ਜੰਤਰ-ਮੰਤਰ ‘ਤੇ ਆ ਕਿਸਾਨਬਹਿ ਗਏ,
ਕਹਿੰਦੇ ਅੱਜ ਤੋਂ ਲੱਗੂ ਪੰਚਾਇਤ ਇੱਥੇ।
ਲੰਮੇ ਸਮੇਂ ਤੋਂ ਸਾਡਾ ਸੰਘਰਸ਼ ਚਲਦਾ,
ਹੁਣਕਰਾਂਗੇ ਅਸੀਂ ਸ਼ਿਕਾਇਤ ਇੱਥੇ।
ਅਸੀਂ ਪਹੁੰਚ ਗਏ ਸੰਸਦ ਬਾਰਮੂਹਰੇ,
ਮੰਗਣ ਆਏ ਨਾ ਕੋਈ ਖ਼ੈਰਾਤ ਇੱਥੇ।
ਕਾਲ਼ੇ ਬਿੱਲਾਂ ਦਾ ਅਸੀਂ ਵਿਰੋਧਕਰੀਏ,
ਸਹੀ ਮੁੱਲ’ਤੇ ਵਿਕੇ ਜ਼ਰਾਇਤ ਇੱਥੇ।
ਸੰਸਦ ਚੱਲੇਗੀ ਸਾਡੀਵੀਬਰਾਬਰ,
ਕਿਸਾਨਪਾਉਣਗੇ ਨਵੀਂ ਰਵਾਇਤ ਇੱਥੇ।
ਅੰਨ੍ਹਦਾਤਾ ਕਹਿ ਜੱਗ ਸਤਿਕਾਰ ਦਿੰਦਾ,
ਨਹੀਂ ਚਾਹੀਦੀਸਾਨੂੰਰਿਆਇਤ ਇੱਥੇ।
ਸਾਨੂੰ ਸ਼ੌਕਨਹੀਂ ਘਰੋਂ ਬੇਘਰ ਹੋਈਏ,
ਨਾ ਹੀ ਦੇਵੇ ਕੋਈ ਕਿਫ਼ਾਇਤ ਇੱਥੇ।
ਇੱਕ ਭਰੋਸਾ ਹੈ ਉਸ ਅਕਾਲ ਉੱਤੇ,
‘ਹਕੀਰ’ ਹੋਊ ਜ਼ਰੂਰਇਨਾਇਤ ਇੱਥੇ।
– ਸੁਲੱਖਣ ਸਿੰਘ +647-786-6329