ਔਰਤ ਦਿਵਸ ਦੀ ਸਭ ਨੂੰ ਵਧਾਈ ਹੋਵੇ,
ਸਾਰੇ ਜੱਗ ਦੀ ਸਿਰਜਣਹਾਰ ਔਰਤ।
ਪੀਰ, ਪੈਗੰਬਰ, ਔਲ਼ੀਏ ਕਰੇ ਪੈਦਾ,
ਕੁੱਖੋਂ ਹੋਏ ਨੇ ਸਾਰੇ ਅਵਤਾਰ ਔਰਤ।
ਰਾਣੀ ਝਾਂਸੀ, ਲੱਛਮੀ, ਮਾਈ ਭਾਗੋ,
ਸੀ ਬਹਾਦਰ ਤੇ ਉੱਚਾ ਕਿਰਦਾਰ ਔਰਤ।
ਰਾਜੇ ਰਾਣਿਆਂ ਨੂੰ ਜਨਮ ਦੇਣ ਵਾਲੀ,
ਚਲਾ ਰਹੀ ਹੈ ਅੱਜ ਸਰਕਾਰ ਔਰਤ।
ਬਾਣੀ ਵਿੱਚ ਵੀ ਦਰਜਾ ਬੜਾ ਉੱਚਾ,
ਦਿੱਤਾ ਗੁਰਾਂ ਨੇ ਪੂਰਾ ਸਤਿਕਾਰ ਔਰਤ।
ਬਿਨਾਂ ਇਸ ਦੇ ਕੋਈ ਨਾ ਹੋਂਦ ਜੱਗ ਦੀ,
ਮਾਣ ਸਨਮਾਨ ਦੀ ਸਹੀ ਹੱਕਦਾਰ ਔਰਤ।
ਸਹਿਣਸ਼ੀਲਤਾ, ਤਿਆਗ ਦੀ ਹੈ ਮੂਰਤ,
ਹੱਸਦਾ ਖੇਡਦਾ ਨਾਲ ਪਰਿਵਾਰ ਔਰਤ।
ਅੱਜ ਦੇ ਦਿਨ ਹੀ ਬਣੀ ਸੀ ਪਾਇਲਟ,
ਦਿੱਤਾ ਸਿਰਜ਼ ਇਤਿਹਾਸ ਸ਼ਾਨਦਾਰ ਔਰਤ।
ਜਨਮ ਲੈ ਕੇ ਵਿੱਚ ਫਰਾਂਸ ਇੱਕ ਨੇ,
ਉੱਡਣ ਪਰੀ ਬਣੀ ਪਹਿਲੀ ਵਾਰ ਔਰਤ।
ਆਓ ਅੱਜ ਦੇ ਦਿਨ ਪ੍ਰਣ ਕਰੀਏ,
ਸਭ ਔਰਤਾਂ ਦਾ ਪੂਰਾ ਸਨਮਾਨ ਹੋਵੇ।
ਆਦਰ ਮਾਣ ਸਤਿਕਾਰ ਦਿਲਾਂ ਅੰਦਰ,
ਰੱਖੇ ਹਰ ਕੋਈ, ਨਾ ਬੇਈਮਾਨ ਹੋਵੇ।
ਗਲਤੀ ਕੀਤੀ ਤਾਂ ਉਸ ਨੂੰ ਮੰਨ ਲਈਏ,
ਐਵੇਂ ਝੂਠਾ ਨਾ ਕੋਈ ਗ਼ੁਮਾਨ ਹੋਵੇ।
ਤਾਂ ਹੀ ਹੋਊ ਮੁਬਾਰਕ ਦਿਨ ਅੱਜ ਦਾ,
ਉੱਚੀ ਆਨ, ਬਾਨ ਤੇ ਸ਼ਾਨ ਹੋਵੇ।
ਸੁਲੱਖਣ ਸਿੰਘ
+647-786-6329
ਕੌਮਾਂਤਰੀ ਔਰਤ ਦਿਵਸ
RELATED ARTICLES

