5.3 C
Toronto
Sunday, October 18, 2026
spot_img
Homeਰੈਗੂਲਰ ਕਾਲਮਪਰਵਾਸੀ ਨਾਮਾ

ਪਰਵਾਸੀ ਨਾਮਾ

ਪੰਜਾਬ -10-03-2022
ਪੰਜਾਬ ਦੇ ਲੋਕਾਂ ਨੇ ਚੱਕ ਲਿਆ ਅੱਜ ਝਾੜੂ,
ਸਫਾਈ ਕਰਨ ਨੂੰ ਨਿਕਲੇ ਸੀ (APP) ਆਪ ਮੀਆਂ।
CM ਦੀ ਕੁਰਸੀ ਦਾ ਬਣ ਗਿਆ ਮਾਨ ਮਾਲਿਕ,
ਸਵੰਬਰ ਜਿੱਤ ਕੇ ਪਵਾ ਗਿਆ ਛਾਪ ਮੀਆਂ।
ਸੁਚੇਤ ਜਨਤਾ ਨੂੰ ਭੋਰਾ ਨਾ ਰਾਸ ਆਏ,
ਅੰਦਰ-ਖਾਤੇ ਜੋ ਹੋਏ ਸੀ ਮਿਲਾਪ ਮੀਆਂ।
ਮੱਥੇ ਰਗ਼ੜੇ, ਹਵਨ ਤੇ ਜਗ ਕਰ ਲਏ,
ਪ੍ਰਵਾਨ ਹੋਇਆ ਨਾ ਕੀਤਾ ਕੋਈ ਜਾਪ ਮੀਆਂ।
ਮੰਗੀਆਂ ਮੰਨਤਾਂ ਵੀ, ਕੱਟੇ ਵੀ ਦਾਨ ਕੀਤੇ,
ਬਖ਼ਸ਼ਾਏ ਗਏ ਨਾ ਫੇਰ ਵੀ ਪਾਪ ਮੀਆਂ।
ਚੋਟੀ ਦੇ ਖਿਡਾਰੀਆਂ ਨੂੰ ਚਿੱਟੇ ਦਿਨ ਸੀਪ ਲਾ ਕੇ,
ਵੋਟਰ ਬਣ ਗਿਆ ਸਾਰਿਆਂ ਦਾ ਬਾਪ ਮੀਆਂ।
ਵਧਾਈਆਂ ਦੇਈ ਜਾਣ ਦੇਸ-ਪ੍ਰਦੇਸ ਬੈਠੇ,
ਖ਼ੈਰਾਂ ਵੀ ਮੰਗੀ ਜਾਣ ਘਟੇ ਸੰਤਾਪ ਮੀਆਂ।
‘ਗਿੱਲ ਬਲਵਿੰਦਰਾ’ ਜਿੱਤੂ ਪੰਜਾਬ ਉਸ ਦਿਨ,
ਲੱਗੇਗਾ ਨਸ਼ੇ ਨੂੰ ਜਦ ਫ਼ੁੱਲ-ਸਟਾਪ ਮੀਆਂ ।
ਗਿੱਲ ਬਲਵਿੰਦਰ
CANADA +1.416.558.5530 ([email protected] )

 

RELATED ARTICLES
POPULAR POSTS