2.8 C
Toronto
Saturday, October 24, 2026
spot_img
Homeਭਾਰਤਜਿਨਸੀ ਅਪਰਾਧੀ ਐਪਸਟੀਨ ਅਤੇ ਮੰਤਰੀ ਹਰਦੀਪ ਸਿੰਘ ਪੁਰੀ ਦੀਆਂ ਫੋਟੋਆਂ ਵਾਇਰਲ

ਜਿਨਸੀ ਅਪਰਾਧੀ ਐਪਸਟੀਨ ਅਤੇ ਮੰਤਰੀ ਹਰਦੀਪ ਸਿੰਘ ਪੁਰੀ ਦੀਆਂ ਫੋਟੋਆਂ ਵਾਇਰਲ

ਜਿਨਸੀ ਅਪਰਾਧੀ ਐਪਸਟੀਨ ਅਤੇ ਮੰਤਰੀ ਹਰਦੀਪ ਸਿੰਘ ਪੁਰੀ ਦੀਆਂ ਫੋਟੋਆਂ ਵਾਇਰਲਮੰਤਰੀ ਨੇ ਕਿਹਾ ਸੀ : ਐਪਸਟੀਨ ਨੂੰ ਕਦੀ ਵੀ ਇਕੱਲਾ ਨਹੀਂ ਮਿਲਿਆਂ
ਨਵੀਂ ਦਿੱਲੀ : ਅਮਰੀਕਾ ਨਾਲ ਸਬੰਧਤ ਜਿਨਸੀ ਅਪਰਾਧੀ ਜੈਫਰੀ ਐਪਸਟੀਨ ਨਾਲ ਭਾਰਤ ਦੇ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਦੀਆਂ ਕਈ ਤਸਵੀਰਾਂ ਵਾਇਰਲ ਹੋਈਆਂ ਹਨ। ਇਹ ਤਸਵੀਰਾਂ ਇਸ ਲਈ ਅਹਿਮ ਮੰਨੀਆਂ ਜਾ ਰਹੀਆਂ ਹਨ, ਕਿਉਂਕਿ ਮੰਤਰੀ ਹਰਦੀਪ ਪੁਰੀ ਲਗਾਤਾਰ ਕਹਿੰਦੇ ਰਹੇ ਹਨ ਕਿ ਉਹ ਐਪਸਟੀਨ ਨੂੰ ਵਫਦ ਸਣੇ ਹੀ ਮਿਲੇ ਹਨ ਅਤੇ ਸਾਡੀ ਵੱਖਰੇ ਤੌਰ ‘ਤੇ ਕੋਈ ਵੀ ਮੁਲਾਕਾਤ ਨਹੀਂ ਹੋਈ ਹੈ। ਹਰਦੀਪ ਸਿੰਘ ਪੁਰੀ ਦੀਆਂ ਐਪਸਟੀਨ ਨਾਲ ਫੋਟੋਆਂ ਸਾਹਮਣੇ ਆਉਣ ਤੋਂ ਬਾਅਦ ਸਿਆਸੀ ਵਿਰੋਧੀ ਧਿਰਾਂ ਨੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਕਾਂਗਰਸ ਪਾਰਟੀ ਦੇ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਪੁਰੀ ਐਪਸਟੀਨ ਨੂੰ ਇਕੱਲੇ ਨਹੀਂ ਮਿਲੇ ਤਾਂ ਇਹ ਫੋਟੋਆਂ ਕਿੱਥੋਂ ਆਈਆਂ ਹਨ। ਜ਼ਿਕਰਯੋਗ ਹੈ ਕਿ 2008 ਵਿਚ ਐਪਸਟੀਨ ਨੂੰ ਯੌਨ ਸ਼ੋਸ਼ਣ ਅਪਰਾਧ ਦੇ ਮਾਮਲੇ ਵਿਚ ਦੋਸ਼ੀ ਠਹਿਰਾਇਆ ਜਾ ਚੁੱਕਾ ਸੀ। ਮੀਡੀਆ ਰਿਪੋਰਟਾਂ ਮੁਤਾਬਕ ਪੁਰੀ ਵਲੋਂ ਦੱਸੀਆਂ ਗਈਆਂ ਮੁਲਾਕਾਤਾਂ ਉਸ ਸਮੇਂ ਹੋਈਆਂ, ਜਦੋਂ ਐਪਸਟੀਨ ਦਾ ਅਪਰਾਧਕ ਰਿਕਾਰਡ ਪਹਿਲਾਂ ਤੋਂ ਮੌਜੂਦ ਸੀ।

RELATED ARTICLES
POPULAR POSTS