Breaking News
Home / ਭਾਰਤ / ਭਾਰਤ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣਾ ਸੀ.ਬੀ.ਆਈ. ਦੀ ਮੁੱਖ ਜ਼ਿੰਮੇਵਾਰੀ

ਭਾਰਤ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣਾ ਸੀ.ਬੀ.ਆਈ. ਦੀ ਮੁੱਖ ਜ਼ਿੰਮੇਵਾਰੀ

ਏਜੰਸੀ ਦੇ ‘ਡਾਇਮੰਡ ਜੁਬਲੀ’ ਸਮਾਰੋਹ ਦੌਰਾਨ ਕੀਤਾ ਸੰਬੋਧਨ
ਨਵੀਂ ਦਿੱਲੀ/ਬਿਊਰੋ ਨਿਊਜ਼ : ਭ੍ਰਿਸ਼ਟਾਚਾਰ ਨੂੰ ਲੋਕਤੰਤਰ ਅਤੇ ਨਿਆਂ ਲਈ ਸਭ ਤੋਂ ਵੱਡੀ ਰੁਕਾਵਟ ਦੱਸਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣਾ ਸੀ. ਬੀ. ਆਈ. ਦੀ ਮੁੱਖ ਜ਼ਿੰਮੇਵਾਰੀ ਹੈ।
ਇਸਦੇ ਨਾਲ ਹੀ ਸੀ. ਬੀ. ਆਈ. ਨੂੰ ਉਤਸ਼ਾਹਿਤ ਕਰਦਿਆਂ ਇਹ ਵੀ ਕਿਹਾ ਕਿ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਦੇ ਲਈ ਸੀ.ਬੀ.ਆਈ. ਨੂੰ ਕਿਤੇ ਵੀ ਰੁਕਣ ਦੀ ਲੋੜ ਨਹੀਂ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਕਤ ਬਿਆਨ ਪੜਤਾਲੀਆ ਏਜੰਸੀ ਸੀ.ਬੀ.ਆਈ. ਦੀ ‘ਡਾਇਮੰਡ ਜੁਬਲੀ’ ਮੌਕੇ ਕੀਤੇ ਗਏ ਪ੍ਰੋਗਰਾਮ ਦੇ ਉਦਘਾਟਨੀ ਭਾਸ਼ਨ ‘ਚ ਦਿੱਤਾ।
ਮੋਦੀ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਸੀ.ਬੀ.ਆਈ. ਜਿਨ੍ਹਾਂ ਖ਼ਿਲਾਫ਼ ਕਾਰਵਾਈ ਕਰ ਰਹੀ ਹੈ, ਉਹ ਬਹੁਤ ਤਾਕਤਵਰ ਲੋਕ ਹਨ। ਸਾਲਾਂ ਤੱਕ ਉਹ ਸਰਕਾਰ ਅਤੇ ਸਿਸਟਮ ਦਾ ਹਿੱਸਾ ਰਹੇ ਹਨ ਅਤੇ ਅੱਜ ਵੀ ਉਹ ਕਈ ਥਾਂ ਅਤੇ ਕੁਝ ਰਾਜਾਂ ‘ਚ ਸੱਤਾ ਦਾ ਹਿੱਸਾ ਹਨ ਪਰ ਤੁਸੀਂ (ਸੀ.ਬੀ.ਆਈ.) ਆਪਣੇ ਕੰਮ ‘ਤੇ ਧਿਆਨ ਰੱਖਣਾ। ਕੋਈ ਵੀ ਭਿਮਸ਼ਟਾਚਾਰੀ ਬਚਣਾ ਨਹੀਂ ਚਾਹੀਦਾ। ਮੋਦੀ ਦਾ ਇਹ ਬਿਆਨ ਉਸ ਵੇਲੇ ਆਇਆ ਹੈ ਜਦੋਂ ਸੰਸਦ ਦੇ ਬਜਟ ਇਜਲਾਸ ‘ਚ ਸਰਕਾਰ ਬਨਾਮ ਵਿਰੋਧੀ ਧਿਰਾਂ ਇਕ-ਦੂਜੇ ਦੇ ਆਹਮੋ-ਸਾਹਮਣੇ ਖੜ੍ਹੀਆਂ ਹਨ। ਵਿਰੋਧੀ ਧਿਰਾਂ ਦਾ ਆਰੋਪ ਹੈ ਕਿ ਸਰਕਾਰ ਵਿਰੋਧੀ ਧਿਰਾਂ ਦੀ ਆਵਾਜ਼ ਦਬਾਉਣ ਲਈ ਪੜਤਾਲੀਆ ਏਜੰਸੀਆਂ ਈ.ਡੀ. ਅਤੇ ਸੀ.ਬੀ.ਆਈ. ਦੀ ਦੁਰਵਰਤੋਂ ਕਰ ਰਹੀ ਹੈ।

 

Check Also

ਵਿਦੇਸ਼ ਮੰਤਰ ਜੈਸ਼ੰਕਰ ਭਾਰਤ-ਜੀਸੀਸੀ ਵਿਦੇਸ਼ ਮੰਤਰੀਆਂ ਦੀ ਮੀਟਿੰਗ ਲਈ ਸਾਊਦੀ ਅਰਬ ਪਹੁੰਚੇ

ਸਾਊੁਦੀ ਅਰਬ ਮੰਤਰੀ ਅਬਦੁਲਮਜੀਦ ਅਲ ਨਾਲ ਕੀਤੀ ਗੱਲਬਾਤ ਰਿਆਧ/ਬਿਊਰੋ ਨਿਊਜ਼ : ਭਾਰਤੀ ਵਿਦੇਸ਼ ਮੰਤਰੀ ਐੇੱਸ. …