-14.7 C
Toronto
Monday, January 26, 2026
spot_img
Homeਰੈਗੂਲਰ ਕਾਲਮਘੱਲੂਕਾਰਾ -ਜੂਨ 84

ਘੱਲੂਕਾਰਾ -ਜੂਨ 84

ਘੱਲੂਕਾਰਾ ਚੌਰਾਸੀ ਦਾ ਨਹੀਂ ਭੁੱਲਦਾ,
ਘਰਾਂ ‘ਚੋਂ ਕੱਢ ਕੇ ਦਿੱਤੇ ਸੀ ਮਾਰ ਲੋਕੋ।

ਤਾਂਡਵ ਨਾਚ ਸੜਕਾਂ ‘ਤੇ ਆਮ ਹੋਇਆ,
ਗੁੰਡਾਗਰਦੀ ਦੀ ਹੋਈ ਭਰਮਾਰ ਲੋਕੋ।

‘ਕੱਠੇ ਵਸਦੇ ਚਿਰਾਂ ਤੋ ਦੋ ਫਿਰਕੇ,
ਰਿਹਾ ਆਪਸੀ ਨਾ ਪਿਆਰ ਲੋਕੋ।

ਸਾਂਝ ਪੁਰਾਣੀ ਨਿੱਭਦੀ ਆ ਰਹੀ ਜੋ,
ਹੋਈ ਪਲਾਂ ‘ਚ ਤਾਰ ਤਾਰ ਲੋਕੋ।

ਲੁੱਟ ਖੋਹ ਬੇਪਤੀ ਆਮ ਹੋ ਗਈ,
ਆਇਆ ‘ਨੀ ਇੰਨਾਂ ਨਿਘਾਰ ਲੋਕੋ।

ਗਲੇ ਪਾ ਟਾਇਰ ਮਸੂਮ ਸਾੜ ਦਿੱਤੇ,
ਨਾਲ਼ੇ ਲੁੱਟ ਕੇ ਲੈ ਗਏ ਵਪਾਰ ਲੋਕੋ।

ਫਿਰਕੂਪੁਣੇ ਦੇ ਜ਼ਹਿਰ ‘ਨਾ ਭਰੇ ਪੀਤੇ,
ਡੰਗ ਮਾਰਦੇ ਰਹੇ ਦਿਨ ਚਾਰ ਲੋਕੋ।

ਅਣਮਨੁੱਖੀ ਕਹਿਰ ਦਾ ਸ਼ਿਕਾਰ ਹੋਏ,
ਅੱਜ ਤੱਕ ਨਾ ਭੁੱਲੇ ਪਰਿਵਾਰ ਲੋਕੋ।

ਝੁੱਲੀ ਜ਼ੁਲਮ ਦੀ ਹਨ੍ਹੇਰੀ ਦੇਸ਼ ਅੰਦਰ,
ਲੁੱਟੇ ਗਏ ਸੀ ਵੱਧ ਸਰਦਾਰ ਲੋਕੋ।

ਲੋਕਤੰਤਰੀ ਢਾਂਚੇ ਦਾ ਗਲਾ ਘੁੱਟਿਆ,
‘ਹਕੀਰ’ ਮਿਲੀ ਨਾਲ਼ ਸਰਕਾਰ ਲੋਕੋ।
ਸੁਲੱਖਣ ਸਿੰਘ 647-786-6329

RELATED ARTICLES
POPULAR POSTS