨ ਵੀ ਅਜਿਹਾ ਕਰਨ ਲਈ ਪ੍ਰੇਰਿਤ ਨਾ ਹੋਣ। ਨਵੇਂ ਨਿਯਮਾਂ ਦੇ ਤਹਿਤ ਪ੍ਰਦਰਸ਼ਨ ਦੇ ਦੌਰਾਨ ਹਿੰਸਾ ‘ਚ ਸ਼ਾਮਲ ਹੋਣ ਨੂੰ ਵੱਖਰਾ ਅਪਰਾਧ ਦੱਸਿਆ ਗਿਆ ਹੈ।

RELATED ARTICLES
POPULAR POSTS